ETV Bharat / state

125 ਕਿੱਲੋ ਦੇ ਨੌਜਵਾਨ ਦਾ ਅਨੌਖਾ ਹੁਨਰ, ਪਾਣੀ 'ਚ ਤੈਰਨ ਦੀ ਥਾਂ ਫਰਮਾਉਂਦੈ ਅਰਾਮ - 125 ਕਿੱਲੋ ਦੇ ਨੌਜਵਾਨ ਦਾ ਅਨੌਖਾ ਹੁਨਰ

ਗੁਰੂ ਕੀ ਨਗਰੀ ਅੰਮ੍ਰਿਤਸਰ ਦਾ 30 ਸਾਲਾ ਨੌਜਵਾਨ ਜੁਝਾਰ ਸਿੰਘ ਜਿਸ ਦਾ ਭਾਰ 125 ਕਿਲੋ ਹੈ। ਇਹ ਨੌਜਵਾਨ ਆਪਣੇ ਹੱਥਾਂ ਨਾਲ ਪਾਣੀ ਨੂੰ ਬਿਨਾਂ ਹਿਲਾਏ ਪਾਣੀ ਦੀ ਸਤਹ 'ਤੇ ਤੈਰ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : Mar 25, 2021, 11:03 PM IST

ਅੰਮ੍ਰਿਤਸਰ: ਪਾਣੀ 'ਚ ਤੈਰਾਕੀ ਅਤੇ ਫਲੌਟਿੰਗ ਕਰਦੇ ਤਾਂ ਤੁਸੀਂ ਬਥੇਰੇ ਦੇਖੇ ਹੋਣਗੇ, ਪਰ ਕੀ ਤੁਸੀਂ ਕਿਸੇ ਭਾਰੀ ਭਰਕਮ ਇਨਸਾਨ ਨੂੰ ਪਾਣੀ ਦੀ ਸਤਹ ਉੱਤੇ ਅਰਾਮ ਫਰਮਾਉਂਦੇ ਵੇਖਿਆ ਹੈ। ਅੱਜ ਤੁਹਾਨੂੰ ਇੱਕ ਅਜਿਹੇ ਹੀ ਨੌਜਵਾਨ ਨਾਲ ਮਿਲਵਾ ਰਹੇ ਹਾਂ ਜੋ ਕਿ ਪਾਣੀ ਦੀ ਸਤਹ ਉੱਤੇ ਤੈਰਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦਾ 30 ਸਾਲਾ ਨੌਜਵਾਨ ਜੁਝਾਰ ਸਿੰਘ। ਜਿਸ ਦਾ ਭਾਰ 125 ਕਿਲੋ ਹੈ। ਇਹ ਨੌਜਵਾਨ ਆਪਣੇ ਹੱਥਾਂ ਨਾਲ ਪਾਣੀ ਨੂੰ ਬਿਨਾਂ ਹਿਲਾਏ ਪਾਣੀ ਦੀ ਸਤਹ 'ਤੇ ਤੈਰ ਰਿਹਾ ਹੈ।

ਜੁਝਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ 6 ਸਾਲਾਂ ਦਾ ਸੀ, ਤਾਂ ਉਹ ਦੋਸਤਾਂ ਨਾਲ ਖੇਤਾਂ ਵਿੱਚ ਇੱਕ ਟਿਊਬਵੈਲ ਵਿੱਚ ਨਹਾ ਰਿਹਾ ਸੀ ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ। ਤਿਲਕਣ ਕਾਰਨ ਪਾਣੀ ਵਿੱਚ ਡੁੱਬ ਗਿਆ ਜਿਸ ਬਾਅਦ ਉਹ ਪਾਣੀ ਦੀ ਸਤਹ 'ਤੇ ਲੇਟ ਗਿਆ। ਉਨ੍ਹਾਂ ਨੇ ਜਦੋਂ ਇੱਕ ਦੋ ਵਾਰ ਅਜਿਹਾ ਕੀਤਾ ਤਾਂ ਉਹ ਮੁੜ ਤੋਂ ਪਾਣੀ ਦੀ ਸਤਹ ਉੱਤੇ ਆ ਕੇ ਲੇਟ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗ ਕਿ ਇਹ ਉਨ੍ਹਾਂ ਰੱਬ ਦੀ ਦੇਨ ਹੈ।

125 ਕਿੱਲੋ ਦੇ ਨੌਜਵਾਨ ਦਾ ਅਨੌਖਾ ਹੁਨਰ, ਪਾਣੀ 'ਚ ਤੈਰਣ ਦੀ ਥਾਂ ਫਰਮਾਉਂਦੈ ਅਰਾਮ

ਨਦੀ ਵਿੱਚ 20 ਘੰਟੇ ਫਰਮਾਉਂਦੇ ਨੇ ਆਰਾਮ

ਉਨ੍ਹਾਂ ਕਿਹਾ ਕਿ ਉਹ ਦੋਸਤਾਂ ਨਾਲ ਸ਼ਰਤ ਲੱਗਾ ਕੇ 15 ਤੋਂ 20 ਘੰਟੇ ਤੱਕ ਗੰਗਾ ਨਦੀ ਵਿੱਚ ਪਾਣੀ ਦੀ ਸਤਹ ਉੱਤੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕੋਈ ਉਨ੍ਹਾਂ ਨੂੰ ਕਹਿ ਉਨ੍ਹਾਂ ਚਿਰ ਉੱਤੇ ਪਾਣੀ ਵਿੱਚ ਸੋ ਸਕਦੇ ਹਨ।

ਪਾਣੀ 'ਚ ਹੋਰ ਕੀ-ਕੀ ਕਰ ਸਕਦੇ ਨੇ ਜੁਝਾਰ

ਉਨ੍ਹਾਂ ਕਿਹਾ ਕਿ ਉਹ ਪਾਣੀ ਦੀ ਸਤਹ 'ਤੇ ਸੋਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰ ਸਕਦੇ ਹਨ। ਉਹ ਪਾਣੀ ਵਿੱਚ ਲੇਟੇ ਹੋਏ ਕੋਲਡਡਰਿੰਕ ਪੀ ਸਕਦੇ ਹਨ। ਖਾਣਾ ਖਾ ਸਕਦੇ ਹਨ।

ਸਰਕਾਰਾਂ ਤੋਂ ਨਹੀਂ ਮਿਲੀ ਸਨਮਾਨ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਕਿਸੇ ਤਰ੍ਹਾਂ ਦਾ ਕੋਈ ਸਨਮਾਨ ਨਹੀਂ ਮਿਲਿਆ।

ਸੁਪਨਾ ਵਰਲਡ ਰਿਕਾਰਡ ਬਣਾਉਣ ਦਾ

ਜੁਝਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਵਰਲਡ ਰਿਕਾਰਡ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 1913 ਵਿੱਚ ਇੱਕ ਅੰਗਰੇਜ਼ ਨੇ ਇਸ ਤਰ੍ਹਾਂ ਰਿਕਾਰਡ 15 ਘੰਟੇ ਦਾ ਬਣਾਇਆ ਸੀ। ਉਸ ਦਾ ਰਿਕਾਰਡ ਤੋੜ ਕੇ ਉਹ 25 ਘੰਟੇ ਦਾ ਰਿਕਾਰਡ ਬਣਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.