ETV Bharat / state

'ਵੋਟ ਪਾਉਣਾ ਹਰ ਨਾਗਰਿਕ ਦਾ ਫਰਜ਼ ਤੇ ਅਧਿਕਾਰ'

ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਰੇਲਵੇ ਸਟੇਸ਼ਨ ਤੱਕ ਪਹੁੰਚਿਆ। ਇੱਥੇ ਉਨ੍ਹਾਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ 'ਤੇ ਬੈਨਰਜ਼ ਅਤੇ ਸਟਿੱਕਰ ਲਗਾਏ ਗਏ।

'ਵੋਟ ਪਾਉਣਾ ਹਰ ਨਾਗਰਿਕ ਦਾ ਫਰਜ਼ ਤੇ ਅਧਿਕਾਰ'
author img

By

Published : Apr 19, 2019, 2:49 AM IST

ਅੰਮ੍ਰਿਤਸਰ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ 'ਸਵੀਪ ਮੁਹਿੰਮ' ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਰੇਲਵੇ ਸਟੇਸ਼ਨ ਪਹੁੰਚਿਆ ਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ 'ਤੇ ਬੈਨਰਜ਼ ਅਤੇ ਸਟਿੱਕਰ ਲਗਾਏ ਗਏ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਕਾਫੀ ਗਿਣਤੀ 'ਚ ਲੋਕ ਆਉਂਦੇ ਜਾਂਦੇ ਹਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਰੇਲਵੇ ਸਟੇਸ਼ਨ 'ਤੇ ਪੁਹੰਚ ਕੇ ਵੱਡੀ ਗਿਣਤੀ 'ਚ ਵੋਟਰਾਂ ਨੂੰ ਮਤਦਾਨ ਕਰਨ ਲਈ ਪ੍ਰੇਰਿਤ ਕਰਨ ਦੀ ਇੱਕ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਵੀਵੀਪੈਟ ਮਸ਼ੀਨਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਵੋਟਿੰਗ ਮਸ਼ੀਨ ਇੱਕ ਭਰੋਸੇਯੋਗ ਟੈਂਪਰ ਪਰੂਫ ਮਸ਼ੀਨ ਅਤੇ ਵੋਟ ਪੋਲ ਕਰਨੀ ਬਹੁਤ ਅਸਾਨ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨ ਵਿੱਚ ਇੱਕ ਬੈਲਿਟ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪੈਸੇ ਦੀ ਬੱਚਤ, ਪ੍ਰੀਟਿੰਗ, ਆਵਾਜਾਈ, ਸਟੋਰ ਕਰਨ ਅਤੇ ਵੰਡਣ ਦੀ ਬੱਚਤ ਹੁੰਦੀ ਹੈ।

ਵੀਡੀਓ
ਉਨ੍ਹਾਂ ਅੱਗੇ ਕਿਹਾ ਕਿ ਵੋਟਿੰਗ ਮਸ਼ੀਨ ਬਿਨਾਂ ਨੈੱਟਵਰਕ ਦੇ ਕੰਮ ਕਰਦੀ ਹੈ ਅਤੇ ਵੋਟਿੰਗ ਮਸ਼ੀਨ ਵਿੱਚ ਵਰਤਿਆ ਗਿਆ ਸਾਫਟਵੇਅਰ ਕੇਵਲ ਇੱਕ ਵਾਰ ਹੀ ਵਰਤਿਆ ਜਾਂਦਾ ਹੈ।ਅਗਰਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਤਦਾਨ ਕਰਨ ਲਈ ਬੁਥ 'ਤੇ ਪਹੁੰਚਣ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਵਿਆਕਤੀ ਨੂੰ ਵੋਟ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ। ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਮਤਦਾਨ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਬਣਾਈਏ। ਉਨ੍ਹਾਂ ਕਿਹਾ ਕਿ ਵੋਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਟੌਲ ਫ੍ਰੀ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਹ ਨੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਦਾ ਹੈ।ਅਗਰਵਾਲ ਨੇ ਦੱਸਿਆ ਕਿ ਜਿਲ੍ਹਾਂ ਪ੍ਰਸ਼ਾਸ਼ਨ ਦਾ ਰੇਲਵੇ ਟਰੈਕ ਤੱਕ ਪਹੁੰਚ ਕਰਨ ਦਾ ਮੁੱਖ ਮੰਤਵ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ, ਇਸ ਲਈ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਟਰੇਨ 'ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਗਾਏ ਗਏ ਹਨ ਤਾਂ ਜੋ ਵੱਖ ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਇਹ ਟਰੇਨ ਵੋਟਰਾਂ ਨੂੰ ਜਾਗਰੂਕ ਕਰ ਸਕੇ। ਅਗਰਵਾਲ ਨੇ ਰੇਲਵੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਸਵੀਪ ਮੁਹਿੰਮ ਨੂੰ ਭਰਵਾਂ ਸਹਿਯੋਗ ਦਿੱਤਾ ਗਿਆ।

Download link

ਮਤਦਾਨ ਕਰਨਾ ਹਰ ਨਾਗਰਿਕ ਦਾ ਫਰਜ-ਵਧੀਕ ਡਿਪਟੀ ਕਮਿਸ਼ਨਰ
ਵੋਟਰਾਂ ਨੂੰ ਜਾਗਰੂਕ ਕਰਨ ਲਈ ਰੇਲਵੇ ਟਰੈਕ ਤੱਕ ਪਹੁੰਚਿਆ ਜਿਲ•ਾ ਪ੍ਰਸਾਸ਼ਨ

ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਸਵੀਪ ਮੁਹਿੰਮ ਤਹਿਤ ਅੱਜ ਜਿਲ•ਾ ਪ੍ਰਸਾਸਨ ਵੱਲੋਂ ਰੇਲਵੇ ਸਟੇਸ਼ਨ ਤੇ ਪਹੁੰਚ ਕੀਤੀ ਗਈ ਜਿਸ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਤੇ ਬੈਨਰਜ਼ ਤੇ ਸਟਿੱਕਰ ਲਗਾਏ ਗਏ।
         ਇਸ ਮੌਕੇ ਵਧੀਕ ਜਿਲ•ਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਕਾਫੀ ਗਿਣਤੀ ਵਿੱਚ ਲੋਕ ਆਉਂਦੇ ਜਾਂਦੇ ਹਨ ਅਤੇ ਜਿਲ•ਾ ਪ੍ਰਸਾਸ਼ਨ ਵੱਲੋਂ ਵੋਟਰਾਂ ਨੂੰ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ•ਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਵੀ:ਵੀ:ਪੈਟ ਮਸ਼ੀਨਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਿੰਗ ਮਸ਼ੀਨ ਇਕ ਭਰੋਸੇਯੋਗ ਟੈਂਪਰ ਪਰੂਫ ਮਸ਼ੀਨ ਅਤੇ ਵੋਟ ਪੋਲ ਕਰਨੀ ਬਹੁਤ ਅਸਾਨ ਹੈ। ਉਨ•ਾਂ ਦੱਸਿਆ ਕਿ ਵੋਟਿੰਗ ਮਸ਼ੀਨ ਵਿੱਚ ਇਕ ਬੈਲਿਟ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪੈਸੇ ਦੀ ਬੱਚਤ, ਪ੍ਰਿਟਿੰਗ, ਆਵਾਜਾਈ, ਸਟੋਰ ਕਰਨ ਅਤੇ ਵੰਡਣ ਦੀ ਬੱਚਤ ਹੁੰਦੀ ਹੈ। ਉਨ•ਾਂ ਅੱਗੇ ਕਿਹਾ ਕਿ ਵੋਟਿੰਗ ਮਸ਼ੀਨ ਬਿਨਾਂ ਨੈਟਵਰਕ ਦੇ ਕੰਮ ਕਰਦੀ ਹੈ ਅਤੇ ਵੋਟਿੰਗ ਮਸ਼ੀਨ ਵਿੱਚ ਵਰਤਿਆ ਗਿਆ ਸਾਫਟਵੇਅਰ ਕੇਵਲ ਇਕ ਵਾਰ ਹੀ ਵਰਤਿਆ ਜਾਂਦਾ ਹੈ।
         ਸ੍ਰੀ ਅਗਰਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਤਦਾਨ ਕਰਨਾ ਨਿਸ਼ਚਿਤ ਕਰਨ। ਉਨ•ਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਬਾਲਗ ਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਮਤਦਾਨ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਬਣਾਈਏ। ਉਨ•ਾਂ ਕਿਹਾ ਕਿ ਵੋਟ ਸਬੰਧੀ ਕਿਸੇ ਵੀ ਤਰ੍ਰਾਂ ਦੀ ਜਾਣਕਾਰੀ ਲੈਣ ਲਈ ਟੌਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਹ ਨੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਦਾ ਹੈ।
         ਸ੍ਰੀ ਅਗਰਵਾਲ ਨੇ ਦੱਸਿਆ ਕਿ ਜਿਲ•ਾ ਪ੍ਰਸਾਸ਼ਨ ਦਾ ਰੇਲਵੇ ਟਰੈਕ ਤੱਕ ਪਹੁੰਚ ਕਰਨ ਦਾ ਮੁੱਖ ਮੰਤਵ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ, ਇਸ ਲਈ ਇਸ ਟਰੇਨ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਗਾਏ ਗਏ ਹਨ ਤਾਂ ਜੋ ਵੱਖ ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਇਹ ਟਰੇਨ ਵੋਟਰਾਂ ਨੂੰ ਜਾਗਰੂਕ ਕਰ ਸਕੇ।  ਸ੍ਰੀ ਅਗਰਵਾਲ ਨੇ ਰੇਲਵੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਕਿ ਉਨ•ਾਂ ਵੱਲੋਂ ਸਵੀਪ ਮੁਹਿੰਮ ਨੂੰ ਭਰਵਾਂ ਸਹਿਯੋਗ ਦਿੱਤਾ ਹੈ।  

Bite....  ਸ੍ਰੀ ਹਿਮਾਂਸ਼ੂ ਅਗਰਵਾਲ (  ਵਧੀਕ ਡਿਪਟੀ ਕਮਿਸ਼ਨਰ ਜਨਰਲ)
ETV Bharat Logo

Copyright © 2024 Ushodaya Enterprises Pvt. Ltd., All Rights Reserved.