ਬਰਨਾਲਾ: ਕੋਰੋਨਾ ਵਾਇਰਸ ਦੀ ਔਖੀ ਘੜੀ ਵਿੱਚ 24 ਘੰਟੇ ਆਪਣੀਆਂ ਸੇਵਾਵਾਂ ਦੇ ਰਹੇ ਐਂਬੂਲੈਂਸਾਂ ਦੇ ਸਟਾਫ ਨੂੰ ਭਾਈ ਘਨ੍ਹੱਈਆ ਲੋਕ ਚੈਰੀਟੇਬਲ ਸੇਵਾ ਸੁਸਾਇਟੀ ਬਰਨਾਲਾ ਵੱਲੋਂ ਸੈਨੀਟਾਈਜ਼ਰ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਐਂਬੂਲੈਂਸ ਦਾ ਸਟਾਫ 24 ਘੰਟੇ ਲਗਾਤਾਰ ਆਪਣੀ ਡਿਊਟੀ ਕਰ ਰਿਹਾ ਹੈ।
ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਇਨ੍ਹਾਂ ਨੂੰ ਬਚਾਉਣ ਲਈ ਅੱਜ ਸੁਸਾਇਟੀ ਵੱਲੋਂ ਸੈਨੀਟਾਈਜ਼ਰ ਕਿੱਟਾਂ ਮੁਹਈਆ ਕਰਵਾਈਆਂ ਗਈਆਂ ਹਨ। ਸੁਸਾਇਟੀ ਵੱਲੋਂ ਸੈਨੀਟਾਈਜ਼ਰ, ਮਾਸਕ ਤੇ ਦਸਤਾਨੇ ਐਂਬੂਲੈਂਸ ਦੇ ਡਰਾਈਵਰਾਂ ਅਤੇ ਹੋਰ ਸਟਾਫ ਨੂੰ ਦਿੱਤੇ ਗਏ।
ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਇਹ ਫ਼ਰਜ਼ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਬਣਦਾ ਹੈ, ਪਰ ਉਨ੍ਹਾਂ ਵੱਲੋਂ ਇਨ੍ਹਾਂ ਡਰਾਈਵਰਾਂ ਨੂੰ ਅਜੇ ਤੱਕ ਕੁੱਝ ਵੀ ਮੁਹੱਈਆ ਕਰਵਾਇਆ ਗਿਆ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 27 ਲੱਖ ਤੋਂ ਪਾਰ, 1 ਲੱਖ 90 ਹਜ਼ਾਰ ਮੌਤਾਂ
ਉਧਰ ਦੂਜੇ ਪਾਸੇ ਐਂਬੂਲੈਂਸਾਂ ਦੇ ਡਰਾਈਵਰਾਂ ਨੇ ਕਿਹਾ ਕਿ ਸੈਨੀਟਾਈਜ਼ਰ ਕਿੱਟਾਂ ਦੀ ਅੱਜ ਸਭ ਤੋਂ ਵੱਧ ਲੋੜ ਐਂਬੂਲੈਂਸਾਂ ਦੇ ਸਟਾਫ਼ ਨੂੰ ਪੈਂਦੀ ਹੈ, ਕਿਉਂਕਿ ਕਿਸੇ ਵੀ ਮਰੀਜ਼ ਨੂੰ ਘਰ ਤੋਂ ਲਿਆਉਣ ਤੇ ਛੱਡਣ ਸਮੇਂ ਸਭ ਤੋਂ ਪਹਿਲਾਂ ਉਸ ਦੇ ਸੰਪਰਕ ਵਿੱਚ ਐਂਬੂਲੈਂਸਾਂ ਦਾ ਸਟਾਫ ਹੀ ਆਉਂਦਾ ਹੈ। ਇਸ ਲਈ ਭਾਈ ਘਨ੍ਹੱਈਆ ਲੋਕ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਚੰਗਾ ਉਪਰਾਲਾ ਕਰਦੇ ਹੋਏ ਬਰਨਾਲਾ ਦੇ ਐਂਬੂਲੈਂਸਾਂ ਦੇ ਡਰਾਈਵਰਾਂ ਨੂੰ ਸੈਨੀਟਾਈਜ਼ਰ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਐਂਮਬੂਲੈਂਸ ਸਟਾਫ਼ ਨੇ ਸੁਸਾਇਟੀ ਦਾ ਧੰਨਵਾਦ ਕੀਤਾ।