ਅੰਮ੍ਰਿਤਸਰ: ਜ਼ਿਲ੍ਹੇ ਦੀ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਸਰਕਾਰੀ ਏਜੰਸੀਆਂ ਦੀ ਢਿੱਲੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਪਰੇਸ਼ਾਨ ਆੜਤੀ ਵਰਗ ਅਤੇ ਲੇਬਰ ਵੱਲੋਂ ਹੜਤਾਲ ਕੀਤੀ ਗਈ ਹੈ। ਹੜਤਾਲ ਦੌਰਾਨ ਮੰਡੀ ’ਚ ਕੰਮ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ।
ਲੇਬਰਾਂ ਨੂੰ ਨਹੀਂ ਮਿਲ ਰਹੀ ਪੈਸੇ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਏਜੰਸੀਆਂ ਦੀ ਢਿੱਲੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਲੇਬਰ ਨੂੰ ਉਨ੍ਹਾਂ ਦੇ ਬਣਦੇ ਪੈਸੇ ਨਹੀ ਮਿਲ ਰਹੇ ਹਨ ਅਤੇ ਆੜ੍ਹਤੀ ਵਰਗ ਵੀ ਠੇਕੇਦਾਰਾਂ ਦੀ ਮਨਮਰਜੀਆਂ ਦੇ ਚਲਦਿਆਂ ਆਪਣੀਆ ਗੱਡੀਆਂ ਭੇਜ ਕੇ ਮਾਲ ਨਹੀ ਚੁੱਕਾ ਪਾ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਕੰਮਕਾਜ ਪੂਰਨ ਤੌਰ ’ਤੇ ਬੰਦ ਕਰ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਮੰਡੀ ’ਚ ਹੋਣਾ ਪੈ ਰਿਹਾ ਖੱਜ਼ਲ
ਇਸ ਸਬੰਧ ’ਚ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਪੂਰ ਸਿੰਘ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਦੀ ਢਿੱਲੀ ਖਰੀਦ ਅਤੇ ਲਿਫਟਿੰਗ ਕਾਰਨ ਉਹ ਮੰਡੀ ਚ ਖੱਜ਼ਲ ਹੋ ਰਹੇ ਹਨ। ਲੇਬਰਾਂ ਨੂੰ ਆਪਣਾ ਮਿਹਨਤਾਨਾ ਨਹੀਂ ਮਿਲ ਰਿਹਾ ਹੈ, ਜਿਸਦੇ ਚਲਦੇ ਲੇਬਰ ਯੂਨੀਅਨ ਅਤੇ ਆੜਤੀ ਭਾਈਚਾਰੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਉਸ ਸਮੇਂ ਤੱਕ ਉਹ ਅਣਮਿੱਥੇ ਸਮੇਂ ਤੱਕ ਹੜਤਾਲ ਕਰਦੇ ਰਹਿਣਗੇ।
ਇਹ ਵੀ ਪੜੋ: ਹੜਤਾਲੀ NHM ਮੁਲਾਜ਼ਮਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ