ਬਰਨਾਲਾ: ਬਰਨਾਲਾ ਨਸ਼ਾ ਤਸਕਰਾਂ (Barnala drug smugglers) ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਪ੍ਰਸ਼ਾਸਨ (Barnala Police Administration) ਨੂੰ ਵੱਡੀ ਕਾਮਯਾਬੀ ਮਿਲੀ ਹੈ। ਨਸ਼ਿਆਂ ਅਤੇ ਨਜਾਇਜ਼ ਅਸਲੇ ਸਮੇਤ ਕਈ ਜਣਿਆਂ ਨੂੰ ਬਰਨਾਲਾ ਪੁਲਿਸ ਨੇ ਕਾਬੂ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਪੀ ਬਰਨਾਲਾ ਜਗਜੀਤ ਸਿੰਘ (SP Barnala Jagjit Singh) ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਇੱਕ ਗੱਡੀ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚੋਂ 400 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਗੱਡੀ ਵਿੱਚ ਸਵਾਰ ਇੱਕ ਤਸਕਰ ਔਰਤ ਅਤੇ ਉਸਦਾ ਪੁੱਤਰ, ਧੀ ਅਤੇ ਜਵਾਈ ਚਾਰ ਲੋਕਾਂ ਨੂੰ ਮੌਕੇ ਤੋਂ ਗਿਰਫਤਾਰ ਕੀਤਾ ਗਿਆ ਹੈ।
ਇਹ ਔਰਤ ਮੁਕਤਸਰ ਸਾਹਿਬ ਜ਼ਿਲ੍ਹੇ (Muktsar Sahib District) ਨਾਲ ਸੰਬੰਧ ਰੱਖਦੀ ਹੈ ਅਤੇ ਬਰਨਾਲਾ, ਬਠਿੰਡਾ ਮਾਨਸਾ ਸਹਿਤ ਆਸਪਾਸ ਦੇ ਕਈ ਜਿਲਿਆਂ ਵਿੱਚ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਹੀ ਸੀ। ਪੁਲਿਸ ਰਿਮਾਂਡ ਹਾਸਿਲ ਕਰਕੇ ਇਨ੍ਹਾਂ ਦੇ ਖਿਲਾਫ ਸਖ਼ਤ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸ਼ੁਰੂਆਤੀ ਜਾਂਚ ਪੜਤਾਲ ਵਿੱਚ ਪਤਾ ਚੱਲਿਆ ਹੈ ਕਿ ਫੜੀ ਗਈ ਔਰਤ ਨਸ਼ਾ ਤਸਕਰ ਉੱਤੇ ਪਹਿਲਾਂ ਵੀ 8 ਮੁਕੱਦਮੇ ਦਰਜ ਹਨ। ਉਥੇ ਹੀ ਇੱਕ ਹੋਰ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਨਸ਼ਾ ਤਸਕਰੀ (Drug trafficking) ਦਾ ਕੰਮ ਕਰਨ ਵਾਲੇ 3 ਲੋਕਾਂ ਨੂੰ ਗਿਰਫਤਾਰ ਕੀਤਾ ਹੈ, ਜਿਨ੍ਹਾਂ ਤੋਂ ਇੱਕ ਦੇਸੀ ਪਿਸਟਲ 312 ਬੋਰ ਅਤੇ ਦੋ ਜਿੰਦਾ ਕਾਰਤੂਸ ਸਮੇਤ 30 ਗਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਪੁਲਿਸ ਪ੍ਰਸ਼ਾਸਨ ਇਸ ਨਸ਼ਾ ਤਸਕਰਾਂ ਦਾ ਰਿਮਾਂਡ ਲੈ ਕੇ ਜਾਂਚ ਪੜਤਾਲ ਵਿੱਚ ਜੁੱਟ ਚੁੱਕੀ ਹੈ। ਜਲਦੀ ਹੀ ਵੱਡੇ ਖੁਲਾਸੇ ਸਾਹਮਣੇ ਹੋਣਗੇ।
ਉਥੇ ਹੀ ਗ੍ਰਿਫ਼ਤਾਰ ਤਸਕਰ ਔਰਤ ਨੇ ਵੀ ਕਬੂਲ ਕਰਦੇ ਹੋਏ ਕਿਹਾ ਕਿ ਉਹ ਦਿੱਲੀ ਤੋਂ ਚਿੱਟਾ ਲਿਆਕੇ ਘਰਾਂ ਵਿੱਚ ਸਪਲਾਈ ਕਰਦੀ ਸੀ ਅਤੇ ਉਸਦੇ ਉੱਤੇ ਪਹਿਲਾਂ ਵੀ ਪਲਿਸ ਵੱਲੋਂ ਕਈ ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ: ਰਿਵਾਲਵਰ ਅਤੇ ਰੌਂਦਾਂ ਸਣੇ ਕੀਤੇ ਦੋ ਕਾਬੂ