ਅੰਮ੍ਰਿਤਸਰ : ਕਰਵਾ ਚੌਥ ਦੇ ਤਿਉਹਾਰ ਦੇ ਮੌਕੇ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ 3 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਇਕ ਗੱਡੀ ਲੁੱਟ ਕੇ ਫ਼ਰਾਰ ਹੋ ਗਏ। ਇਸ ਮੌਕੇ ਗੱਡੀ ਚਲਾਉਣ ਵਾਲੇ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਰਣਜੀਤ ਐਵਨਿਊ ਇਲਾਕੇ ਵਿੱਚ ਗੱਡੀ ਲਗਾ ਕੇ ਬਾਹਰ ਖੜ੍ਹਾ ਸੀ ਕਿ ਤਿੰਨ ਅਣਪਛਾਤੇ ਬੰਦੇ ਆਏ ਉਨ੍ਹਾਂ ਵੱਲੋਂ ਮੈਨੂੰ ਪਿਸਤੌਲ ਦਿਖਾ ਕੇ ਗੱਡੀ ਲੁੱਟ ਕੇ ਫ਼ਰਾਰ ਹੋ ਗਏ।
ਰਣਜੀਤ ਐਵੇਨਿਊ ਪੁਲਿਸ ਥਾਣੇ ਦੇ ਅਧਿਕਾਰੀ ਜਸਪਾਲ ਸਿੰਘ ਨੇ ਜਾਣਕਾਰੀ ਦੱਸਿਆ ਕਿ ਰਣਜੀਤ B ਬਲਾਕ ਦੀ ਪਾਰਕ ਦੇ ਬਾਹਰ ਇਕ ਗੱਡੀ ਲਗਾ ਕੇ ਡਰਾਈਵਰ ਬਾਹਰ ਖੜ੍ਹਾ ਸੀ। ਤਿੰਨ ਅਣਪਛਾਤੇ ਵਿਅਕਤੀ ਆਏ ਉਹ ਪਿਸਤੌਲ ਦਿਖਾ ਕੇ ਗੱਡੀ ਲੁੱਟ ਕੇ ਫ਼ਰਾਰ ਹੋ ਗਏ। ਆਲੇ ਦੁਆਲੇ ਦੇ ਸੀਸੀਟੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਅੰਮ੍ਰਿਤਸਰ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਆਏ ਦਿਨ ਲੁਟੇਰਿਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਪਰ ਪੁਲਿਸ ਇਨ੍ਹਾਂ ਨੂੰ ਫੜਨ 'ਚ ਨਾਕਾਮ ਸਾਬਿਤ ਹੋ ਰਹੀ ਹੈ। ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋਂ ਬਦਤਰ ਹੁੰਦੇ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਦੇ ਮਨ੍ਹਾਂ 'ਚ ਕਾਨੂੰਨ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ।
ਮਾਲ ਰੋਡ ਇਲਾਕੇ ਦਾ ਹੈ ਜਿਥੇ ਕਿ ਇੱਕ ਨੌਜਵਾਨ ਜੋ ਆਪਣੇ ਦੋਸਤ ਦੇ ਘਰੋ ਵਾਪਿਸ ਆ ਰਿਹਾ ਸੀ। ਉਸ ਕੋਲੋ ਤਿੰਨ ਲੁਟੇਰਿਆਂ ਵੱਲੋ ਪਿਸਤੌਲ ਦੀ ਨੌਂਕ 'ਤੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੋਜਵਾਨ ਦੀ ਕਿਸਮਤ ਚੰਗੀ ਸੀ ਕਿ ਉਸ ਦੇ ਕੋਲੋ ਜਾ ਰਹੇ ਪੁਲਿਸ ਮੁਲਾਜ਼ਮ ਤੋਂ ਮਦਦ ਮੰਗੀ ਤਾਂ ਉਸਨੇ ਲੁਟੇਰਿਆਂ ਦੀ ਬਾਇਕ ਨੂੰ ਟੱਕਰ ਮਾਰੀ ਜਿਸ ਨਾਲ ਲੁਟੇਰੇ ਮੌਕੇ 'ਤੇ ਹੀ ਮੋਟਰਸਾਈਕਲ ਛੱਡ ਫਰਾਰ ਹੋ ਗਏ।
ਇਸ ਸੰਬਧੀ ਪੀੜਤ ਪੁਖਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲ ਕੇ ਵਾਪਿਸ ਜਾਣ ਲੱਗਿਆ ਤਾਂ 3 ਵਿਅਕਤੀਆਂ ਵੱਲੋ ਪਿਸਤੌਲ ਦੀ ਨੋਕ 'ਤੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਵੱਲੋ ਚਾਬੀ ਨਾ ਦੇਣ ਦੀ ਸੂਰਤ ਵਿਚ ਲੁਟੇਰਿਆਂ ਵੱਲੋ ਉਸ ਨੂੰ ਪਿਸਤੌਲ ਦਿਖਾਈ ਗਈ। ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਕੰਵਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 3 ਲੁਟੇਰਿਆਂ ਵੱਲੋ ਪਿਸਤੌਲ ਦੀ ਨੋਕ 'ਤੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸਦੇ ਚੱਲਦੇ ਮੌਕੇ 'ਤੇ ਪਹੁੰਚ ਲੁਟੇਰਿਆਂ ਦਾ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਚ ਕਰਾਂਗੇ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:- ਗੁਰਮੀਤ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ