ETV Bharat / state

ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ: ਮੀਤ ਹੇਅਰ - ਆਪ ਵਿਧਾਇਕ ਅਤੇ ਸੂਬਾ ਯੂਥ ਇੰਚਾਰਜ ਮੀਤ ਹੇਅਰ

ਬਰਨਾਲਾ ਤੋਂ ਆਪ ਵਿਧਾਇਕ ਅਤੇ ਸੂਬਾ ਯੂਥ ਇੰਚਾਰਜ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਪ ਦੀ ਸਰਕਾਰ ਬਣੇਗੀ। ਉੱਥੇ ਹੀ ਉਨ੍ਹਾਂ ਨੇ ਆਪ ਵਰਕਰਾਂ ਅਤੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਿਆਂ ਵਧਾਈਆਂ ਦਿੱਤੀਆਂ।

aap mla meet heyar
ਫ਼ੋਟੋ
author img

By

Published : Feb 11, 2020, 3:32 PM IST

ਬਰਨਾਲਾ: ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਨਾਲ ਪੰਜਾਬ ਵਿੱਚ ਜਸ਼ਨਾਂ ਵਾਲਾ ਮਾਹੌਲ ਹੈ। ਉੱਥੇ ਹੀ, ਬਰਨਾਲਾ ਵਿੱਚ ਵੀ ਢੋਲ ਦੀ ਧਮਕ 'ਤੇ ਆਪ ਵਰਕਰ ਨੱਚਦੇ ਵੇਖੇ ਜਾ ਰਹੇ ਹਨ। ਬਰਨਾਲਾ ਤੋਂ ਆਪ ਵਿਧਾਇਕ ਅਤੇ ਸੂਬਾ ਯੂਥ ਇੰਚਾਰਜ ਮੀਤ ਹੇਅਰ ਦੀ ਅਗਵਾਈ ਵਿਚ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ। ਮੀਤ ਹੇਅਰ ਨੇ ਇਸ ਨੂੰ ਸੱਚ ਅਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ ਹੈ।

ਵੇਖੋ ਵੀਡੀਓ

ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ 'ਤੇ ਲੋਕਾਂ ਨੇ ਮੋਹਰ ਲਗਾਈ ਗਈ। ਦਿੱਲੀ ਦੇ ਲੋਕਾਂ ਨੇ ਭਾਜਪਾ ਦੀਆਂ ਫਿਰਕੂ ਨੀਤੀਆਂ ਅਤੇ ਧਰਮ ਦੀ ਰਾਜਨੀਤੀ ਨੂੰ ਨਕਾਰਿਆ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਵਿੱਚ ਪੰਜਾਬ ਦਾ ਮਾਡਲ ਲੈ ਕੇ ਗਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਕਿਉਂਕਿ, ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਪੰਜਾਬ ਵਿੱਚ ਆਵੇਗੀ। 2022 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਹੁਮਤ ਨਾਲ ਸਰਕਾਰ ਬਣਾਵੇਗੀ।

ਇਹ ਵੀ ਪੜ੍ਹੋ: ਕਾਂਗਰਸ ਦੇ ਮਾੜੇ ਹਾਲਾਤਾਂ ਨਾਲ ਤੁਲਨਾ ਕਰ ਦਿਲਾਸਾ ਦੇ ਰਹੀ ਭਾਜਪਾ

Intro:ਬਰਨਾਲਾ।

ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਨਾਲ ਪੰਜਾਬ ਵਿੱਚ ਜਸ਼ਨਾਂ ਵਾਲਾ ਮਾਹੌਲ ਹੈ। ਆਮ ਆਦਮੀ ਪਾਰਟੀ ਦੇ ਗੜ੍ਹ ਵਜੋਂ ਜਾਣੇ ਜਾਂਦੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਖੁਸ਼ੀ ਮਨਾਈ ਜਾ ਰਹੀ ਹੈ। ਬਰਨਾਲਾ ਤੋਂ ਆਪ ਵਿਧਾਇਕ ਅਤੇ ਸੂਬਾ ਯੂਥ ਇੰਚਾਰਜ ਮੀਤ ਹੇਅਰ ਦੀ ਅਗਵਾਈ ਵਿਚ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ। ਮੀਤ ਹੇਅਰ ਨੇ ਇਸਨੂੰ ਸੱਚ ਅਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ ਹੈ।

Body:ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ 'ਤੇ ਲੋਕਾਂ ਨੇ ਮੋਹਰ ਲਗਾਈ ਗਈ। ਦਿੱਲੀ ਦੇ ਲੋਕਾਂ ਨੇ ਭਾਜਪਾ ਦੀਆਂ ਫਿਰਕੂ ਨੀਤੀਆਂ ਅਤੇ ਧਰਮ ਦੀ ਰਾਜਨੀਤੀ ਨੂੰ ਨਕਾਰਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਚ ਪੰਜਾਬ ਦਾ ਮਾਡਲ ਲੈ ਕੇ ਗਏ ਸਨ, ਜਿਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ, ਕਿਉਂਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤ ਕੋਈ ਵਾਅਦਾ ਪੂਰਾ ਨਹੀਂ ਕੀਤਾ।ਉਹਨਾਂ ਕਿਹਾ ਕਿ ਆਉਣ ਵਾਲੀ ਬਾਰੀ ਪੰਜਾਬ ਦੀ ਹੈ। 2022 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਹੁਮਤ ਨਾਲ ਸਰਕਾਰ ਬਣਾਏਗੀ।

BYTE - ਮੀਤ ਹੇਅਰ (ਆਪ ਵਿਧਾਇਕ ਅਤੇ ਸੂਬਾ ਯੂਥ ਇੰਚਾਰਜ)

Conclusion:(ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ)
ETV Bharat Logo

Copyright © 2025 Ushodaya Enterprises Pvt. Ltd., All Rights Reserved.