ETV Bharat / state

Ludo game ਖੇਡਦੀ ਔਰਤ ਨੂੰ ਹੋਇਆ ਪਾਕਿਸਤਾਨੀ ਨੌਜਵਾਨ ਨਾਲ ਪਿਆਰ, ਕਰਨ ਲੱਗੀ ਸੀ ਇਹ ਕਾਰਾ - ਔਰਤ ਲੁਡੋ ਗੇਮ ਖੇਡਦੀ ਹੋਈ ਪਾਕਿਸਤਾਨੀ ਨੌਜਵਾਨ ਦੇ ਪਿਆਰ ਚ

ਰਾਜਸਥਾਨ ਦੀ ਰਹਿਣ ਵਾਲੀ ਔਰਤ ਇੱਕ ਬੱਚੇ ਦੀ ਮਾਂ ਹੈ, ਜੋ ਕਿ ਮੋਬਾਇਲ ’ਤੇ ਲੁਡੋ ਗੇਮ ਖੇਡਦੇ ਹੋਏ ਪਾਕਿਸਤਾਨ ਨੌਜਵਾਨ ਦੇ ਪਿਆਰ (pakistani friend found on ludo game) ’ਚ ਪੈ ਗਈ। ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਨੇੜੇ ਕਾਬੂ ਕਰ ਲਿਆ।

ਸਰਹੱਦ ਪਾਰ ਕਰਦੀ ਹੋਈ ਔਰਤ ਕਾਬੂ
ਸਰਹੱਦ ਪਾਰ ਕਰਦੀ ਹੋਈ ਔਰਤ ਕਾਬੂ
author img

By

Published : Jan 6, 2022, 11:37 AM IST

Updated : Jan 6, 2022, 2:03 PM IST

ਅੰਮ੍ਰਿਤਸਰ: ਲੋਕ ਪਿਆਰ ਚ ਇਨ੍ਹੇ ਜਿਆਦਾ ਪਾਗਲ ਹੋ ਜਾਂਦੇ ਹਨ ਕਿ ਉਹ ਆਪਣਾ ਘਰ ਪਰਿਵਾਰ ਛੱਡ ਸਰਹੱਦ ਤੱਕ ਪਾਰ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਵਿਆਹੁਤਾ ਔਰਤ ਲੁਡੋ ਗੇਮ ਖੇਡਦੀ ਹੋਈ ਪਾਕਿਸਤਾਨੀ ਨੌਜਵਾਨ ਦੇ ਪਿਆਰ ਚ ਪੈ ਗਈ ਅਤੇ ਸਰਹੱਦ ਪਾਰ ਕਰਨ ਤੱਕ ਨੂੰ ਵੀ ਤਿਆਰ ਹੋ ਗਈ। ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕਰ ਲਿਆ।

ਸਰਹੱਦ ਪਾਰ ਕਰਦੀ ਹੋਈ ਔਰਤ ਕਾਬੂ

ਪਤੀ ਅਤੇ ਬੱਚੇ ਨੂੰ ਛੱਡ ਮਹਿਲਾ ਜਾ ਰਹੀ ਸੀ ਪਾਕਿਸਤਾਨ

ਮਿਲੀ ਜਾਣਕਾਰੀ ਮੁਤਾਬਿਕ ਰਾਜਸਥਾਨ ਦੀ ਰਹਿਣ ਵਾਲੀ ਔਰਤ ਇੱਕ ਬੱਚੇ ਦੀ ਮਾਂ ਹੈ, ਜੋ ਕਿ ਮੋਬਾਇਲ ’ਤੇ ਲੁਡੋ ਗੇਮ ਖੇਡਦੀ ਸੀ, ਲੁਡੋ ਗੇਮ ਖੇਡਦੇ ਖੇਡਦੇ ਉਸਦੀ ਪਾਕਿਸਤਾਨੀ ਨੌਜਵਾਨ ਦੇ ਨਾਲ ਗੱਲਬਾਤ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਉਹ ਪਾਕਿਸਤਾਨੀ ਨੌਜਵਾਨ ਦੇ ਪ੍ਰੇਮ ਜਾਲ ਚ ਫਸ ਗਈ ਅਤੇ ਆਪਣੇ ਪਰਿਵਾਰ ਨੂੰ ਭੁੱਲ ਸਰਹੱਦ ਪਾਰ ਕਰਨ ਲੱਗੀ। ਮਹਿਲਾ ਨੇ ਵਾਹਘਾ ਬਾਰਡਰ ’ਤੇ ਜਾਣ ਦੇ ਲਈ ਆਟੋ ਲਿਆ। ਗੱਲਬਾਤ ਦੌਰਾਨ ਪਾਕਿਸਤਾਨੀ ਨੌਜਵਾਨ ਨੇ ਵਟਸਐਪ 'ਤੇ ਕਾਲ ਕੀਤੀ ਤਾਂ ਉਕਤ ਔਰਤ ਨੇ ਆਟੋ ਵਾਲੇ ਨੂੰ ਉਸ ਪਾਕਿਸਤਾਨੀ ਨੌਜਵਾਨ ਨਾਲ ਗੱਲ ਕਰਨ ਲਈ ਕਿਹਾ ਤਾਂ ਪਾਕਿਸਤਾਨੀ ਨੌਜਵਾਨ ਨੇ ਕਿਹਾ ਕਿ ਤੁਸੀਂ ਇਸ ਔਰਤ ਨੂੰ ਬਾਘਾ ਬਾਰਡਰ 'ਤੇ ਭੇਜ ਦਿਓ। ਆਟੋ ਵਾਲੇ ਨੌਜਵਾਨ ਨੂੰ ਜਦੋ ਕਿਸੇ ਗੱਲ 'ਤੇ ਸ਼ੱਕ ਹੋਇਆ ਤਾਂ ਉਸ ਨੇ ਇਸ ਸਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।

ਲੁਡੋ ਗੇਮ ਰਾਹੀ ਮਹਿਲਾ ਦੀ ਹੋਈ ਸੀ ਪਾਕਿਸਤਾਨੀ ਨੌਜਵਾਨ ਨਾਲ ਦੋਸਤੀ

ਮਾਮਲੇ ਸਬੰਧੀ ਔਰਤ ਨੇ ਦੱਸਿਆ ਕਿ ਉਸਦੀ ਲੁਡੋ ਗੇਮ ਰਾਹੀ ਪਾਕਿਸਤਾਨੀ ਨੌਜਵਾਨ ਦੇ ਨਾਲ ਗੱਲਬਾਤ ਹੋਈ ਸੀ। ਪਾਕਿਸਤਾਨੀ ਨੌਜਵਾਨ ਉਸ ਨੂੰ ਲੈਣ ਆਉਣ ਵਾਲਾ ਸੀ। ਪਿਛਲੇ 10-12 ਦਿਨ ਪਹਿਲਾਂ ਹੀ ਉਸਦੀ ਗੱਲਬਾਤ ਪਾਕਿਸਤਾਨੀ ਨੌਜਵਾਨ ਦੇ ਗੱਲ ਹੋਈ ਸੀ। ਔਰਤ ਨੇ ਦੱਸਿਆ ਕਿ ਪਾਕਿਸਾਤਨੀ ਨੌਜਵਾਨ ਨੇ ਆਟੋ ਵਾਲੇ ਨੌਜਵਾਨ ਨੂੰ ਵਾਹਘਾ ਬਾਰਡਰ ’ਤੇ ਛੱਡਣ ਲਈ ਕਿਹਾ ਸੀ ਪਰ ਆਟੋ ਵਾਲੇ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰ ਕਰਨ ਵਾਲੀ ਔਰਤ ਨੂੰ ਪੁੱਛਗਿੱਛ ਦੇ ਲਈ ਆਪਣੇ ਕੋਲ ਲੈ ਗਏ ਸੀ। ਇਸਤੋਂ ਬਾਅਦ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜੋ ਕਿ ਹੁਣ ਇਸ ਨੂੰ ਲੈਣ ਦੇ ਲਈ ਆ ਰਹੇ ਹਨ। ਔਰਤ ਕੋਲ ਕੁਝ ਪੈਸੇ ਅਤੇ ਗਹਿਣੇ ਵੀ ਹਨ।

ਇਹ ਵੀ ਪੜੋ: PM security breach: ਪੰਜਾਬ ਪੁਲਿਸ ਨੇ ਖੁਫੀਆ ਜਾਣਕਾਰੀਆਂ ਦੀ ਨਹੀਂ ਕੀਤੀ ਪਾਲਣਾ, 'Blue Book Rules' ਨੂੰ ਕੀਤਾ ਅਣਦੇਖਾ

Last Updated : Jan 6, 2022, 2:03 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.