ਬਰਨਾਲਾ: ਸੜਕ ਸੁਰੱਖਿਆ ਹਫਤੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 'ਸੁਰੱਖਿਅਤ ਪੰਜਾਬ ਸੋਹਣਾ ਪੰਜਾਬ' ਦੇ ਬੈਨਰ ਹੇਠ ਸੱਤਵਾਂ ਸੰਯੁਕਤ ਰਾਸ਼ਟਰ ਗਲੋਬਲ ਰੋਡ ਸੇਫਟੀ ਵੀਕ ਮਨਾਇਆ ਗਿਆ।ਇਸ ਤਹਿਤ ਬਰਨਾਲਾ ਵਿਖੇ ਇਸ ਹਫਤੇ ਦੇ ਆਖਰੀ ਦਿਨ ਬਰਨਾਲਾ ਪੁਲਿਸ ਪ੍ਰਸ਼ਾਸਨ ਅਤੇ ਸਕੂਲ ਵੱਲੋਂ ਮਿੰਨੀ ਮੈਰਾਥਨ ਅਤੇ ਸਾਈਕਲ ਰੈਲੀ ਕੱਢੀ ਗਈ। ਬੱਚਿਆਂ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਬਰਨਾਲਾ ਅਤੇ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਸੜਕ ਸੁਰੱਖਿਆ ਹਫਤੇ ਦੇ ਅੰਤਰਗਤ ਪਿਛਲੇ ਇੱਕ ਹਫਤੇ ਤੋਂ ਪੁਲਿਸ ਵਲੋਂ ਵੱਖ ਵੱਖ ਤਰੀਕਿਆਂ ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ।
ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ: ਇਸੇ ਸਿਲਸਿਲੇ ਤਹਿਤ ਐਤਵਾਰ ਨੂੰ ਮਿੰਨੀ ਮੈਰਾਥਨ ਤੇ ਸਾਈਕਲ ਰੈਲੀ ਕੱਢੀ ਗਈ ਹੈ। ਉਹਨਾਂ ਦੱਸਿਆ ਕਿ ਲੋਕਾਂ ਨੂੰ ਡਰਾਈਵਿੰਗ ਕਰਨ ਸਮੇਂ ਹੈਲਮੇਟ, ਸੀਟ ਬੈਲਟ ਆਦਿ ਦੀ ਵਰਤੋਂ ਕਰਨ ਦੇ ਨਾਲ ਨਾਲ ਜ਼ਰੂਰੀ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਅੱਜ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਸਕੂਲੀ ਬੱਚਿਆਂ ਨੇ ਵੀ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੀ ਸ਼ਲਾਘਾ ਕੀਤੀ। ਬੱਚਿਆਂ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਸ਼ਹਿਰ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਵੀ ਰੋਕਿਆ ਗਿਆ।
- Accident News: ਟਰੱਕ ਤੇ ਸਕੂਟਰੀ ਵਿਚਕਾਰ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ, ਦੋ ਬੱਚੇ ਗੰਭੀਰ
- Pathankot Crime News: 6 ਨੌਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਦੁਕਾਨਦਾਰ ਦਾ ਕੀਤਾ ਕਤਲ, ਘਟਨਾ ਸੀਸੀਟੀਵੀ ਵਿੱਚ ਕੈਦ
- Tripple Murder in Ludhiana: ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ
ਰੋਡ ਸੇਫਟੀ ਪ੍ਰਬੰਧਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ: ਇਸ ਦੌਰਾਨ ਟਰੈਫਿਕ ਪੁਲਿਸ ਅਧਿਕਾਰੀਆਂ ਦੱਸਿਆ ਕਿ ਪਰਿਵਾਰਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਲਈ ਰੋਡ ਸੇਫਟੀ ਪ੍ਰਬੰਧਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਉਦੋਂ ਤੱਕ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਜਦ ਤੱਕ ਉਹ ਇਸ ਦੇ ਯੋਗ ਨਹੀਂ ਹੁੰਦੇ। ਬਿਨਾਂ ਲਾਈਸੇਂਸ ਦੇ ਗੱਡੀ ਚਲਾਉਣ 'ਤੇ ਵੀ ਰੋਕ ਲਗਾਉਣ ਦੀ ਗੱਲ ਕੀਤੀ ਅਤੇ ਨਾਲ ਹੀ ਦੋ ਪਹੀਆ ਵਾਹਨ ਉੱਤੇ ਹੈਲਮੇਟ ਪਾਉਣਾ ਲਾਜ਼ਮੀ ਦੱਸਿਆ। ਤਾਂ ਜੋ ਵਾਹਨ ਚਾਲਕ ਅਤੇ ਉਸ ਦੇ ਨਾਲ ਜਾ ਰਹੇ ਵਿਅਕਤੀ ਨੂੰ ਕਿਸੀ ਹਾਦਸੇ ਦੌਰਾਨ ਜ਼ਿਆਦਾ ਸੱਟ ਨਾ ਲੱਗੇ ਅਤੇ ਬਚਾਅ ਕੀਤਾ ਜਾ ਸਕੇ। ਉਥੇ ਹੀ ਵਿਦਿਆਰਥੀਆਂ ਨੇ ਵੀ ਦੱਸਿਆ ਕਿ ਜੋ ਇਸ ਰੈਲੀ ਦੌਰਾਨ ਗੱਲਾਂ ਸਮਝਾਈਆਂ ਗਈਆਂ ਹਨ ਉਸ ਦਾ ਖਿਆਲ ਰੱਖਣਗੇ ਅਤੇ ਆਪਣੇ ਨਾਲ ਨਾਲ ਹੋਰਾਂ ਦਾ ਵੀ ਖਿਆਲ ਰੱਖ ਕੇ ਚਲਣਗੇ ਅਤੇ ਟਰੈਫਿਕ ਨਿਯਮ ਦੀ ਉਲੰਘਣਾਂ ਕਰਨ ਤੋਂ ਬਚਣਗੇ।