ਅੰਮ੍ਰਿਤਸਰ:ਛੇਹਰਟਾ ਇਲਾਕੇ ਦੇ ਨਿੱਜੀ ਹਸਪਤਾਲ ਵਿੱਚ ਉਦੋਂ ਸਨਸਨੀ ਫ਼ੈਲ ਗਈ ਜਦੋਂ ਇੱਕ ਮਰੀਜ਼ ਨੂੰ ਨਸ਼ੇ ਦਾ ਟੀਕਾ ਲਾਉਣ ਆਏ ਨੌਜਵਾਨ ਦੀ ਪਰਿਵਾਰ ਵਾਲਿਆਂ ਨੇ ਫੜ੍ਹ ਕੇ ਕੁੱਟਮਾਰ ਕੀਤੀ। ਇਹ ਕੁੱਟਮਾਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ।
ਜਾਣਕਾਰੀ ਮੁਤਾਬਕ ਗੋਪਾਲ ਨਾਮਕ ਨੌਜਵਾਨ ਆਟੋ ਚਲਾਉਂਦਾ ਸੀ ਜਿਸ ਦਾ ਐਕਸੀਡੈਂਟ ਹੋ ਗਿਆ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਗੋਪਾਲ ਦਾ ਦੋਸਤ ਸੋਨੂੰ ਉਸ ਨੂੰ ਟੀਕਾ ਲਾਉਣ ਆਉਂਦਾ ਹੈ ਜਿਸ ਦੌਰਾਨ ਗੋਪਾਲ ਦੇ ਪਰਿਵਾਰ ਵਾਲੇ ਉਸ ਨੂੰ ਰੰਗੇ ਹੱਥੀਂ ਫੜ੍ਹ ਕੇ ਉਸ ਦਾ ਕੁਟਾਪਾ ਚਾੜਦੇ ਹਨ। ਇਸ ਤੋਂ ਬਾਅਦ ਸੋਨੂੰ ਵੀ ਕੁਝ ਲੋਕਾਂ ਨੂੰ ਬੁਲਾਉਂਦਾ ਹੈ ਅਤੇ ਫਿਰ ਦੋਹਾਂ ਧਿਰਾਂ ਵਿੱਚ ਲੜਾਈ ਹੋ ਗਈ।
ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜਾ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।