ਅੰਮ੍ਰਿਤਸਰ: ਗੁਰੂਨਗਰੀ ਵਿੱਚ ਹੋਏ ਇੱਕ ਵਿਆਹ ਨੇ ਮਿਸਾਲ ਪੇਸ਼ ਕੀਤੀ ਹੈ। ਬੱਬਲੂ ਅਤੇ ਏਕਤਾ ਨੇ ਆਪਣੇ ਵਿਆਹ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਇਸ ਜੋੜੇ ਨੇ ਨਸ਼ਿਆਂ ਤੋਂ ਦੂਰ ਰਹਿਣ ਦੇ ਪੋਸਟਰ ਤਾਂ ਮੰਡਪ ਵਿੱਚ ਲਗਵਾਏ ਹੀ, ਇਸ ਤੋਂ ਇਲਾਵਾ ਡੋਲੀ ਵਾਲੀ ਗੱਡੀ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਵਾਲੇ ਪੋਸਟਰਾਂ ਨਾਲ ਸਜਾਇਆ।
ਇਹ ਵੀ ਪੜ੍ਹੋ: ਸੰਗਰੂਰ ਵੈਨ ਹਾਦਸਾ: ਪ੍ਰਿੰਸੀਪਲ ਅਤੇ ਡਰਾਈਵਰ ਸਣੇ 3 ਗ੍ਰਿਫ਼ਤਾਰ
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਆਹ ਵਿੱਚ ਆਏ ਪੰਡਿਤ ਨੇ ਕਿਹਾ ਹੁਣ ਤੱਕ ਉਨ੍ਹਾਂ ਜਿਨ੍ਹੇ ਵੀ ਵਿਆਹ ਕਰਵਾਏ ਹਨ, ਇਹ ਵਿਆਹ ਸਭ ਨਾਲੋਂ ਖ਼ਾਸ ਹੈ ਕਿਉਂਕਿ ਇਸ ਵਿਆਹ ਵਿੱਚ ਪੰਜਾਬ ਦੇ ਹਿੱਤ ਦੀ ਗਲ਼ ਕੀਤੀ ਗਈ ਹੈ। ਇਸ ਮੌਕੇ ਲਾੜੇ ਬੱਬਲੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਛੇਤੀ ਤੋਂ ਛੇਤੀ ਪੰਜਾਬ 'ਚ ਨਸ਼ਾ ਖ਼ਤਮ ਕੀਤਾ ਜਾਵੇ।
ਲਾੜੀ ਏਕਤਾ ਨੇ ਦੱਸਿਆ ਕਿ ਵਿਆਹ ਵਿੱਚ ਨਸ਼ਿਆਂ ਨੂੰ ਲੈਕੇ ਸੰਦੇਸ਼ ਦੇਣ ਦੀ ਸੋਚ ਉਸ ਦੇ ਪਤੀ ਬੱਬਲੂ ਦੀ ਹੈ। ਉਨ੍ਹਾਂ ਕਿਹਾ ਇਸ ਵੇਲੇ ਪੰਜਾਬ 'ਚ ਨਸ਼ੇ ਕਰਕੇ ਬਹੁਤ ਜਾਣਾਂ ਜਾ ਰਹੀਆਂ ਸਰਕਾਰ ਨੂੰ ਇਸ ਸਬੰਧੀ ਕੁਝ ਕਰਨਾ ਚਾਹੀਦਾ ਹੈ।