ਬਰਨਾਲਾ: ਬਰਨਾਲਾ ਪੁਲਿਸ ਵਲੋਂ ਟ੍ਰੈਫਿ਼ਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਪੁਲਿਸ ਵਲੋਂ ਲਗਾਤਾਰ ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉਤੇ ਨਾਕੇਬੰਦੀ ਕਰ ਕੇ ਵਾਹਨਾਂ ਦੇ ਕਾਗਜ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਸਿਵਲ ਹਸਪਤਾਲ ਨੇੜੇ ਨਾਕੇਬੰਦੀ ਦੌਰਾਨ ਵੱਡੀ ਪੱਧਰ ਉਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਵਲੋਂ ਚਲਾਨ ਕੱਟੇ ਗਏ। ਇਸ ਦੌਰਾਨ ਬਿਨਾਂ ਨੰਬਰ ਪਲੇਟ, ਦੋ ਪਹੀਆ ਵਾਹਨ ਉਤੇ ਟ੍ਰਿਪਲ ਡਰਾਈਵਿੰਗ, ਬੁਲਟ ਦੇ ਪਟਾਖੇ ਮਾਰਨ ਵਾਲਿਆਂ ਅਤੇ ਬਿਨਾਂ ਕਾਗਜ਼ ਵਾਲਿਆਂ ਦੇ ਚਲਾਨ ਕੱਟੇ ਗਏ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਸ਼ਿਕੰਜਾ : ਇਸ ਮੌਕੇ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਹਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਸਰਕਾਰੀ ਹਸਪਤਾਲ ਨੇੜੇ ਚੌਕ 'ਤੇ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਨਾਕੇਬੰਦੀ ਦੌਰਾਨ ਟ੍ਰਿਪਿਲ ਸਵਾਰੀ, ਡਰਾਈਵਿੰਗ ਸਮੇਂ ਮੋਬਾਇਲ ਸੁਨਣ ਵਾਲਿਆਂ, ਬਿਨਾਂ ਨੰਬਰ ਪਲੇਟ ਵਹੀਕਲਾਂ ਦੇ ਚਲਾਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵਾਹਨਾਂ ਦੇ ਕਾਗਜ਼ ਵੀ ਚੈੱਕ ਕੀਤੇ ਜਾ ਰਹੇ ਹਨ। ਲੋੜੀਂਦੇ ਕਾਗਜ਼ ਪੂਰੇ ਨਾ ਰੱਖਣ ਉਤੇ ਵੀ ਚਲਾਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਬੁਲਟ ਮੋਟਰਸਾਈਕਲ ਦੇ ਪਟਾਖੇ ਪਾਉਣ ਵਾਲਿਆਂ ਉਪਰ ਵੀ ਪੁਲਿਸ ਨੇ ਸਿਕੰਜ਼ਾ ਕੱਸਿਆ ਹੈ, ਜੋ ਵੀ ਲੋਕ ਪੁਲਿਸ ਮੋਟਰਸਾਈਕਲ ਦੇ ਕੰਪਨੀ ਵਾਲੇ ਸਿਲੈਂਸਰ ਬਦਲ ਕੇ ਪਟਾਖੇ ਵਾਲੇ ਸਿਲੈਂਸਰ ਲਗਾ ਰਹੇ ਹਨ, ਉਹਨਾਂ ਨੂੰ ਘੇਰ ਕੇ ਚਲਾਨ ਕੀਤੇ ਜਾ ਰਹੇ ਹਨ।
- ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਕੀਤਾ ਇਸ਼ਾਰਾ, ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੇ ਪ੍ਰਸ਼ੰਸਕ ਪਾਏ ਚੱਕਰਾਂ ਵਿੱਚ
- ਜਾਣੋ ਕੀ ਹੈ ਚੰਡੀਗੜ੍ਹ 'ਚ ਲਾਗੂ ਹੋਣ ਵਾਲਾ ਆਨੰਦ ਮੈਰਿਜ ਐਕਟ ? ਹਿੰਦੂ ਮੈਰਿਜ ਐਕਟ ਨਾਲੋਂ ਇਹ ਵੱਖਰਾਂ ਕਿਵੇਂ, ਪੰਜਾਬ 'ਚ ਕਿਉਂ ਨਹੀਂ ਹੋਇਆ ਲਾਗੂ
- ਕੈਨੇਡਾ 'ਚ 700 ਭਾਰਤੀ ਵਿਦਿਆਰਥੀਆਂ 'ਤੇ ਲਟਕੀ ਡਿਪੋਰਟ ਦੀ ਤਲਵਾਰ, ਹੱਕ 'ਚ ਆਈ ਭਾਰਤ ਤੇ ਪੰਜਾਬ ਸਰਕਾਰ, ਜਾਣੋ ਕਿਸ ਦੀ ਸੀ ਗਲਤੀ, ਕੌਣ ਹੈ ਜਿੰਮੇਵਾਰ ?
ਮੋਟਰਸਾਈਕਲਾਂ ਦੀ ਸਰਵਿਸ ਦੌਰਾਨ ਮੋਡੀਫਿਕੇਸ਼ਨ ਕਰਨ ਵਾਲਿਆਂ ਨੂੰ ਵੀ ਚਿਤਾਵਨੀ : ਉਥੇ ਨਾਲ ਹੀ ਉਹਨਾਂ ਮੋਟਰਸਾਈਕਲਾਂ ਦੀ ਸਰਵਿਸ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਬੁਲਿਟ ਦੇ ਸਿਲੈਂਸਰ ਬਦਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਆਪਣੇ ਸਮੇਤ ਦੂਜੇ ਲੋਕਾਂ ਦੀ ਜਾਨ ਵੀ ਬਚਾ ਸਕਦੇ ਹਾਂ। ਉਹਨਾਂ ਕਿਹਾ ਕਿ ਵਾਹਨਾਂ ਦੇ ਕਾਗਜ਼ ਪੂਰੇ ਰੱਖੇ ਜਾਣ, ਟ੍ਰਿਪਲ ਸਵਾਰੀ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਬੁਲਟ ਦੇ ਪਟਾਖਿਆਂ ਵਾਲੇ ਸਿਲੈਂਸਰ ਨਾ ਲਗਵਾਏ ਜਾਣ। ਉਹਨਾਂ ਕਿਹਾ ਕਿ ਪੁਲਿਸ ਵਲੋਂ ਇਹ ਚੈਕਿੰਗ ਅਤੇ ਸਖ਼ਤਾਈ ਇਸੇ ਤਰ੍ਹਾ ਜਾਰੀ ਰਹੇਗੀ।