ਬਰਨਾਲਾ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਨੇ ਬਰਨਾਲਾ ਵਿੱਚ ਰੈਲੀ ਦੌਰਾਨ ਕਿਸਾਨਾਂ ਲਈ ਵੱਡੇ ਐਲਾਨ ਕੀਤੇ। ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਐੱਫ਼.ਸੀ.ਆਈ. ਪੀ.ਡੀ.ਐੱਸ, ਐੱਮ.ਐੱਸ.ਪੀ. ਲਿਆਂਦੀ ਸੀ, ਪਰ ਬੀਜੇਪੀ ਦੀ ਕੇਂਦਰ ਦੀ ਸਰਕਾਰ (BJP central government) ਨੇ ਇਹ ਤਿੰਨ ਐੱਫ਼.ਸੀ.ਆਈ, ਪੀ.ਡੀ.ਐੱਸ, ਐੱਮ.ਐੱਸ.ਪੀ. ਖ਼ਤਮ ਕਰ ਦਿੱਤੇ। ਜਿਸ ਕਰਕੇ ਕਿਸਾਨਾਂ (Farmers) ਨੂੰ ਵੱਡੀ ਮਾਰ ਪਾਈ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਹਰੀ ਕ੍ਰਾਂਤੀ ਨਹੀਂ, ਬਲਕਿ ਪੀਲੀ ਕ੍ਰਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ (Congress government) ਬਨਣ ‘ਤੇ ਪੰਜਾਬ ਦੇ ਕਿਸਾਨਾਂ (Farmers of Punjab) ਨੂੰ ਦਾਲਾਂ ਅਤੇ ਤੇੇਲ ਬੀਜਾਂ ਉੱਤੇ ਐੱਮ.ਐੱਸ.ਪੀ. ਦਿੱਤੀ ਜਾਵੇਗੀ। ਇਸ ਦੀ ਜਿੰਨੀ ਵੀ ਪ੍ਰੋਸੈਸਿੰਗ ਹੋਵੇਗੀ, ਉਸ ਦੀ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਗਾਰੰਟੀ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਹੁਣ ਚੌਲ ਪੈਦਾ ਕਰਦੇ ਹਾਂ ਤਾਂ ਇੱਕ ਕਿੱਲੋ ਚੌਲ ‘ਤੇ 5 ਹਜ਼ਾਰ ਲੀਟਰ ਪਾਣੀ ਖਪਤ ਹੁੰਦਾ। ਜਿਸ ਕਰਕੇ ਹੁਣ ਪੰਜਾਬ ਦੇ ਚੌਲਾਂ ਤੋਂ ਪ੍ਰੋਡੈਕਟ ਤਿਆਰ ਕਰਕੇ ਵੇਚਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੌਲਾਂ ਤੋਂ ਰਾਈਸ ਪ੍ਰੋਟੀਨ ਤੇ ਹੋਰ ਪ੍ਰੋਡਕਟ ਤਿਆਰ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ‘ਤੇ ਵੀ ਤੰਜ ਕੱਸੇ, ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ (Government of Shiromani Akali Dal) ਸਮੇਂ ਪੰਜਾਬ ਦਾ ਵਿਕਾਸ ਨਹੀਂ ਸਗੋਂ ਲੁੱਟ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਨੌਜਵਾਨਾਂ ਤੋਂ ਰੁਜ਼ਗਾਰ ਖੋਹ ਕੇ ਆਪਣੇ ਨਿੱਜੀ
ਇਹ ਵੀ ਪੜ੍ਹੋ:ਬੇਸ਼ਰਮ ਮੁੱਖ ਮੰਤਰੀ ਕੈਪਟਨ ਮੈਂ ਪੂਰੀ ਜਿੰਦਗੀ 'ਚ ਨੀ ਦੇਖਿਆ: ਨਵਜੋਤ ਸਿੰਘ ਸਿੱਧੂ