ਬਰਨਾਲਾ: ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ ਹੈ। ਇਸ ਧੰਨਵਾਦ ਕਾਰਨ ਸੀ ਕਿ ਬਹੁਤ ਵਧੀਆ ਹੋਇਆ ਜੋ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜ ਲਿਆ। ਦਸ ਦਈਏ ਕਿ ਬਰਨਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦੀ ਤਾਜਪੋਸ਼ੀ ਹੋਈ। ਇਸ ਉਦਘਾਟਨ ਸਮਾਗਮ ਮੌਕੇ ਵਿਸ਼ੇਸ਼ ਤੌਰ ਤੇ ਅਸ਼ਵਨੀ ਸ਼ਰਮਾ ਅਤੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਪਹੁੰਚੇ।
ਗੱਠਜੋੜ ਟੁੱਟਣਾ ਬਹੁਤ ਵਧੀਆ ਸੰਕੇਤ: ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਅਕਾਲੀ ਭਾਜਪਾ ਗੱਠਜੋੜ ਟੁੱਟਣ 'ਤੇ ਇੱਕ ਵਿਅੰਗ ਦੇ ਅੰਦਾਜ਼ ਵਿੱਚ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਤੋਂ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਸਾਡੇ ਨਾਲੋਂ ਨਾਤਾ ਨਾ ਤੋੜਦਾ ਤਾਂ ਅੱਜ ਭਾਜਪਾ ਪੰਜਾਬ ਵਿੱਚ ਵੱਡੀ ਪਾਰਟੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਨਾ ਆਉਂਦੀ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸਮੇਂ ਅਸੀਂ ਪੰਚਾਇਤ, ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ, ਐਮ.ਐਲ.ਏ. ਤੇ ਐਮਪੀ ਦੀਆਂ ਚੋਣਾਂ ਨਹੀਂ ਲੜ ਸਕਦੇ ਸੀ, ਸਾਡੀ ਪਾਰਟੀ ਦਾ ਵਿਸਥਾਰ ਨਹੀਂ ਹੋ ਰਿਹਾ ਸੀ।
ਭਾਜਪਾ ਨੂੰ ਮਿਿਲਆ ਵੱਡਾ ਮੌਕਾ: ਉਹਨਾਂ ਕਿਹਾ ਕਿ ਹੁਣ ਸਾਨੂੰ ਅਕਾਲੀ ਦਲ ਨੇ ਵੱਡਾ ਮੌਕਾ ਦਿੱਤਾ ਹੈ। ਜਿਸ ਨਾਲ ਹੁਣ ਅਸੀਂ ਪੰਚਾਇਤ ਤੋਂ ਲੈ ਕੇ ਐਮਪੀ ਤੱਕ ਸਾਰੀਆਂ ਇਲੈਕਸ਼ਨਾਂ ਇਕੱਲੇ ਲੜਾਂਗੇ। ਭਾਜਪਾ ਨੂੰ ਮਜ਼ਬੂਤ ਕਰਨ ਲਈ ਸਿਰਤੋੜ ਯਤਨ ਕੀਤਾ ਜਾ ਰਿਹਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਭਾਜਪਾ ਲਈ ਇੱਕ ਵੱਡਾ ਮੌਕਾ ਵੀ ਹੈ ਅਤੇ ਇੱਕ ਚੁਣੌਤੀ ਵੀ ਹੈ। ਜਿਸ ਨੂੰ ਭਾਜਪਾ ਨੇ ਕਬੂਲ ਕੀਤਾ ਹੈ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਹਰ ਜ਼ਿਲ੍ਹਾ ਪੱਧਰ ਤੇ ਆਪਣੇ ਦਫ਼ਤਰ ਖੋਲ ਰਹੀ ਹੈ।
ਪੰਜਾਬ ਸਰਕਾਰ 'ਤੇ ਤੰਜ: ਇਨ੍ਹਾਂ ਹੀ ਨਹੀਂ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੱੁਕੀ ਹੈ ਅਤੇ ਸਰਕਾਰ ਨਾਮ ਦੀ ਕੋਈ ਵੀ ਚੀਜ਼ ਪੰਜਾਬ ਵੀ ਨਹੀਂ ਹੈ। ਅੱਜ ਪੰਜਾਬ ਦਾ ਮਾਹੌਲ ਪੁਰੀ ਤਰਾਂ੍ਹ ਨਾਲ ਖ਼ਰਾਬ ਹੋ ਚੱੁਕਿਆ ਹੈ, ਸਰਕਾਰ ਦਾ ਪੰਜਾਬ ਵੱਲ ਕੋਈ ਵੀ ਧਿਆਨ ਨਹੀਂ ਹੈ। ਭਾਵੇਂ ਕਿ ਭਾਜਪਾ ਵੱਲੋਂ ਛੋਟੇ ਵੱਡੇ ਹਰ ਇਲੈਕਸ਼ਨ ਲੜ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਦੇਖਣਾ ਅਹਿਮ ਰਹੇਗਾ ਕਿ ਭਾਜਪਾ ਨੂੰ ਪੰਜਾਬ ਦੇ ਲੋਕ ਕਿੰਨਾ ਕੁ ਪਸੰਦ ਕਰਨਗੇ ਅਤੇ ਕਿੰਨਾ ਕੁ ਮੌਕਾ ਦੇਣਗੇ, ਕੀ ਭਾਜਪਾ ਆਉਣ ਵਾਲੇ ਸਮੇਂ ਪੰਜਾਬ 'ਚ ਆਪਣੀ ਸਰਕਾਰ ਬਣਾਉਣ 'ਚ ਕਮਾਯਾਬ ਹੋਵੇਗੀ ?
ਇਹ ਵੀ ਪੜ੍ਹੋ: Amritpal's 4 companions in assam: ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਭੇਜਿਆ ਅਸਾਮ ਜੇਲ੍ਹ