ETV Bharat / state

ਚੰਦਨ ਜਿੰਦਲ ਦੀ ਮ੍ਰਿਤਕ ਦੇਹ ਪਹੁੰਚੀ ਘਰ, ਹੋਇਆ ਸਸਕਾਰ, ਯੂਕਰੇਨ 'ਚ ਹੋਈ ਸੀ ਮੌਤ - 22 ਸਾਲਾਂ ਦੇ ਚੰਦਨ ਜਿੰਦਲ ਦੀ ਮੌਤ

ਬਰਨਾਲਾ ਦੇ ਇੱਕ ਨੌਜਵਾਨ ਦੀ 2 ਮਾਰਚ ਨੂੰ ਯੂਕਰੇਨ ਵਿੱਚ ਮੌਤ ਹੋ ਗਈ ਸੀ। ਜਿਸਦੇ ਬਾਅਦ ਸ਼ਨੀਵਾਰ ਨੂੰ ਮ੍ਰਿਤਕ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਲਿਆਂਦੀ ਗਈ ਹੈ। ਚੰਦਨ ਦੇ ਪਰਿਵਾਰ ਅਤੇ ਸਾਰੇ ਸ਼ਹਿਰ ਨਿਵਾਸੀਆ ਨੇ ਨਮ ਅੱਖਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ।

ਯੂਕਰੇਨ 'ਚ ਮੌਤ ਹੋਏ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਪਹੁੰਚੀ ਘਰ

author img

By

Published : Mar 12, 2022, 5:15 PM IST

ਬਰਨਾਲਾ: ਯੂਕਰੇਨ-ਰੂਸ ਦਰਮਿਆਨ ਚੱਲ ਰਹੇ ਯੁੱਧ ਦਰਮਿਆਨ ਬਰਨਾਲਾ ਦੇ ਇੱਕ ਨੌਜਵਾਨ ਦੀ 2 ਮਾਰਚ ਨੂੰ ਯੂਕਰੇਨ ਵਿੱਚ ਮੌਤ ਹੋ ਗਈ ਸੀ। ਜਿਸਦੇ ਬਾਅਦ ਸ਼ਨੀਵਾਰ ਨੂੰ ਮ੍ਰਿਤਕ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਲਿਆਂਦੀ ਗਈ ਹੈ। ਚੰਦਨ ਦੇ ਪਰਿਵਾਰ ਅਤੇ ਸਾਰੇ ਸ਼ਹਿਰ ਨਿਵਾਸੀਆ ਨੇ ਨਮ ਅੱਖਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ।

ਜਾਣਕਾਰੀ ਅਨੁਸਾਰ 22 ਸਾਲਾਂ ਦੇ ਚੰਦਨ ਜਿੰਦਲ ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਦੇ ਵਿਨੀਸੀਆ ਸ਼ਹਿਰ ਗਿਆ ਹੋਇਆ ਸੀ। ਜਿੱਥੋਂ ਉਹਨਾਂ ਨੂੰ 2 ਫ਼ਰਵਰੀ ਨੂੰ ਸੁਨੇਹਾ ਮਿਲਿਆ ਕਿ ਚੰਦਨ ਗੰਭੀਰ ਬੀਮਾਰ ਹੋ ਗਿਆ ਹੈ ਅਤੇ ਉਸਦੇ ਤੁਰੰਤ ਆਪਰੇਸ਼ਨ ਦੀ ਲੋੜ ਹੈ। ਜਿਸਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪ੍ਰਵਾਨਗੀ ਮੋਬਾਇਲ ਰਾਹੀਂ ਦੇ ਦਿੱਤੀ ਸੀ ਅਤੇ ਆਪਰੇਸ਼ਨ ਹੋ ਗਿਆ।

ਯੂਕਰੇਨ 'ਚ ਮੌਤ ਹੋਏ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਪਹੁੰਚੀ ਘਰ

ਇਸ ਉਪਰੰਤ ਚੰਦਨ ਦਾ ਪਿਤਾ ਸ਼ੀਸ਼ਨ ਜਿੰਦਲ ਅਤੇ ਤਾਇਆ ਕ੍ਰਿਸ਼ਨ ਗੋਪਾਲ ਯੂਕਰੇਨ ਆਪਣੇ ਬੱਚੇ ਦੀ ਸੰਭਾਲ ਲਈ ਗਏ। ਉਸ ਸਮੇਂ ਯੂਕਰੇਨ ਦੇ ਹਾਲਤ ਸਥਿਰ ਸਨ ਅਤੇ ਅਸੀਂ ਯੂਕਰੇਨ ਦੀ ਰਾਜਧਾਨੀ ਕੀਵ ਏਅਰਪੋਰਟ ਤੇ ਉਤਰੇ ਅਤੇ ਆਪਣੇ ਬੱਚੇ ਚੰਦਨ ਕੋਲ ਹਸਪਤਾਲ ਵਿੱਚ ਗਏ। ਉਹ ਯੂਕਰੇਨ ਦੀ ਵਿਨੀਸੀਆ ਸਟੇਟ ਵਿੱਚ ਰਹਿ ਰਹੇ ਸੀ, ਉਥੇ ਰੂਸ-ਯੂਕਰੇਨ ਯੁੱਧ ਦਾ ਬਹੁਤਾ ਪ੍ਰਭਾਵ ਨਹੀਂ ਸੀ। ਹਰ ਤਰ੍ਹਾਂ ਦੀ ਸਿਹਤ ਅਤੇ ਹੋਰ ਸਹੂਲਤ ਮਿਲ ਰਹੀ ਸੀ।

ਜਿਸ ਤੋਂ ਬਾਅਦ ਚੰਦਨ ਦਾ ਤਾਇਆ ਭਾਰਤ ਵਾਪਸ ਆ ਗਿਆ ਸੀ। ਜਦਕਿ ਉਸਦੇ ਵਾਪਸ ਆਉਣ ਦੇ ਦੂਜੇ ਦਿਨ ਹੀ ਚੰਦਨ ਦੀ ਮੌਤ ਦਾ ਸੁਨੇਹਾ ਫ਼ੋਨ ਤੇ ਮਿਲਿਆ। ਜਿਸ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਚੰਦਨ ਦੇ ਘਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਕੁੱਝ ਦਿਨ ਪਹਿਲਾਂ ਹੀ ਚੰਦਨ ਦਾ ਪਿਤਾ ਉਸਦੀ ਮ੍ਰਿਤਕ ਦੇਹ ਨੂੰ ਯੂਕਰੇਨ ਛੱਡ ਕੇ ਭਾਰਤ ਪਰਤ ਆਇਆ ਸੀ। ਜਿਸ ਤੋਂ ਬਾਅਦ ਚੰਦਨ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਹੈ। ਜਿੱਥੇ ਪਰਿਵਾਰ ਨੂੰ ਚੰਦਨ ਦੀ ਦੇਹ ਦੇ ਅੰਤਿਮ ਦਰਸ਼ਨ ਕਰਵਾਉਣ ਉਪਰੰਤ ਉਸਦਾ ਬਰਨਾਲਾ ਦੇ ਰਾਮਬਾਗ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜੋ:- ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.