ਅੰਮ੍ਰਿਤਸਰ: ਜਿੱਥੇ ਅੱਜ ਵੀ ਸਾਡੇ ਦੇਸ਼ ਦੇ ਵਿੱਚ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਵਿਚ ਹੀ ਮਾਰ ਦਿੰਦੇ ਹਨ, ਉੱਥੇ ਹੀ ਇਕ ਤਸਵੀਰ ਵਿਲੱਖਣ ਨਿਕਲ ਕੇ ਸਾਹਮਣੇ ਆਈ ਹੈ।
ਇੱਕ ਤਰਾਜੂ ਵਿੱਚ ਲੜਕੀ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਹੈ। ਘਰ ਦੇ ਵਿੱਚ ਧੀ ਜੰਮਣ ਤੋਂ ਬਾਅਦ ਜੋ ਖੁਸ਼ੀਆਂ ਖੇੜਿਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਇਹ ਕੋਈ ਨਾਟਕ ਕੋਈ ਕਹਾਣੀ ਨਹੀਂ ਬਲਕਿ ਹਕੀਕਤ ਵਿੱਚ ਇਹ ਤਸਵੀਰ ਅੰਮ੍ਰਿਤਸਰ(Amritsar) ਦੀ ਹੈ।
ਜਿੱਥੇ ਇੱਕ ਪਰਿਵਾਰ ਦੇ ਵਿੱਚ ਧੀ ਜੰਮਣ ਤੋਂ ਬਾਅਦ ਘਰਦਿਆਂ ਨੂੰ ਐਨਾ ਚਾਅ ਚੜ੍ਹਿਆ ਕਿ ਉਨ੍ਹਾਂ ਨੇ ਧੀ ਦੇ ਵਜ਼ਨ ਦੇ ਨਾਲ ਸਿੱਕੇ ਤੋਲ ਕੇ ਦਾਨ ਕਰਨ ਦਾ ਫੈਸਲਾ ਲਿਆ। ਲੜਕੀ ਦੇ ਦਾਦਾ ਹਰਪਾਲ ਸਿੰਘ ਖਾਲਸਾ (Harpal Singh Khalsa) ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਧੀ ਜੰਮਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ, ਜਿੱਥੇ ਲੋਕ ਦੀਵਾਲੀ ਦੇ ਮੌਕੇ ਲਕਸ਼ਮੀ ਨੂੰ ਘਰ ਦੇ ਵਿੱਚ ਬੁਲਾਉਂਦੇ ਹਨ।
ਪਰ ਉਨ੍ਹਾਂ ਦੇ ਘਰ ਧੀ ਆਉਣ ਤੇ ਉਨ੍ਹਾਂ ਨੂੰ ਓਹੀ ਚਾਅ ਹੈ, ਨਾਲ ਹੀ ਉਨ੍ਹਾਂ ਨੇ ਉਹ ਲੋਕਾਂ ਨੂੰ ਨਸੀਹਤ ਵੀ ਦਿੱਤੀ ਜੋ ਘਰ ਦੇ ਧੀ ਜੰਮਣ ਤੇ ਦੁੱਖ ਮਨਾਉਂਦੇ ਹਨ ਅਤੇ ਕੁਝ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਉਸ ਨੂੰ ਕੁੱਖ ਵਿੱਚ ਮਾਰ ਦਿੰਦੇ ਹਨ ਪਰ ਇਸ ਤਸਵੀਰ ਨੇ ਇੱਕ ਮਿਸਾਲ ਜ਼ਰੂਰ ਕਾਇਮ ਕਰ ਦਿੱਤੀ ਹੈ।
ਓਧਰ ਜਿਹੜੇ ਹਸਪਤਾਲ(Hospital) ਦੇ ਵਿੱਚ ਹਰਪ੍ਰੀਤ ਕੌਰ ਖਾਲਿਸਤਾਨੀ(Harpreet Kaur Khalistani) ਦਾ ਜਨਮ ਹੋਇਆ ਉਸ ਦੀ ਡਾਕਟਰ ਨੇ ਵੀ ਇਸ ਨੂੰ ਇੱਕ ਸ਼ਲਾਘਾ ਯੋਗ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇੱਕ ਐਸੇ ਸਮਾਜ ਵਿਚ ਰਹਿੰਦੇ ਹਾਂ, ਜਿੱਥੇ ਲੋਕ ਜਦੋਂ ਇਹ ਪਤਾ ਲੱਗ ਜਾਵੇ ਕਿ ਕੁੱਖ ਵਿੱਚ ਧੀ ਜਨਮ ਲੈ ਰਹੀ ਹੈ, ਤਾਂ ਉਸ ਤੋਂ ਬਾਅਦ ਹੀ ਫੈਸਲਾ ਕਰ ਲੈਂਦੇ ਹਨ ਕਿ ਇਸ ਨੂੰ ਮਾਰ ਦਿੱਤਾ ਜਾਵੇਗਾ।
ਘਰ ਵਿੱਚ ਧੀ ਜੰਮਣ ਤੇ ਇੰਨੀ ਖੁਸ਼ੀ ਜ਼ਾਹਿਰ ਨਹੀਂ ਕਰਦੇ। ਜਿੰਨੀ ਇੱਕ ਪੁੱਤਰ ਜੰਮਣ ਤੇ ਕਰਦੇ ਹਨ। ਪਰ ਫਿਰ ਵੀ ਅਸੀਂ ਕੁਝ ਅਜਿਹੀਆਂ ਮਿਸਾਲਾਂ ਦੇਖਦੇ ਹਾਂ ਜਿਥੇ ਘਰ ਵਿਚ ਧੀ ਜੰਮਣ ਤੇ ਲੋਕ ਖੁਸ਼ੀ ਮਨਾਉਂਦੇ ਹਨ, ਮਿਟਾਈਆਂ ਵੀ ਵੰਡਦੇ ਹਨ। ਅੱਜ ਇਸ ਪਰਿਵਾਰ ਵੱਲੋਂ ਧੀ ਜੰਮਣ ਤੋਂ ਬਾਅਦ ਖੁਸ਼ੀ ਮਨਾਈ ਗਈ ਹੈ, ਇਹ ਤਸਵੀਰ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ:ਨੌਕਰੀਆਂ ਲਈ 2 ਵਿਅਕਤੀ ਨੇ ਖੁਦ 'ਤੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼