ETV Bharat / state

ਦਲਿਤ ਮੁੱਖ ਮੰਤਰੀ ਅਤੇ ਭਾਰਤ ਬੰਦ ਨੂੰ ਲੈ ਕੇ ਕਿਸਾਨ ਮਨਜੀਤ ਧਨੇਰ ਦਾ ਵੱਡਾ ਬਿਆਨ

ਪੰਜਾਬ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਕਿਸਾਨਾਂ ਅਤੇ ਉਨ੍ਹਾਂ ਦੇ ਮਸਲਿਆਂ ਤੇ ਕੀ ਅਸਰ ਪਵੇਗਾ, ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਨਜੀਤ ਸਿੰਘ ਧਨੇਰ ਨੇ ਇੱਕ ਬਿਆਨ ਦਿੱਤਾ ਹੈ।

ਦਲਿਤ ਮੁੱਖ ਮੰਤਰੀ ਅਤੇ ਭਾਰਤ ਬੰਦ ਨੂੰ ਲੈ ਕੇ ਕਿਸਾਨ ਮਨਜੀਤ ਧਨੇਰ ਦਾ ਵੱਡਾ ਬਿਆਨ
ਦਲਿਤ ਮੁੱਖ ਮੰਤਰੀ ਅਤੇ ਭਾਰਤ ਬੰਦ ਨੂੰ ਲੈ ਕੇ ਕਿਸਾਨ ਮਨਜੀਤ ਧਨੇਰ ਦਾ ਵੱਡਾ ਬਿਆਨ
author img

By

Published : Sep 21, 2021, 10:54 PM IST

ਬਰਨਾਲਾ: ਪੰਜਾਬ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਕਿਸਾਨਾਂ ਅਤੇ ਉਨ੍ਹਾਂ ਦੇ ਮਸਲਿਆਂ ਤੇ ਕੀ ਅਸਰ ਪਵੇਗਾ, ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਨਜੀਤ ਸਿੰਘ ਧਨੇਰ ਨੇ ਇੱਕ ਬਿਆਨ ਦਿੱਤਾ ਹੈ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bhartiya Kisan Union Ekta Dakonda) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ (Manjit Singh Dhaner) ਨੇ ਕਿਹਾ ਕਿ ਸਿਆਸੀ ਅਖਾੜੇ ਵਿੱਚ ਪਛੜਨ ਕਰਕੇ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾਇਆ ਹੈ ਕਿਉਂਕਿ ਦੂਜੀਆਂ ਪਾਰਟੀਆਂ ਨੇ ਉਪ ਮੁੱਖ ਮੰਤਰੀ ਐਸਸੀ ਬਨਾਉਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।

ਦਲਿਤ ਮੁੱਖ ਮੰਤਰੀ ਅਤੇ ਭਾਰਤ ਬੰਦ ਨੂੰ ਲੈ ਕੇ ਕਿਸਾਨ ਮਨਜੀਤ ਧਨੇਰ ਦਾ ਵੱਡਾ ਬਿਆਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੀ। ਜਿਸ ਕਰਕੇ ਹੁਣ ਮੁੱਖ ਮੰਤਰੀ ਬਦਲ ਦਿੱਤਾ ਗਿਆ ਹੈ। ਸਿਰਫ਼ ਐਸਸੀ ਵਰਗ (SC category) ਦੀਆਂ ਵੋਟਾਂ ਲੈਣ ਲਈ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ (Congress Party) ਨੇ ਪਹਿਲਾਂ ਦਲਿਤ ਆਗੂ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਮੰਤਰੀ ਬਣਾਇਆ ਸੀ, ਜੋ ਗਰੀਬ ਵਿਦਿਆਰਥੀਆਂ ਦੇ ਵਜੀਫਿ਼ਆਂ ਵਿੱਚ ਘੁਟਾਲਾ ਕਰ ਗਿਆ। ਹੁਣ ਵਾਲਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਦਲਿਤਾਂ ਲਈ ਕੁੱਝ ਖਾਸ ਨਹੀਂ ਕਰ ਸਕਣਾ।

ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨ ਅੰਦੋਲਨ (Peasant movement) ਨਵਾਂ ਇਤਿਹਾਸ ਸਿਰਜ ਰਿਹਾ ਹੈ। ਜਿਸ ਤਹਿਤ ਆਉਣ ਵਾਲੇ ਦਿਨ੍ਹਾਂ ਵਿੱਚ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਭਾਰਤ ਬੰਦ (India closed) ਦਾ ਸੱਦਾ ਦਿੱਤਾ ਗਿਆ ਹੈ।

ਇਸ ਬੰਦ ਦੌਰਾਨ ਰੇਲਵੇ ਟਰੈਕ, ਸੜਕਾਂ, ਬਾਜ਼ਾਰ ਸਮੇਤ ਹਰ ਕਾਰੋਬਾਰ ਬੰਦ ਰਹੇਗਾ। ਜਿਸ ਤਰ੍ਹਾਂ ਇੱਕ ਸਾਲ ਇਹ ਅੰਦੋਲਨ ਸ਼ਾਂਤਮਈ ਰਿਹਾ ਹੈ। ਉਸੇ ਤਰ੍ਹਾਂ ਹੁਣ ਭਾਰਤ ਬੰਦ ਵੀ ਪੂਰਨ ਰੂਪ ਵਿੱਚ ਸ਼ਾਂਤਮਈ ਰਹੇਗਾ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾਲ ਭਾਵੇਂ ਗੱਲਬਾਤ ਜਾਰੀ ਹੈ। ਪਰ ਪ੍ਰੋਟੋਕੋਲ ਅਨੁਸਾਰ ਅਜੇ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਲਈ ਕੇਂਦਰ ਸਰਕਾਰ ਅੱਗੇ ਨਹੀਂ ਆਈ।

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਮਾਮਲੇ 'ਤੇ ਮਨਜੀਤ ਧਨੇਰ (Manjit Dhaner) ਨੇ ਕਿਹਾ ਕਿ ਪਹਿਲਾਂ ਵੀ ਸਿੱਖੀ ਭੇਸ ਵਿੱਚ ਕਈ ਚਿਹਰੇ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ। ਜੇਕਰ ਕੈਪਟਨ ਵੀ ਬੀਜੇਪੀ ਵਿੱਚ ਸ਼ਾਮਲ ਹੋ ਜਾਵੇਗਾ ਤਾਂ ਵੀ ਉਸਦਾ ਕੋਈ ਅਸਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਕਾਂਗਰਸ ਨਵਾਂ ਮੁੱਖ ਮੰਤਰੀ ਬਣਾਕੇ ਖੇਡ ਰਹੀ ਦਲਿਤ ਕਾਰਡ: ਅਨਿਲ ਜੋਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.