ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦਾ ਸਿਆਸੀ ਪਾਰਾ ਦਿਨੋਂ ਦਿਨ ਸਿਖਰਾਂ ਨੂੰ ਛੋਹ ਰਿਹਾ ਹੈ। ਉਥੇ ਇਹਨਾਂ ਚੋਣਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਇਰਵਨ ਨਾਲ ਇਸ ਹਲਕੇ ਦੀ ਸਿਆਸਤ ਹੋਰ ਭਖ ਗਈ ਹੈ।
ਇਹ ਵੀ ਪੜੋ: ਕਾਂਗਰਸ ਵਲੋਂ ਉੱਤਰਾਖੰਡ ਲਈ ਸਟਾਰ ਪ੍ਰਚਾਰਕ ਦੀ ਸੂਚੀ 'ਚ ਸੀਐਮ ਚੰਨੀ ਵੀ ਸ਼ਾਮਲ
ਇਸ ਵਿਧਾਨ ਸਭਾ ਹਲਕੇ ਤੋਂ ਜਿੱਥੇ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਨ, ਉਥੇ ਉਹਨਾਂ ਦੇ ਬਰਾਬਰ ਕਈ ਅਹਿਮ ਪਾਰਟੀਆਂ ਸਮੇਤ 12 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਹੈ।
ਇਹ ਵੀ ਪੜੋ: ਸੱਤਾ ਦੇ ਆਉਣ-ਜਾਣ ਦੇ ਹਿਸਾਬ ਨਾਲ ਵਧਦੀ-ਘੱਟਦੀ ਹੈ ਸਿਆਸਤਦਾਨਾਂ ਦੀ ਜਾਇਦਾਦ
ਇਸ ਤੋਂ ਇਲਾਵਾ ਭਦੌੜ ਹਲਕੇ ਤੋਂ ਧਰਮ ਸਿੰਘ ਫੌਜੀ ਉਮੀਦਵਾਰ ਪੰਜਾਬ ਲੋਕ ਕਾਂਗਰਸ, ਗੋਰਾ ਸਿੰਘ ਢਿਲਵਾਂ ਉਮੀਦਵਾਰ ਸੰਯੁਕਤ ਸਮਾਜ ਮੋਰਚਾ, ਮਨਜੀਤ ਕੌਰ ਭੱਟੀ ਆਜ਼ਾਦ ਉਮੀਦਵਾਰ, ਬਲਬੀਰ ਸਿੰਘ ਉਰਫ਼ ਬਲਬੀਰ ਸਿੰਘ ਉਮੀਦਵਾਰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਮਾਰਕਸਿਸਟ, ਹੰਸ ਸਿੰਘ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਗਰੂਪ ਸਿੰਘ ਉਮੀਦਵਾਰ ਲੋਕ ਇਨਸਾਫ਼ ਪਾਰਟੀ, ਰਾਜਿੰਦਰ ਸਿੰਘ ਉਮੀਦਵਾਰ ਪੰਜਾਬ ਨੈਸ਼ਨਲ ਪਾਰਟੀ, ਬੱਗਾ ਸਿੰਘ ਕਾਹਨੇਕੇ ਉਮੀਦਵਾਰ ਪੰਜਾਬ ਕਿਸਾਨ ਦਲ, ਭਗਵੰਤ ਸਿੰਘ ਸਮਾਓ ਉਮੀਦਵਾਰ ਸੀਪੀਆਈ ਲਿਬਰੇਸ਼ਨ ਅਤੇ ਕ੍ਰਿਸ਼ਨ ਸਿੰਘ ਆਜ਼ਾਦ ਉਮੀਦਵਰ ਹਨ।
ਇਹ ਵੀ ਪੜੋ: ਪੰਜਾਬ ਕਾਂਗਰਸ ਨੇ ਉਪਲਬਧੀਆਂ ਨੂੰ ਦਰਸਾਉਂਦਾ ਗੀਤ ਕੀਤਾ ਜਾਰੀ
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਹਲਕਾ ਭਦੌੜ ਸੀਟ (Bhadaur Assembly Constituency) ‘ਤੇ 83.10 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਪਿਰਮਲ ਸਿੰਘ ਧੌਲਾ (PIRMAL SINGH DHAULA) ਵਿਧਾਇਕ ਚੁਣੇ ਗਏ ਸਨ। ਧੌਲਾ ਨੂੰ 57095 ਵੋਟਾਂ ਪਈਆਂ ਸਨ। ਉਥੇ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ (SANT BALVIR SINGH GHUNAS) ਨੂੰ 36311 ਵੋਟਾਂ ਤੇ ਤੀਜੇ ਨਬੰਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 26615 ਵੋਟਾਂ ਪਈਆਂ ਸਨ।