ਅੰਮ੍ਰਿਤਸਰ: ਨਿੱਤ ਦਿਨ ਅਪਰਾਧ ਦੀਆਂ ਖ਼ਬਰਾ ਸਾਹਮਣੇ ਆਉਦੀਆਂ ਹਨ। ਅਜਿਹਾ ਹੀ ਇਕ ਮਾਮਲਾ ਹਲਕਾ ਮਜੀਠਾ ਤੋਂ ਸਾਹਮਣੇ ਆਇਆਂ ਹੈ। ਜਿੱਥੇ ਇਕ ਵਿਅਕਤੀ ਨੇ ਆਪਣੇ ਭਰਾ ਨਾਲ ਪ੍ਰਰੋਪਟੀ ਦੇ ਝਗੜੇ ਕਾਰਨ ਆਪਣੀ ਭਾਬੀ ਦਾ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਭਰਾਵਾਂ ਵਿੱਚ ਘਰ ਦੇ ਕਮਰੇ ਨੂੰ ਲੈ ਕੇ ਦੋ ਭਰਾਵਾਂ ਦਾ ਝਗੜਾ ਹੋ ਗਿਆ। ਛੋਟੇ ਭਰਾ ਦੀ ਪਤਨੀ ਨੇ ਆਪਣੇ ਪਤੀ ਦਾ ਸਾਥ ਦਿੱਤਾ ਜਿਸ ਕਾਰਨ ਜੇਠ ਗੁੱਸੇ ਵਿੱਚ ਆ ਗਿਆ 'ਤੇ ਉਸ ਨੇ ਘਰ ਵਿੱਚ ਹੀ ਆਪਣੀ ਭਾਬੀ ਦਾ ਗਲਾ ਵੱਢ ਦਿੱਤਾ।
ਇਸ ਮਾਮਲੇ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਮਾਮਲੇ 'ਚ ਪੁਲਿਸ ਨੇ ਕਿਹਾ ਕਿ ਘਰ ਵਿੱਚ ਕਮਰੇ ਨੂੰ ਲੈ ਕੇ ਦੋਵੇਂ ਭਰਾਵਾਂ 'ਚ ਝਗੜਾ ਹੋਇਆ ਸੀ ਜਿਸ ਝਗੜੇ ਕਾਰਨ ਜੇਠ ਨੇ ਆਪਣੇ ਭਰਾ ਦੀ ਪਤਨੀ ਦਾ ਗਲਾ ਵੱਡ ਦਿੱਤਾ।
ਪੁਲਿਸ ਨੇ ਪਰਿਵਾਰਕ ਮੈਬਰਾਂ ਦੀ ਸ਼ਕਾਇਤ 'ਤੇ ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਭਾਲ ਜਾਰੀ ਹੈ। ਪੁਲਿਸ ਦੋਸ਼ੀ ਨੂੰ ਜਲਦ ਹੀ ਆਪਣੀ ਗਿਰਫ਼ ਵਿੱਚ ਲੈ ਕੇ ਬਣਦੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ:- ਪੰਜਾਬ ਦੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ:ਪਰਗਟ ਸਿੰਘ