ETV Bharat / state

ਨਸ਼ੇ ਦੀ ਓਵਰਡੋਜ਼ ਨੇ ਲਈ ਪੰਜਾਬੀ ਗਾਇਕ ਦੀ ਜਾਨ, 8 ਸਾਲਾਂ 'ਚ ਕੀਤਾ ਇੱਕ ਕਰੋੜ ਰੁਪਏ ਦਾ ਨਸ਼ਾ

author img

By

Published : Jun 29, 2020, 9:32 PM IST

ਕਸਬਾ ਮਹਿਲ ਕਲਾਂ ਦੇ 26 ਸਾਲਾਂ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

barnala,drug overdose, young man dies
ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ, ਪੁਲਿਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰਕੇ ਸਾਰਿਆਂ ਬੁੱਤਾ

ਬਰਨਾਲਾ: ਕਸਬਾ ਮਹਿਲ ਕਲਾਂ ਦੇ ਵਿੱਚ ਉਭਰਦੇ ਹੋਏ ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਨੇ ਪਿਤਾ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਨੂੰ ਧਾਰਾ 174 ਦਾ ਮਾਮਲਾ ਦੱਸ ਰਹੀ ਹੈ।

ਖ਼ਬਰ ਦੇ ਅਨੁਸਾਰ ਕਸਬਾ ਮਹਿਲ ਕਲਾਂ ਦੇ 26 ਸਾਲਾਂ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ 8 ਸਾਲਾਂ ਵਿੱਚ ਇੱਕ ਕਰੋੜ ਰੁਪਏ ਦਾ ਨਸ਼ਾ ਕਰ ਚੁੱਕਾ ਸੀ। ਮਹਿਲ ਕਲਾਂ ਵਿੱਚ ਸ਼ਰੇਆਮ ਚਿੱਟਾ ਵੇਚਿਆਂ ਜਾ ਰਿਹਾ ਹੈ। ਪੁਲਿਸ ਨਸ਼ੇ ਨੂੰ ਰੋਕਣ ਵਿੱਚ ਅਸਫਲ ਸਾਬਤ ਹੋਈ ਹੈ। ਮ੍ਰਿਤਕ ਨੌਜਵਾਨ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮੇਂ ਪਹਿਲਾਂ ਉਸ ਵੱਲੋਂ ਚਿੱਟੇ 'ਤੇ ਗਾਇਆ ਗਿਆ ਗੀਤ ਕਾਫੀ ਮਸ਼ਹੂਰ ਹੋਇਆ ਸੀ।

ਆਪਣੇ ਨੌਜਵਾਨ ਪੁੱਤਰ ਦੀ ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਦੁਖੀ ਸੁਖਦੇਵ ਸਿੰਘ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਬੀਤੀ ਸ਼ਾਮ ਉਸ ਦੇ ਪੁੱਤਰ ਨੇ ਨਸ਼ਾ ਕਰਨ ਲਈ ਸਰਿੰਜ ਆਪਣੀ ਬਾਂਹ ਵਿੱਚ ਲਗਾਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਸ ਨੇ ਖੁਦ ਆਪਣੇ ਹੱਥਾਂ ਨਾਲ ਆਪਣੇ ਪੁੱਤ ਦੀ ਬਾਂਹ ਵਿੱਚੋਂ ਨਸ਼ੇ ਦੀ ਸਰਿੰਜ ਕੱਢੀ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸ ਨਸ਼ੇ ਦੇ ਕਾਰਨ ਉਸਦੇ ਬੇਟੇ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਅਤੇ ਤਲਾਕ ਹੋ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਲਿਵਰੀ ਤੱਕ ਮਿਲ ਰਹੀ ਹੈ, ਪਰ ਪੁਲਿਸ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸਦਾ ਪੁੱਤਰ ਹਰ ਰੋਜ਼ ਪੰਜ ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ।

ਸੁਖਦੇਵ ਸਿੰਘ ਕਿਹਾ ਕਿ ਉਸ ਨੇ ਆਪਣੇ ਪੁੱਤਰ ਨੂੰ ਨਸ਼ਾ ਛੁਡਵਾਉਣ ਲਈ ਕਈ ਵਾਰ ਨਸ਼ਾ ਛੁਡਾਊ ਹਸਪਤਾਲਾਂ ਵਿੱਚ ਦਾਖਲ ਕਰਵਾਇਆ, ਪ੍ਰੰਤੂ ਉਸ ਦੇ ਪੁੱਤਰ ਨੇ ਨਸ਼ਾ ਨਹੀਂ ਛੱਡਿਆ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਅੱਠ ਸਾਲਾਂ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦਾ ਨਸ਼ਾ ਕਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਸ ਦੇ ਕਈ ਗੀਤ ਆ ਚੁੱਕੇ ਹਨ।

ਇਸ ਸਾਰੇ ਮਾਮਲੇ ਨੂੰ ਪੁਲਿਸ ਹੋਰ ਹੀ ਮਾਮਲਾ ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮੌਤ ਕਿਸੇ ਜ਼ਹਿਰਲੀ ਵਸਤੂ ਨਿਗਲਣ ਨਾਲ ਹੋਈ ਹੈ। ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਖ਼ੁਦ ਆਪਣੇ ਪੁੱਤ ਦੀ ਬਾਂਹ ਵਿੱਚੋਂ ਨਸ਼ੇ ਦੀ ਸਰਿੰਜ ਕੱਢੀ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਸਾਡੇ ਕੋਲ ਜਾਣਕਾਰੀ ਨਹੀਂ ਹੈ ਅਤੇ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਜੇਕਰ ਪੁਲਿਸ ਦੇ ਦਾਅਵਿਆਂ ਨੂੰ ਛੱਡ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਗੱਲ 'ਤੇ ਧਿਆਨ ਕੀਤਾ ਜਾਵੇ ਤਾਂ ਇਸ ਘਟਨਾ ਨੇ ਇੱਕ ਵਾਰ ਮੁੜ ਪੰਜਾਬ ਵਿੱਚ ਨਸ਼ੇ ਦੇ ਦਰਿਆ ਦੇ ਲਗਾਤਾਰ ਵਗਣ ਦਾ ਸਬੂਤ ਦਿੱਤਾ ਹੈ। ਇਸੇ ਨਾਲ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਵੀ ਹਵਾ ਹੁੰਦੇ ਨਜ਼ਰ ਆਉਂਦੇ ਹਨ। ਕੀ ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਨੂੰ ਧਾਰਾ 174 ਅਧੀਨ ਕਾਰਵਾਈ ਕਰਨ ਦੀ ਬਜਾਏ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਪੂਰੇ ਮਾਮਲੇ ਦੀ ਤਫਤੀਸ਼ ਨਹੀਂ ਕਰਨੀ ਚਾਹੀਦੀ ?

ETV Bharat Logo

Copyright © 2024 Ushodaya Enterprises Pvt. Ltd., All Rights Reserved.