ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉੱਤਰੀ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਆਪਣੇ ਗ੍ਰਹਿ ਵਿਖੇ ਬੁਲਾਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਕ ਅਹਿਮ ਖੁਲਾਸਾ ਕਰਦਿਆ ਅੰਮ੍ਰਿਤਸਰ ਦੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ 'ਤੇ ਅਹਿਮ ਆਰੋਪ ਲਗਾਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨਿਰਮਾਣ ਯੋਜਨਾ ਤਾਹਿਤ ਗਰੀਬ ਲੋਕਾਂ ਵਿੱਚ ਮਕਾਨਾਂ ਦੀ ਮੁਰੰਮਤ ਵਾਸਤੇ ਵੰਡਣ ਲਈ ਆਈ ਗ੍ਰਾਂਟ ਉਨਾਂ ਵੱਲੋ ਗਰੀਬ ਅਤੇ ਲੋੜਵੰਦ ਲੋਕਾਂ ਵਿੱਚ ਵੰਡਣ ਦੀ ਥਾਂ ਪੰਜਾਬ ਵਿੱਚ ਚੋਣ ਜਾਬਤਾ ਲੱਗਣ ਤੋਂ ਬਾਅਦ ਆਪਣੇ ਚਹੇਤਿਆ ਵਿੱਚ ਵੰਡ ਕੇ ਜਿੱਥੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ, ਉਥੇ ਗਰੀਬਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ, ਜਿਸ ਦਾ ਖੁਲਾਸਾ ਉਸ ਸਮੇਂ ਹੋਇਆ। ਜਦੋਂ ਉਨਾਂ ਦੇ ਪੁੱਤਰ ਪਾਰਸ ਜੋਸ਼ੀ 'ਤੇ ਉਨ੍ਹਾਂ ਦੀ ਯੂਥ ਅਕਾਲੀ ਵਰਕਰਾਂ ਦੀ ਟੀਮ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ 3.30 ਵਜੇ ਚੋਣ ਜਾਬਤਾ ਲੱਗਣ ਅਤੇੇ ਛੁੱਟੀ ਹੋਣ ਦੇ ਬਾਵਜੂਦ ਵੀ 5.30 ਵਜੇ ਬੀ.ਡੀ.ਪੀ.ਓ ਦਫਤਰ ਰਾਣੀ ਕਾ ਬਾਗ ਅੰਮ੍ਰਿਤਸਰ ਵਿਖੇ ਧੜਾਧੜ ਚੈਕ ਵੰਡੇ ਜਾਂ ਰਹੇ ਹਨ।
ਜਿਸ ਦਾ ਪਤਾ ਲੱਗਣ 'ਤੇ ਜਦੋਂ ਉਨ੍ਹਾਂ ਦੀ ਟੀਮ ਉਥੇ ਪੁੱਜੀ ਤਾਂ ਅਜਿਹਾ ਕਰਨ ਵਾਲੇ ਕਾਂਗਰਸੀ ਆਗੂ ਅਤੇ ਸਰਕਾਰੀ ਬਾਬੂ ਦਫ਼ਤਰ ਦੀਆ ਕੰਧਾਂ ਟੱਪ ਕੇ ਦੌੜ ਗਏ। ਜਦੋ ਕਿ ਜੋ ਰਿਕਾਰਡ ਉਨਾਂ ਦੇ ਹੱਥ ਲੱਗਾ ਹੈ ਉਸ ਤੋਂ ਸਪੱਸ਼ਟ ਹੋਇਆ ਹੈ, ਜਿਹੜੇ ਗਰੀਬਾਂ ਨੂੰ ਚੈਕ ਵੰਡੇ ਜਾ ਰਹੇ ਸਨ, ਉਹ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਨੇੜਲੇ ਸਾਥੀ ਤੇ 2-2 ਮੰਜਿਲਾਂ ਕੋਠੀਆਂ ਦੇ ਮਾਲਕ ਸਨ।
ਅਨੀਲ ਜੋਸ਼ੀ ਨੇ ਕਿਹਾ ਕਿ ਉਨਾਂ ਵੱਲੋ ਇਸ ਮਾਮਲੇ ਦੀ ਉਚ ਪੱਧਰੀ ਪੜਤਾਲ ਕਰਾਉਣ ਲਈ ਚੋਣ ਕਮਿਸ਼ਨ ਤੇ ਡੀ.ਜੀ.ਪੀ ਪੰਜਾਬ ਨੂੰ ਵੀ ਲਿਖਤੀ ਪੱਤਰ ਭੇਜੇ ਜਾ ਰਹੇ ਕਿ ਇਸ ਮਾਮਲੇ ਦੀ ਵਿਜੀਲੈਸ ਬਿਊਰੋ ਤੋਂ ਪੜਤਾਲ ਕਰਵਾਈ ਜਾਵੇ ਤਾਂ ਕਿ ਸਰਕਾਰ ਦੀ ਕਰੋੜਾਂ ਰੁਪਏ ਦੀ ਰਾਸ਼ੀ ਹੜੱਪਨ ਵਾਲੇ ਨਕਲੀ ਗਰੀਬਾਂ ਦਾ ਪਰਦਾਫਾਸ਼ ਹੋ ਸਕੇ।
ਇਹ ਵੀ ਪੜੋ: ਵਿਧਾਨ ਸਭਾ ਚੋਣਾਂ: ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਲੁਧਿਆਣਾ ਦੇ ਮੇਅਰ ਖਿਲਾਫ਼ ਸ਼ਿਕਾਇਤ