ਅੰਮ੍ਰਿਤਸਰ: ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਦੋ ਰੋਜ਼ਾ ਅੰਤਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਹੇਠ ਕੀਤੀ ਗਈ। ਇਸ ਮੌਕੇ ਦੇਸ਼ ਭਰ ਤੋਂ ਪਹੁੰਚੇ ਮੰਨੇ ਪ੍ਰਮੰਨੇ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸਾਰਿਆਂ ਨੂੰ ਮੰਤਰ ਮੁਗਧ ਕਰਕੇ ਰੱਖ ਦਿੱਤਾ।ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੈਸ਼ਨ ਦੌਰਾਨ ਲੇਖਕਾਂ, ਕਵੀਆਂ, ਇਤਿਹਾਸ ਅਤੇ ਸਾਹਿਤ ਨਾਲ ਜੁੜੇ ਲੋਕਾਂ ਨੇ ਇਕਜੁਟ ਹੋਕੇ ਮੰਚ ਤੋਂ ਨੌਜਵਾਨਾਂ ਨੂੰ ਆਪਣੀ ਵਿਰਾਸਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਨੌਜਵਾਨ ਪੀੜੀ ਹੀ ਹੈ ਜੋ ਆਪਣੀ ਵਿਰਾਸਤ ਨੂੰ ਸਾਂਭ ਅਤੇ ਅਗਲੀ ਪੀੜੀ ਲਈ ਕਾਇਮ ਰੱਖ ਸਕਦੀ ਹੈ।
ਇਸ ਮੌਕੇ ਰਮੇਸ਼ ਯਾਦਵ ਅਤੇ ਭੁਪਿੰਦਰ ਸਿੰਘ ਨੇ ਜਲ੍ਹਿਆਂਵਾਲਾ ਬਾਗ ਘਟਨਾਕ੍ਰਮ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਕਿਵੇਂ ਅੰਗਰੇਜ਼ੀ ਹਕੂਮਤ ਨੇ ਇਸ ਘਟਨਾ ਨਾਲ ਸਬੰਧਤ ਸਾਰੀ ਸਮੱਗਰੀ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਤੋਂ ਅਖਬਾਰਾਂ ਅਤੇ ਲੇਖਨ ਸਮੱਗਰੀ ਨੂੰ ਛਾਪਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਨਵੇਂ ਕਾਨੂੰਨ ਬਣਾਕੇ ਬਗਾਵਤ ਕਰਨ ਵਾਲਿਆਂ ਖ਼ਿਲਾਫ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਈ ਅਜਿਹੇ ਕਾਨੂੰਨਾਂ ਬਾਰੇ ਦੱਸਿਆਂ ਜਿਨ੍ਹਾਂ ਨਾਲ ਅੰਗਰੇਜ਼ੀ ਹਕੂਮਤ ਨੇ ਬੇਕਸੂਰ ਲੋਕਾਂ ’ਤੇ ਤਸ਼ੱਦਦ ਕੀਤੇ।
ਇਸ ਮੌਕੇ ਰਮੇਸ਼ ਯਾਦਵ ਨੇ ਕਿਹਾ ਕਿ ਇੱਹ ਇਕ ਵੱਡਾ ਹੱਤੀਆਕਾਂਡ ਸੀ, ਪਰ ਕਈ ਅੰਗੇਜ਼ੀ ਸਰਕਾਰ ਦੇ ਪਿੱਠੂਆਂ ਨੇ ਇਸਨੂੰ ਛਿਟਪੁਟ ਮਾਮਲਾ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਏ ਇਸ ਕਤਲੇਆਮ ਤੋਂ ਬਾਅਦ ਹੀ ਅੰਗਰੇਜ਼ੀ ਹਕੂਮਤ ਦੇ ਪਤਨ ਦੀ ਅਸਲ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿਹਾ ਕਿ ਕਵੀਆਂ ਅਤੇ ਲੇਖਕਾਂ ਨੂੰ ਜੱਲ੍ਹਿਆਂਵਾਲਾ ਬਾਗ ਵਿਚ ਹੋਏ ਕਤਲੇਆਮ ਬਾਰੇ ਆਪਣੀ ਕਲਮ ਨਾਲ ਉਸ ਦਰਦ ਨੂੰ ਆਪਣੀ ਲੇਖਣੀ ਵਿੱਚ ਉਜਾਗਰ ਕਰਕੇ ਸਮਾਜ ਨੂੰ ਸਮਰਪਿਤ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀ ਪੀੜੀ ਉਸ ਤੋਂ ਸੇਧ ਲੈ ਸਕਣ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਤੋਂ ਭੁਪਿੰਦਰ ਸਿੰਘ ਨੇ ਕਿਹਾ ਕਿ 1819 ਅਤੇ 1919 ਵਿੱਚ ਹੋਏ ਕਤਲੇਆਮ ਇਕੋ ਜਿਹਾ ਸੀ, ਉਨ੍ਹਾਂ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਖੁਸ਼ਹਾਲ ਅਤੇ ਖੇਤੀ ਪ੍ਰਧਾਨ ਸੂਬਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਸਰਕਾਰ ਵੀ ਇਸਦੀ ਜਾਣਕਾਰੀ ਰੱਖਦੀ ਸੀ ਇਸਲਈ ਅਤੀਤ ਵਿਚ ਜਿੰਨ੍ਹੇ ਵੀ ਵੱਡੀਆਂ ਜੰਗਾਂ ਭਾਰਤ ਵਿਚ ਹੋਈਆਂ ਉਨ੍ਹਾਂ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਵੱਡੀ ਅਹਿਮ ਭੂਮਿਕਾ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਾਡੇ ਨਾਲ ਜੁੜੀਆਂ ਵਿਰਾਸਤੀ ਚੀਜ਼ਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਉਚੇੇਚੇ ਤੌਰ ਉੱਪਰ ਜਲ੍ਹਿਆਂਵਾਲਾ ਬਾਗ ਵਿੱਚ ਕੀਤੇ ਨਵੀਨੀਕਰਨ ਨੂੰ ਵਿਰਾਸਤ ਨਾਲ ਛੇੜਛਾੜ ਦੱਸਿਆ ਹੈ। ਉਨ੍ਹਾਂ ਅਜਿਹੀਆਂ ਚੀਜ਼ਾਂ ਕਰਨ ਤੋਂ ਸਰਕਾਰ ਨੂੰ ਤਾੜਨਾ ਕੀਤੀ ਹੈ।
ਇਹ ਵੀ ਪੜ੍ਹੋ: ਮੋਟਰ ਰੇਹੜੀ ਵਾਲਿਆਂ ਦੇ ਹੱਕ 'ਚ ਬੋਲੇ ਭਗਵੰਤ ਮਾਨ, ਸਾਡੀ ਸਰਕਾਰ ਦਾ ਮਕਸਦ ਰੁਜ਼ਗਾਰ ਦੇਣਾ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ...