ਬਰਨਾਲਾ: 'ਜਿੱਥੇ ਸੋਚ, ਉੱਥੇ ਸ਼ੌਚ' ਇਹ ਨਾਅਰਾ ਭਾਰਤ ਦੀ ਸਰਕਾਰ ਨੇ ਸਵੱਚ ਭਾਰਤ ਅਭਿਆਨ ਦੇ ਤਹਿਤ ਲਗਾਇਆ ਸੀ। ਆਮ ਜਮਤਾ ਦੀ ਸਹੂਲਤ ਲਈ ਥਾਂ ਥਾਂ ਪਬਲਿਕ ਸ਼ੌਚ ਦੀ ਗੱਲ ਕਹੀ ਗਈ ਸੀ, ਪਰ ਕੀ ਇਹ ਸਹੂਲਤਾਂ ਆਮ ਲੋਕਾਂ ਤੱਕ ਪਹੁੰਚੀਆਂ। ਆਓ ਜਾਣਦੇ ਹਾਂ ਇਸ ਖ਼ਾਸ ਰਿਪੋਰਟ ਰਾਹੀਂ ਵਿੱਚ...
ਆਮ ਲੋਕਾਂ ਦੀ ਵਰਤੋਂ ਤੋਂ ਬਾਹਰ
ਸਰਕਾਰ ਦੇ ਕੰਮਾਂ ਦੇ ਦਿਖਾਵੇ ਲਈ ਇਹ ਸ਼ੌਚ ਬਣਾਏ ਤਾਂ ਗਏ ਹਨ ਪਰ ਉਨ੍ਹਾਂ ਨੂੰ ਜਿੰਦੇ ਲੱਗੇ ਹੋਏ ਹਨ, ਸ਼ੌਚ ਹੋਣ ਦੇ ਬਾਵਜੂਦ ਵੀ ਲੋਕਾਂ ਸਰਕਾਰ ਦੀਆਂ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਹਨ। ਸ਼ਹਿਰ ਵਾਸੀ ਦਾ ਕਹਿਣਾ ਸੀ ਕਿ ਉਹ ਬਾਜ਼ਾਰ 'ਚ ਆਏ ਹਨ ਤੇ ਦੁਪਹਿਰ ਦੇ 3 ਵਜੇ ਹਨ ਤੇ ਇਹ ਬੰਦ ਹਨ। ਉਨ੍ਹਾਂ ਨੇ ਕਿਹਾ ਇਹ ਕੋਈ ਸਹੂਲਤ ਨਹੀਂ ਹੈ ਕੇ ਖੁਲ੍ਹੇ ਵੀ ਹੋਣ 'ਤੇ ਇਨ੍ਹਾਂ ਦੀ ਵਰਤੋਂ ਪੈਸੇ ਦੇ ਕੇ ਹੀ ਕੀਤੀ ਜਾ ਸਕਦੀ ਹੈ ਤੇ ਉਨ੍ਹਾਂ ਦੀ ਹਾਲਤ ਵੀ ਬਹੁਤ ਖ਼ਸਤਾ ਹੈ, ਜੋ ਸਰਕਾਰ ਦੀਆਂ ਨਾਲਾਇਕੀ ਦਾ ਸਬੂਤ ਪੇਸ਼ ਕਰਦੀ ਹੈ।
ਖ਼ਸਤਾ ਹਾਲਤ ਸਰਕਾਰ ਦੀ ਨਾਲਾਇਕੀ ਦਾ ਸਬੂਤ
ਸ਼ੌਚ ਆਮ ਸਹੂਲਤਾਂ 'ਚੋਂ ਇੱਕ ਹੈ ਪਰ ਫਿਰ ਵੀ ਸਰਕਾਰ ਇਸ ਨੂੰ ਮੁੱਹਇਆ ਕਰਵਾਉਣ 'ਚ ਅਸਫ਼ਲ ਹੈ। ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ 80 ਦੁਕਾਨਾਂ ਹਨ ਇੱਥੇ ਤੇ ਉਹ ਟਾਇਲੇਟ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਨੇ ਦੱਸਿਆ ਕਿ ਉਸ 'ਚ ਬੇਹਦ ਗੰਦੀ ਮੁਸ਼ਕ ਆਉਂਦੀ ਹੈ ਤੇ ਫਰਸ਼ ਪੁੱਟਣ ਨਾਲ ਉੱਥੇ ਹਰ ਸਮਾਂ ਗਾਰਾ ਰਹਿੰਦਾ ਹੈ। ਸ਼ਿਕਾਇਤਾਂ ਪਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਨਵੇਂ ਟਾਇਲਟ ਬਣਾਉਣ ਦੀ ਗੱਲ਼ ਕੀਤੀ ਜਾਂਦੀ ਹੈ ਪਰ ਪੁਰਾਣਿਆਂ ਦੀ ਖਾਸਤ ਹਾਲਤ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਸਫਾਈ ਕਰਮਚਾਰੀਆਂ ਦਾ ਵੀ ਨਹੀਂ ਫੜਿਆ ਹੱਥ ਪੱਲਾ
ਸਰਕਾਰ ਵੱਲੋਂ ਮੁਹਾਇਆ ਕਰਵਾਈ ਜਾ ਰਹੀ ਨਾਂਅ ਦੀਆਂ ਸਹੂਲਤਾਂ ਦਾ ਸਥਾਨਕ ਲੋਕਾਂ ਨੇ ਪਰਦਾ ਫਾਸ਼ ਕੀਤਾ। ਇਨ੍ਹਾਂ ਹੀ ਹੀ ਨਹੀਂ ਸਫਾਈ ਕਰਮਚਾਰੀ ਵੀ ਸਰਕਾਰ ਦੀ ਨਲਾਇਕਲੀ ਦਾ ਢੋਲ ਵਜਾਉਂਦੇ ਨਜ਼ਰ ਆਏ। ਸਫਾਈ ਕਰਮਚਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਕੰਨ੍ਹਿਓਂ ਕੋਈ ਮਦਦ ਨਹੀਂ ਮਿਲਦੀ ਹੈ। ਉਨ੍ਹਾਂ ਨੇ ਕਿਹਾ ਲੋਕਾਂ ਕੋਲੋਂ ਲਏ ਪੈਸਿਆਂ ਨਾਲ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਸਰਕਾਰ ਉਨ੍ਹਾਂ ਨੂੰ ਕੋਈ ਤਨਖ਼ਵਾਹ ਨਹੀਂ ਦਿੰਦੀ ਹੈ।
ਸਰਕਾਰੀ ਕਰਮਚਾਰੀਆਂ ਨੇ ਆਪਣੀ ਸਹੂਲਤਾਂ ਦਾ ਝੰਢਾ ਕੀਤਾ ਉੱਚਾ
ਆਮ ਲੋਕ ਤੇ ਸਫਾਈ ਕਰਮਚਾਰੀ ਨੇ ਸਰਕਾਰ ਦੀ ਨਲਾਇਕੀ ਦੀ ਜਿੱਥੇ ਪੋਲ ਖੋਲ੍ਹੀ ਉੱਤੇ ਸਰਕਾਰੀ ਕਰਮਚਾਰੀਆਂ ਨੇ ਆਪਣੀ ਸਹੂਲਤਾਂ ਦੇ ਝੰਢੇ ਝੂਲੇ। ਈਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ 'ਚ 10 ਟਾਇਲੇਟ ਦੇ ਸੈਟ ਹੈ ਜਿਸ 'ਚੋਂ 8 ਪੂਰੀ ਤਰ੍ਹਾਂ ਕੰਮ 'ਚ ਹਨ। ਉਨ੍ਹਾਂ ਕਿਹਾ ਇਨ੍ਹਾਂ ਦੇ 10 ਸੈਟਾਂ ਦੇ 'ਚ 4 ਟਾਇਲੇਟ ਹਨ, 2 ਮਰਦ ਦੇ ਤੇ 4 ਔਰਤਾਂ ਦੇ। ੳੇੁਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਮਝੋਤਾ ਸੁਲਬ ਸ਼ੌਚਾਲਯ ਨਾਲ ਹੋੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿੰਨੇ ਵੀ ਸੈਟ ਸੀ ਉਨ੍ਹਾਂ ਨੂੰ ਰੈਨੋਵੇਟ ਕਰਵਾਇਆ ਜਾ ਰਿਹਾ ਹੈ। ਆਪਣਾ ਪੱਖ ਸਾਫ਼ ਕਰਦਿਆਂ ਕਿਹਾ ਹੁਣ ਇੱਕ ਪੱਕੇ ਬੰਦੇ ਦੀ ਡਿਊਟੀ ਲੱਗਾ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਟੋਆਲਿਟ ਵੀ ਬਣਾਏ ਗਏ ਹਨ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆ ਸਕੇ। ਪੁਰਾਣੇ ਟੋਆਲਿਟ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ।
ਸਾਫ਼ ਸਫਾਈ ਤੇ ਪਬਲਿਕ ਟਾਇਲਟਾਂ ਦੇ ਨਾਂਅ 'ਤੇ ਦਿੱਤੇ ਵੱਡੇ ਜੁਮਲਿਆਂ 'ਚ ਸਰਕਾਰ ਦੀ ਨਲਾਇਕੀ ਝੱਲਕਦੀ ਹੈ। ਸਵੱਚ ਭਾਰਤ ਅਭਿਆਨ ਦੇ ਤਹਿਤ ਲੋਕਾਂ ਨੂੰ ਸਾਫ਼ ਸ਼ੌਚ ਤੱਕ ਮਹੁੱਇਆ ਨਹੀਂ ਹੋ ਰਹੇ। ਆਮ ਲੋਕਾਂ ਲਈ ਬਣਾਏ ਸ਼ੋਚ, ਆਮ ਲੋਕਾਂ ਦੀ ਸਹੂਲਤ ਤੋਂ ਬਾਹਰ