ETV Bharat / state

ਸਾਂਝੀਵਾਲਤਾ ਦਾ ਹੌਕਾ ਬੁਲੰਦ ਕਰ ਰਹੇ ਹਨ ਪਿੰਡ ਬੀਹਲਾ ਨਿਵਾਸੀ - ਆਪਸੀ ਭਾਈਚਾਰੇ ਦੀ ਵੱਡੀ ਮਿਸਾਲ

ਪਿੰਡ ਬੀਹਲਾ ਅੰਦਰ ਗੁਰਦੁਆਰਾ, ਮੰਦਰ ਅਤੇ ਮਸਜਿਦ ਬਿਲਕੁਲ ਨਾਲੋਂ-ਨਾਲ ਬਣੇ ਹੋਏ ਹਨ। ਮਸਜਿਦ ਵਿੱਚ 5 ਵਾਰ ਬਕਾਇਦਗੀ ਨਾਲ ਨਮਾਜ਼, ਗੁਰਦੁਆਰਾ ਸਾਹਿਬ ਵਿੱਚ ਸਵੇਰ-ਸ਼ਾਮ ਗੁਰਬਾਣੀ ਪਾਠ ਅਤੇ ਮੰਦਰ ਵਿੱਚ ਹਰ ਰੋਜ਼ ਪੂਜਾ ਆਰਤੀ ਹੁੰਦੀ ਹੈ।

ਫ਼ੋਟੋ
author img

By

Published : Nov 10, 2019, 5:21 PM IST

ਬਰਨਾਲਾ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਹਰ ਕੋਈ ਪੱਬਾਂ ਭਾਰ ਹੋਇਆ ਪਿਆ ਹੈ, ਪਰ ਗੁਰੂ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹੁੰਚਾਉਣ ਲਈ ਕੋਈ ਬਹੁਤੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ। ਜਿਸ ਸਮੇਂ ਦੇਸ਼ ਅੰਦਰ ਮੰਦਰਾਂ-ਮਸਜਿਦਾਂ ਦੇ ਝਗੜਿਆਂ ਦਾ ਨਿਪਟਾਰਾ ਸਰਵਉੱਚ ਅਦਾਲਤ ਨੂੰ ਕਰਨਾ ਪਵੇ ਤਾਂ ਅਜਿਹੇ ਸਮੇਂ ਪਿੰਡ ਬੀਹਲਾ ਦੇ ਨਿਵਾਸੀ ਧਾਰਮਿਕ ਕੱਟੜਪੁਣੇ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਵੱਡੀ ਮਿਸਾਲ ਪੇਸ਼ ਕਰ ਰਹੇ ਹਨ।

ਵੀਡੀਓ

ਪਿੰਡ ਬੀਹਲਾ ਅੰਦਰ ਗੁਰਦੁਆਰਾ, ਮੰਦਰ ਅਤੇ ਮਸਜਿਦ ਬਿਲਕੁਲ ਨਾਲੋਂ ਨਾਲ ਬਣੇ ਹੋਏ ਹਨ। ਮਸਜਿਦ ਵਿੱਚ ਪੰਜ ਵਾਰ ਬਕਾਇਦਗੀ ਨਾਲ ਨਵਾਜ਼, ਗੁਰਦੁਆਰਾ ਸਾਹਿਬ ਵਿੱਚ ਸਵੇਰ ਸ਼ਾਮ ਗੁਰਬਾਣੀ ਪਾਠ ਅਤੇ ਮੰਦਰ ਵਿੱਚ ਹਰ ਰੋਜ਼ ਪੂਜਾ ਆਰਤੀ ਹੁੰਦੀ ਹੈ। ਇਨ੍ਹਾਂ ਤਿੰਨਾਂ ਧਾਰਮਿਕ ਸਥਾਨਾਂ ਦੇ ਸਪੀਕਰ ਵਾਰੀ ਵੰਡ ਕੇ ਹੀ ਚਲਾਏ ਜਾਂਦੇ ਹਨ। ਇਨ੍ਹਾਂ ਦੇ ਸਪੀਕਰਾਂ ਦੀ ਆਵਾਜ਼ ਆਪਸ ਵਿੱਚ ਨਹੀਂ ਭਿੜਦੀ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਜਦੋਂ ਇੱਕ ਧਾਰਮਿਕ ਸਥਾਨ ਵਿੱਚ ਪ੍ਰਾਰਥਨਾ ਲਈ ਸਪੀਕਰ ਚੱਲਦਾ ਹੈ ਤਾਂ ਬਾਕੀ ਦੋਵੇਂ ਸਪੀਕਰ ਬੰਦ ਰਹਿਣ। ਇਨ੍ਹਾਂ ਤਿੰਨਾਂ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਸਿਆਣਪ ਤੇ ਚੰਗੀ ਸੋਚ ਸਦਕਾ ਸਾਰਾ ਪਿੰਡ ਅਮਨ ਦਾ ਸੁਨੇਹਾ ਪੂਰੀ ਦੁਨੀਆ ਨੂੰ ਦੇ ਰਿਹਾ ਹੈ ।

ਪਿੰਡ ਵਿੱਚ ਧਰਮਾਂ ਦੇ ਨਾਂ 'ਤੇ ਫਿਰਕੂ ਭਾਵਨਾ ਦੇ ਮਾਹੌਲ ਦੀ ਥਾਂ ਇੱਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਹੋਈ ਹੈ। ਪਿੰਡ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਲੋਕ ਰਹਿ ਰਹੇ ਹਨ। ਤਿੰਨੇ ਧਰਮਾਂ ਦੇ ਲੋਕ ਰਲ ਮਿਲ ਕੇ ਇੱਕ ਦੂਜੇ ਦੇ ਖ਼ੁਸ਼ੀ ਗ਼ਮੀ ਦੇ ਮਾਹੌਲ ਵਿੱਚ ਸ਼ਰੀਕ ਹੁੰਦੇ ਹਨ। ਮਸਜਿਦ ਵਿੱਚ ਈਦ, ਮੰਦਰ ਵਿੱਚ ਹਿੰਦੂ ਸਮਾਗਮ ਮੌਕੇ ਅਤੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਤਿੰਨੇ ਧਰਮਾਂ ਦੇ ਲੋਕ ਮਿਲ ਕੇ ਖ਼ੁਸ਼ੀ ਸਾਂਝੀ ਕਰਦੇ ਹਨ ਅਤੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸਮਾਗਮ ਮੌਕੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਪੂਰੇ ਜੋਸ਼ ਨਾਲ ਸ਼ਾਮਲ ਹੋਏ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰੀ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਧਾਰਮਿਕ ਸਾਂਝ ਬਹੁਤ ਪੱਕੀ ਹੈ। ਗੁਰਦੁਆਰਾ, ਮੰਦਰ ਅਤੇ ਮਸਜਿਦ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸਾਰੇ ਪਿੰਡ ਦੇ ਲੋਕ ਮਿਲ ਕੇ ਇਕੱਠੇ ਹੋ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।

ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਇੱਕੋ ਜਗ੍ਹਾ ਮੰਦਰ, ਮਸਜਿਦ ਅਤੇ ਗੁਰਦੁਆਰਾ ਹੋਣਾ ਹੀ ਇਹੀ ਸੰਦੇਸ਼ ਦਿੰਦਾ ਹੈ ਕਿ ਪੂਰੇ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਹੋਈ ਹੈ।

ਮੰਦਰ ਦੇ ਪੁਜਾਰੀ ਬੰਟੀ ਪੰਡਿਤ ਨੇ ਕਿਹਾ ਕਿ ਉਹ ਬਚਪਨ ਤੋਂ ਪਿੰਡ ਵਿੱਚ ਰਹਿ ਰਹੇ ਹਨ। ਸਾਰਾ ਪਿੰਡ ਧਰਮਾਂ ਦੇ ਭੇਦ ਭਾਵ ਤੋਂ ਉੱਪਰ ਉੱਠਿਆ ਹੋਇਆ ਹੈ। ਮਸਜਿਦ ਵਿੱਚ ਨਮਾਜ਼ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਪਾਠ ਅਤੇ ਮੰਦਰ ਵਿੱਚ ਆਰਤੀ ਮੌਕੇ ਸਪੀਕਰ ਚਲਾਉਣ ਲਈ ਸਮਾਂ ਵੰਡ ਲਿਆ ਜਾਂਦਾ ਹੈ ਅਤੇ ਇੱਕੋ ਸਮੇਂ ਇੱਕ ਸੰਸਥਾ ਦਾ ਹੀ ਸਪੀਕਰ ਚੱਲਦਾ ਹੁੰਦਾ ਹੈ।

ਮਸਜਿਦ ਕਮੇਟੀ ਦੇ ਪ੍ਰਧਾਨ ਡਾਕਟਰ ਸਿਤਾਰ ਮੁਹੰਮਦ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਭਾਵੇਂ ਉਹ ਮਸਜਿਦ ਵਿੱਚ ਹੋਵੇ, ਮੰਦਰ ਵਿੱਚ ਹੋਵੇ ਜਾਂ ਗੁਰਦੁਆਰਾ ਸਾਹਿਬ ਵਿੱਚ ਹੋਵੇ। ਮਸਜਿਦ ਵਿੱਚ ਜਦੋਂ ਮੁਸਲਿਮ ਭਾਈਚਾਰਾ ਈਦ ਦੀਆਂ ਖ਼ੁਸ਼ੀਆਂ ਮਨਾ ਰਿਹਾ ਹੁੰਦਾ ਹੈ ਤਾਂ ਸਿੱਖ ਅਤੇ ਹਿੰਦੂ ਬਰਾਦਰੀ ਦੇ ਲੋਕ ਇਹ ਖ਼ੁਸ਼ੀਆਂ ਸਾਂਝੀਆਂ ਕਰਨ ਉਨ੍ਹਾਂ ਦੇ ਨਾਲ ਸ਼ਰੀਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਿਸ ਤਰ੍ਹਾਂ ਬੀਹਲਾ ਪਿੰਡ ਦਾ ਭਾਈਚਾਰਕ ਸਾਂਝ ਦਾ ਮਾਹੌਲ ਬਣਿਆ ਹੈ, ਇਹ ਪੂਰੀ ਦੁਨੀਆਂ ਵਿੱਚ ਬਣ ਜਾਵੇ ਅਤੇ ਲੋਕ ਧਰਮਾਂ ਦੇ ਨਾਮ ਤੇ ਲੜਾਈ ਝਗੜੇ ਕਰਨੇ ਬੰਦ ਕਰ ਦੇਣ।

Intro:ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਹਰ ਕੋਈ ਪੱਬਾਂ ਭਾਰ ਹੋਇਆ ਪਿਆ ਹੈ, ਪਰ ਗੁਰੂ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹੁੰਚਾਉਣ ਲਈ ਕੋਈ ਬਹੁਤੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ। ਜਿਸ ਸਮੇਂ ਦੇਸ਼ ਅੰਦਰ ਮੰਦਰਾਂ-ਮਸਜਿਦਾਂ ਦੇ ਝਗੜਿਆਂ ਦਾ ਨਿਪਟਾਰਾ ਸਰਵਉੱਚ ਅਦਾਲਤ ਨੂੰ ਕਰਨਾ ਪਵੇ ਤਾਂ ਅਜਿਹੇ ਸਮੇਂ ਪਿੰਡ ਬੀਹਲਾ ਦੇ ਨਿਵਾਸੀ ਧਾਰਮਿਕ ਕੱਟੜਪੁਣੇ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਵੱਡੀ ਮਿਸਾਲ ਪੇਸ਼ ਕਰ ਰਹੇ ਹਨ।

Body:ਪਿੰਡ ਬੀਹਲਾ ਅੰਦਰ ਗੁਰਦੁਆਰਾ, ਮੰਦਰ ਅਤੇ ਮਸਜਿਦ ਬਿਲਕੁਲ ਨਾਲੋਂ ਨਾਲ ਬਣੇ ਹੋਏ ਹਨ। ਮਸਜਿਦ ਵਿੱਚ ਪੰਜ ਵਾਰ ਬਕਾਇਦਗੀ ਨਾਲ ਨਵਾਜ਼, ਗੁਰਦੁਆਰਾ ਸਾਹਿਬ ਵਿੱਚ ਸਵੇਰ ਸ਼ਾਮ ਗੁਰਬਾਣੀ ਪਾਠ ਅਤੇ ਮੰਦਰ ਵਿੱਚ ਹਰ ਰੋਜ਼ ਪੂਜਾ ਆਰਤੀ ਹੁੰਦੀ ਹੈ। ਇਨ੍ਹਾਂ ਤਿੰਨਾਂ ਧਾਰਮਿਕ ਸਥਾਨਾਂ ਦੇ ਸਪੀਕਰ ਵਾਰੀ ਵੰਡ ਕੇ ਹੀ ਚਲਾਏ ਜਾਂਦੇ ਹਨ। ਇਨ੍ਹਾਂ ਦੇ ਸਪੀਕਰਾਂ ਦੀ ਆਵਾਜ਼ ਆਪਸ ਵਿੱਚ ਨਹੀਂ ਭਿੜਦੀ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਜਦੋਂ ਇੱਕ ਧਾਰਮਿਕ ਸਥਾਨ ਵਿੱਚ ਪ੍ਰਾਰਥਨਾ ਲਈ ਸਪੀਕਰ ਚੱਲਦਾ ਹੈ ਤਾਂ ਬਾਕੀ ਦੋਵੇਂ ਸਪੀਕਰ ਬੰਦ ਰਹਿਣ। ਇਨ੍ਹਾਂ ਤਿੰਨਾਂ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਸਿਆਣਪ ਤੇ ਚੰਗੀ ਸੋਚ ਸਦਕਾ ਸਾਰਾ ਪਿੰਡ ਅਮਨ ਦਾ ਸੁਨੇਹਾ ਪੂਰੀ ਦੁਨੀਆ ਨੂੰ ਦੇ ਰਿਹਾ ਹੈ ।

ਪਿੰਡ ਵਿੱਚ ਧਰਮਾਂ ਦੇ ਨਾਂ ਤੇ ਫਿਰਕੂ ਭਾਵਨਾ ਦੇ ਮਾਹੌਲ ਦੀ ਥਾਂ ਇੱਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਹੋਈ ਹੈ। ਪਿੰਡ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਲੋਕ ਰਹਿ ਰਹੇ ਹਨ। ਤਿੰਨੇ ਧਰਮਾਂ ਦੇ ਲੋਕ ਰਲ ਮਿਲ ਕੇ ਇੱਕ ਦੂਜੇ ਦੇ ਖ਼ੁਸ਼ੀ ਗ਼ਮੀ ਦੇ ਮਾਹੌਲ ਵਿੱਚ ਸ਼ਰੀਕ ਹੁੰਦੇ ਹਨ। ਮਸਜਿਦ ਵਿੱਚ ਈਦ, ਮੰਦਰ ਵਿੱਚ ਹਿੰਦੂ ਸਮਾਗਮ ਮੌਕੇ ਅਤੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਤਿੰਨੇ ਧਰਮਾਂ ਦੇ ਲੋਕ ਮਿਲ ਕੇ ਖ਼ੁਸ਼ੀ ਸਾਂਝੀ ਕਰਦੇ ਹਨ ਅਤੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਤਿੰਨੇ ਧਰਮਾਂ ਦੇ ਲੋਕਾਂ ਵੱਲੋਂ ਮਿਲ ਕੇ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸਮਾਗਮ ਮੌਕੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਪੂਰੇ ਜੋਸ਼ ਨਾਲ ਸ਼ਾਮਲ ਹੋਏ। ਪੰਗਤ ਵਿੱਚ ਬੈਠ ਕੇ ਇਕੱਠਿਆਂ ਲੰਗਰ ਛਕਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰੀ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਧਾਰਮਿਕ ਸਾਂਝ ਬਹੁਤ ਪੱਕੀ ਹੈ ਗੁਰਦੁਆਰਾ, ਮੰਦਰ ਅਤੇ ਮਸਜਿਦ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸਾਰੇ ਪਿੰਡ ਦੇ ਲੋਕ ਮਿਲ ਕੇ ਇਕੱਠੇ ਹੋ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।
ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਇੱਕੋ ਜਗ੍ਹਾ ਮੰਦਰ, ਮਸਜਿਦ ਅਤੇ ਗੁਰਦੁਆਰਾ ਹੋਣਾ ਹੀ ਇਹੀ ਸੰਦੇਸ਼ ਦਿੰਦਾ ਹੈ ਕਿ ਪੂਰੇ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਹੋਈ ਹੈ।
ਮਹਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਪੈਦਾ ਹੋਈ ਫਿਰਕਾਪ੍ਰਸਤੀ ਦਾ ਸੇਕ ਵੀ ਪਿੰਡ ਵਿੱਚ ਨਹੀਂ ਲੱਗਿਆ। ਸਾਰੇ ਹੀ ਧਰਮਾਂ ਅਤੇ ਜਾਤਾਂ ਦੇ ਲੋਕ ਉਸ ਵਿੱਚ ਰਲ ਮਿਲ ਕੇ ਰਹਿੰਦੇ ਹਨ। ਜੋ ਪੂਰੀ ਦੁਨੀਆ ਨੂੰ ਅਮਨ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਰਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਵੀ ਇਹੀ ਸੰਦੇਸ਼ ਹੈ ਕਿ ਸਾਰੇ ਲੋਕ ਬਿਨਾਂ ਕਿਸੇ ਜਾਤ ਪਾਤ, ਧਰਮਾਂ ਦੇ ਭੇਦਭਾਵ ਦੇ ਮਿਲ ਕੇ ਰਹਿਣ। ਗੁਰਬਾਣੀ ਦੇ ਅਮਲ ਤੇ ਚੱਲਣ ਨਾਲ ਹੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ।

ਮੰਦਰ ਦੇ ਪੁਜਾਰੀ ਬੰਟੀ ਪੰਡਿਤ ਨੇ ਕਿਹਾ ਕਿ ਉਹ ਬਚਪਨ ਤੋਂ ਪਿੰਡ ਵਿੱਚ ਰਹਿ ਰਹੇ ਹਨ। ਸਾਰਾ ਪਿੰਡ ਧਰਮਾਂ ਦੇ ਭੇਦ ਭਾਵ ਤੋਂ ਉੱਪਰ ਉੱਠਿਆ ਹੋਇਆ ਹੈ। ਮਸਜਿਦ ਵਿੱਚ ਨਮਾਜ਼ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਪਾਠ ਅਤੇ ਮੰਦਰ ਵਿੱਚ ਆਰਤੀ ਮੌਕੇ ਸਪੀਕਰ ਚਲਾਉਣ ਲਈ ਸਮਾਂ ਵੰਡ ਲਿਆ ਜਾਂਦਾ ਹੈ ਅਤੇ ਇੱਕੋ ਸਮੇਂ ਇੱਕ ਸੰਸਥਾ ਦਾ ਹੀ ਸਪੀਕਰ ਚੱਲਦਾ ਹੁੰਦਾ ਹੈ।

ਮਸਜਿਦ ਕਮੇਟੀ ਦੇ ਪ੍ਰਧਾਨ ਡਾਕਟਰ ਸਿਤਾਰ ਮੁਹੰਮਦ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਭਾਵੇਂ ਉਹ ਮਸਜਿਦ ਵਿੱਚ ਹੋਵੇ, ਮੰਦਰ ਵਿੱਚ ਹੋਵੇ ਜਾਂ ਗੁਰਦੁਆਰਾ ਸਾਹਿਬ ਵਿੱਚ ਹੋਵੇ। ਮਸਜਿਦ ਵਿੱਚ ਜਦੋਂ ਮੁਸਲਿਮ ਭਾਈਚਾਰਾ ਈਦ ਦੀਆਂ ਖ਼ੁਸ਼ੀਆਂ ਮਨਾ ਰਿਹਾ ਹੁੰਦਾ ਹੈ ਤਾਂ ਸਿੱਖ ਅਤੇ ਹਿੰਦੂ ਬਰਾਦਰੀ ਦੇ ਲੋਕ ਇਹ ਖ਼ੁਸ਼ੀਆਂ ਸਾਂਝੀਆਂ ਕਰਨ ਉਨ੍ਹਾਂ ਦੇ ਨਾਲ ਸ਼ਰੀਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਿਸ ਤਰ੍ਹਾਂ ਬੀਹਲਾ ਪਿੰਡ ਦਾ ਭਾਈਚਾਰਕ ਸਾਂਝ ਦਾ ਮਾਹੌਲ ਬਣਿਆ ਹੈ, ਇਹ ਪੂਰੀ ਦੁਨੀਆਂ ਵਿੱਚ ਬਣ ਜਾਵੇ ਅਤੇ ਲੋਕ ਧਰਮਾਂ ਦੇ ਨਾਮ ਤੇ ਲੜਾਈ ਝਗੜੇ ਕਰਨੇ ਬੰਦ ਕਰ ਦੇਣ।

BYTE - ਹਰੀ ਸਿੰਘ, ਮੈਂਬਰ ਗੁਰਦੁਆਰਾ ਕਮੇਟੀ (ਸਰਦਈ ਪੱਗ)
BYTE - ਇੰਸਪੈਕਟਰ ਸੁਖਦੇਵ ਸਿੰਘ (ਗੁਲਾਬੀ ਪੱਗ)
BYTE - ਮਹਿੰਦਰ ਸਿੰਘ ਭੁੱਲਰ (ਚਿੱਟੀ ਪੱਗ)
BYTE - ਹਰਦੀਪ ਸਿੰਘ, ਗ੍ਰੰਥੀ (ਪੀਲੀ ਪੱਗ)
BYTE - ਬੰਟੀ ਪੰਡਿਤ, ਮੰਦਰ ਪੁਜਾਰੀ (ਸਰਦਈ ਕੁੜ੍ਤਾ)
BYTE - ਡਾ.ਸਿਤਾਰ ਮੁਹੰਮਦ, ਪ੍ਰਧਾਨ ਮਸਜਿਦ ਕਮੇਟੀ(ਚਿੱਟਾ ਕੁੜ੍ਤਾ)

Conclusion: ਅੱਜ ਪੂਰੀ ਦੁਨੀਆਂ ਅਤੇ ਦੇਸ਼ ਵਿੱਚ ਫਿਰਕੂ ਮਾਹੌਲ ਨੂੰ ਖ਼ਤਮ ਕਰਨ ਦੀ ਲੋੜ ਹੈ। ਧਰਮਾਂ ਦੇ ਨਾਮ ਤੇ ਪਈਆਂ ਵੰਡੀਆਂ ਨੂੰ ਖਤਮ ਕਰਨ ਦੀ ਲੋੜ ਹੈ। ਜਿਸ ਦੀ ਪਿੰਡ ਬੀਹਲਾ ਨਿਵਾਸੀ ਜਿਉਂਦੀ ਜਾਗਦੀ ਮਿਸਾਲ ਹਨ।

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2025 Ushodaya Enterprises Pvt. Ltd., All Rights Reserved.