ਬਰਨਾਲਾ: ਸ਼ਹਿਰ ਦੇ ਵਿਚਕਾਰ ਸਥਿਤ ਸਰਕਾਰੀ ਹਸਪਤਾਲ (Government Hospital) ਦੇ ਪਿੱਛੇ ਅਤੇ ਰਾਮਬਾਗ ਦੇ ਨਜ਼ਦੀਕ ਇੱਕ ਬਸਤੀ ਜੋ ਕਿ ਨਸ਼ਾ ਵੇਚਣ ਲਈ ਬਦਨਾਮ ਹੈ, ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ (police force) ਦੇ ਨਾਲ ਐੱਸ.ਐੱਸ.ਪੀ. ਵੱਲੋਂ ਛਾਪੇਮਾਰੀ ਕਰਕੇ ਸਰਚ ਅਭਿਆਨ ਚਲਾਇਆ ਗਿਆ (A search operation was conducted)। ਪੁਲਿਸ ਵੱਲੋਂ ਸਰਚ ਅਭਿਆਨ (Search campaign) ਦੌਰਾਨ ਬਸਤੀ ਨੂੰ ਸਭ ਪਾਸਿਆਂ ਤੋਂ ਸੀਲ ਕੀਤਾ ਗਿਆ। ਐੱਸ.ਐੱਸ.ਪੀ. ਬਰਨਾਲਾ (S.S.P. Barnala) ਨੇ ਖੁਦ ਹਰ ਘਰ ਦੀ ਤਲਾਸ਼ੀ ਲਈ ਅਤੇ ਹਰ ਕਾਰਵਾਈ ਵਿੱਚ ਖੁਦ ਅੱਗੇ ਰਹੇ।
ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਹਰ ਘਰ ਅਤੇ ਹਰ ਸ਼ੱਕੀ ਸਥਾਨ ਦੀ ਤਲਾਸ਼ੀ ਲਈ ਗਈ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਐੱਸ.ਐੱਸ.ਪੀ ਨੇ ਦੱਸਿਆ ਕਿ ਇਹ ਛਾਪੇਮਾਰੀ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਤਹਿਤ ਕੀਤੀ ਗਈ ਹੈ ਅਤੇ ਇਹ ਹੁਕਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ, ਜਦਕਿ ਉਨ੍ਹਾਂ ਕਿਹਾ ਕਿ ਫਿਲਹਾਲ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਕੁਝ ਸ਼ੱਕੀ ਵਾਹਨ ਵੀ ਬਰਾਮਦ ਹੋਏ ਹਨ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐੱਸ.ਐੱਸ.ਪੀ. (SSP of Barnala) ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਦੀਆਂ ਹਦਾਇਤਾਂ ਅਨੁਸਾਰ ਅਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ (Campaign against drugs) ਤਹਿਤ ਬਰਨਾਲਾ ਰਾਮਬਾਗ ਦੇ ਨਸ਼ਾ ਵੇਚਣ ਲਈ ਬਦਨਾਮ ਬਸਤੀ ਵਿੱਚ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਹੈ। ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਘਰ-ਘਰ ਛਾਪੇਮਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਛਾਪੇਮਾਰੀ ਅਜੇ ਵੀ ਜਾਰੀ ਹੈ ਅਤੇ ਪੁਲਿਸ ਨੂੰ ਕੁਝ ਸ਼ੱਕੀ ਵਾਹਨ ਵੀ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਜਾਂਚ ਲਈ ਥਾਣੇ ਲੈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ 'ਚ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਸ ਦਾ ਇਲਾਜ ਕੀਤਾ ਜਾ ਸਕੇ। ਜੇਕਰ ਕੋਈ ਵਿਅਕਤੀ ਇਲਾਕੇ 'ਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਵੇ। ਪੁਲਿਸ ਅਤੇ ਨਸ਼ਾ ਵੇਚਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ (Barnala Police) ਵੱਲੋਂ ਲੋਕਾਂ ਦੇ ਮਨਾਂ 'ਚੋਂ ਡਰ ਦੂਰ ਕਰਨ ਲਈ ਥਾਣਾ ਸਦਰ ਦੇ ਸਾਰੇ ਸਾਂਝ ਕੇਂਦਰਾਂ ਦੇ ਬਾਹਰ ਸ਼ਿਕਾਇਤ ਬਕਸੇ ਲਗਾਏ ਗਏ ਹਨ, ਜਿੱਥੇ ਲੋਕ ਬਿਨਾਂ ਨਾਮ ਲਿਖੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ (Information on drug traffickers) ਦੇ ਸਕਦੇ ਹਨ।
ਇਹ ਵੀ ਪੜ੍ਹੋ: ਸੀਐੱਮ ਮਾਨ ਦੀ ਕੋਠੀ ਅੱਗੇ ਮਰਨ ਵਰਤ ‘ਤੇ ਬੈਠੀਆਂ ਕੁੜੀਆਂ, ਕੀਤੀ ਇਹ ਮੰਗ