ETV Bharat / state

ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਜਿੱਤਿਆ ਸੋਨ ਤਮਗ਼ਾ, ਖੇਡ ਮੰਤਰੀ ਨੇ ਦਿੱਤੀ ਵਧਾਈ - ਮੁੰਡਿਆਂ ਦੇ ਤੀਹਰੀ ਛਾਲ ਮੁਕਾਬਲੇ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮੁੰਡਿਆਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਸੁਖਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ।

Barnala's Sukhpreet Singh won the gold medal in the Junior Federation Cup
ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਜਿੱਤਿਆ ਸੋਨ ਤਮਗ਼ਾ, ਖੇਡ ਮੰਤਰੀ ਨੇ ਦਿੱਤੀ ਵਧਾਈ
author img

By

Published : May 1, 2023, 5:25 PM IST

ਚੰਡੀਗੜ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਖਿਡਾਰੀ ਸੁਖਪ੍ਰੀਤ ਸਿੰਘ ਨੂੰ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਗਈਆਂ ਹਨ। ਯਾਦ ਰਹੇ ਕਿ ਉਸਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮੁੰਡਿਆਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ ਹੈ। ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਖੇ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਤੀਹਰੀ ਛਾਲ ਲਗਾ ਕੇ ਸੋਨ ਤਮਗ਼ਾ ਜਿੱਤਿਆ।

ਜੂਨੀਅਰ ਨੈਸ਼ਨਲ ਚੈਂਪੀਅਨ ਬਣਨ ਤੋਂ ਇਲਾਵਾ ਸੁਖਪ੍ਰੀਤ ਸਿੰਘ ਨੇ ਅਗਲੇ ਮਹੀਨੇ ਦੱਖਣੀ ਕੋਰੀਆ ਵਿਖੇ ਹੋਣ ਵਾਲੀ ਜੂਨੀਅਰ ਏਸ਼ੀਅਨ ਅਥਲੈਟਿਕਸ ਚੈਪੀਅਨਸ਼ਿਪ ਲਈ ਕੁਆਲੀਫਾਈ ਵੀ ਕਰ ਲਿਆ। ਮੀਤ ਹੇਅਰ ਨੇ ਸੁਖਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਅਥਲੀਟ ਦੀ ਸਖ਼ਤ ਮਿਹਨਤ ਅਤੇ ਉਸ ਦੇ ਕੋਚਾਂ ਤੇ ਮਾਪਿਆਂ ਸਿਰ ਬੰਨ੍ਹਿਆ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਬਰਨਾਲਾ ਜ਼ਿਲੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਥਲੈਟਿਕਸ ਵਿੱਚ ਥੋੜ੍ਹੇ ਜਿਹੇ ਅਰਸੇ ਦੌਰਾਨ ਅਕਸ਼ਦੀਪ ਸਿੰਘ ਤੇ ਦਮਨੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਸੁਖਪ੍ਰੀਤ ਸਿੰਘ ਚਮਕਿਆ ਹੈ। ਤਿੰਨੋਂ ਉਭਰਦੇ ਅਥਲੀਟਾਂ ਦੇ ਈਵੈਂਟ ਵੀ ਪੈਦਲ ਤੋਰ, ਥਰੋਅਰ ਤੇ ਜੰਪਰ ਵੱਖੋ-ਵੱਖਰੇ ਹਨ।

ਕਿਵੇਂ ਲੱਗਦੀ ਹੈ ਤੀਹਰੀ ਛਾਲ : ਤੀਹਰੀ ਛਾਲ, ਜਿਸ ਨੂੰ ਹੌਪ, ਸਟੈਪ ਅਤੇ ਜੰਪ ਵੀ ਕਿਹਾ ਜਾਂਦਾ ਹੈ, ਐਥਲੈਟਿਕਸ ਵਿੱਚ ਇੱਕ ਟ੍ਰੈਕ ਅਤੇ ਫੀਲਡ ਈਵੈਂਟ ਹੈ, ਲੰਬੀ ਛਾਲ ਵਾਂਗ। ਦੋਵੇਂ ਇਵੈਂਟਸ ਅਕਸਰ ਇੱਕ ਸਮੂਹ ਵਿੱਚ ਇਕੱਠੇ ਹੁੰਦੇ ਹਨ ਜਿਸਨੂੰ 'ਹਰੀਜ਼ੈਂਟਲ ਜੰਪ' ਕਿਹਾ ਜਾਂਦਾ ਹੈ। ਇਸ ਵਿੱਚ ਪ੍ਰਤੀਯੋਗੀ ਟਰੈਕ ਤੋਂ ਹੇਠਾਂ ਦੌੜਦਾ ਹੈ ਅਤੇ ਹੌਪ ਕਰਦਾ ਹੈ ਅਤੇ ਫਿਰ ਰੇਤ ਵਿੱਚ ਛਾਲ ਮਾਰਦਾ ਹੈ।

ਇਹ ਵੀ ਪੜ੍ਹੋ : Amar Singh Shonki: ਦੇਸ਼-ਵਿਦੇਸ਼ 'ਚ ਨਾਂ ਬਣਾਉਣ ਖਾਤਰ ਪੋਤਰੇ ਨੂੰ ਆਪਣੇ ਦਾਦੇ 'ਤੇ ਮਾਣ, ਜਾਣੋ ਕੌਣ ਹੈ ਅਮਰ ਸਿੰਘ ਸ਼ੌਂਕੀ

ਐਥਲੈਟਿਕਸ ਵਿਚ ਦੌੜ, ਜੰਪਿੰਗ, ਸੁੱਟਣ ਦੀਆਂ ਖੇਡਾਂ ਸ਼ਾਮਿਲ ਹੁੰਦੀਆਂ ਹਨ। ਆਮ ਤੌਰ 'ਤੇ ਟ੍ਰੈਕ ਅਤੇ ਫੀਲਡ, ਸੜਕੀ ਦੌੜ, ਕਰਾਸ ਕੰਟਰੀ ਦੌੜ ਅਤੇ ਦੌੜ ਚੱਲਣ ਦੇ ਮੁਕਾਬਲੇ ਸ਼ਾਮਲ ਹੁੰਦੇ ਹਨ। ਜੂਨੀਅਰ ਐਥਲੀਟਾਂ ਲਈ ਏਸ਼ੀਅਨ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 4 ਤੋਂ 7 ਜੂਨ ਤੱਕ ਦੱਖਣੀ ਕੋਰੀਆ ਦੇ ਯੇਚਿਓਨ ਵਿੱਚ ਹੋਵੇਗੀ। ਇਹ ਮੁਕਾਬਲਾ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਮੁਕਾਬਲੇ ਤੋਂ ਬਾਅਦ ਵਿਸ਼ਵ ਅੰਡਰ-20 ਚੈਂਪੀਅਨਸ਼ਿਪ 20 ਤੋਂ 25 ਅਗਸਤ 2023 ਤੱਕ ਪੇਰੂ ਦੇ ਲੀਮਾ ਵਿੱਚ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.