ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਦੌਰਾਨ ਜਿਥੇ ਪੂਰਾ ਦੇਸ਼ ਇੱਕ ਦਮ ਰੁਕ ਗਿਆ ਸੀ ਉੱਥੇ ਹੀ ਵੱਖਰੇ-ਵੱਖਰੇ ਵਲੰਟਰੀਆਂ ਵੱਲੋਂ ਦੇਸ਼ ਦੇ ਲਈ ਸੇਵਾ ਕੀਤੀ ਗਈ ਸੀ, ਉੱਥੇ ਹੀ ਉਹੀ ਵਲੰਟੀਅਰ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ। ਜੇਕਰ ਗੱਲ ਕੀਤੀ ਜਾਵੇ ਪੁਲਿਸ ਦੀ ਤਾਂ ਪੁਲਿਸ ਵੱਲੋਂ ਉਸ ਸਮੇਂ ਵਲੰਟਰੀਆਂ ਦੀ ਭਰਤੀ ਕੀਤੀ ਗਈ ਸੀ ਅਤੇ ਇਨ੍ਹਾਂ ਕੋਲੋਂ ਕੰਮ ਵੀ ਵਧ-ਚੜ੍ਹ ਕੇ ਲਿਆ ਸੀ। ਦੂਸਰੇ ਪਾਸੇ ਹੁਣ ਵਲੰਟੀਅਰ ਦਾ ਕਹਿਣਾ ਹੈ ਕਿ ਔਖੇ ਸਮੇਂ ਅਸੀਂ ਪੰਜਾਬ ਪੁਲਿਸ ਅਤੇ ਸਰਕਾਰ ਦਾ ਸਾਥ ਦਿੱਤਾ ਹੈ ਅਤੇ ਹੁਣ ਸਰਕਾਰ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ।
2016 ਦੀ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੈਟਿੰਗ ਲਿਸਟ ਵਾਲੇ ਨੌਜਵਾਨਾਂ ਨੂੰ ਹੁਣ ਭਰਤੀ ਨਹੀਂ ਕੀਤਾ ਜਾ ਰਿਹਾ ਹੈ ਤੇ ਨਵੀਂ ਭਰਤੀ, ਜਿਸਦੇ ਤਹਿਤ ਉਨ੍ਹਾਂ ਨੂੰ ਗੁੱਸਾ ਹੈ ਤੇ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ 2016 ਤੋਂ ਲੈ ਕੇ ਹੁਣ ਤੱਕ ਲਗਾਤਾਰ ਹੀ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ ਹਨ ਅਤੇ ਹੁਣ ਕੋਰੋਨਾ ਵਾਇਰਸ ਤੋਂ ਬਾਅਦ ਵੀ ਹੁਣ ਦੁਬਾਰਾ ਤੋਂ ਇਨ੍ਹਾਂ ਵੱਲੋਂ ਮੰਗ ਪੱਤਰ ਸਰਕਾਰ ਨੂੰ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ:ਕੱਚੇ ਅਧਿਆਪਕ ਮੰਗਾਂ ਮਨਾਉਣ ਲਈ ਵਰਤਣ ਲੱਗੇ ਹਰ ਹੱਥ-ਕੰਡਾ
ਇਸੇ ਲੜੀ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੰਗ ਪੱਤਰ ਨਵਜੋਤ ਸਿੰਘ ਸਿੱਧੂ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਜੋ ਵੀ ਇਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ ਉਸ ਬਾਰੇ ਵੀ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ।