ਅੰਮ੍ਰਿਤਸਰ : ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ‘ਆਪ’ ਟਰਾਂਸਪੋਰਟ ਵਿੰਗ ਦੇ ਪੰਜਾਬ ਪ੍ਰਧਾਨ ਦਲਬੀਰ ਸਿੰਘ ਟੌਂਗ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਕਾਨ ਉਨ੍ਹਾਂ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਹੋ ਰਹੀਆਂ ਪਾਰਟੀ ਦੀਆਂ ਗਤੀਵਿਧੀਆਂ ‘ਤੇ 2022 ਦੀ ਤਿਆਰੀ ਨੂੰ ਲੈ ਕੇ ਇੱਕ ਬੰਦ ਕਮਰਾ ਅਹਿਮ ਮੀਟਿੰਗ ਸੀ.ਐਮ. ਹਾਊਸ ਦਿੱਲੀ ਵਿੱਚ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਬੀਰ ਸਿੰਘ ਟੌਂਗ ਨੇ ਦੱਸਿਆ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਹੋ ਰਹੀਆਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਅਤੇ 2022 ਵਿੱਚ ਹੋਣ ਵਾਲੀਆਂ ਚੋਣਾਂ ਦੇ ਸੰਧਰਬ ਵਿੱਚ ਵਿਚਾਰ ਵਿਟਾਂਦਰਾ ਕੀਤਾ। ਇਸ ਦੇ ਨਾਲ ਹੀ ਪੰਜਾਬ ਵਿੱਚ ਚੱਲ ਰਹੀਆਂ ਅਹਿਮ ਗਤੀਵਿਧੀਆਂ, ਜਿੰਨਾਂ ਵਿੱਚ ਮੁੱਖ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ ਲਈ, ਤਿੰਨ ਕਾਲੇ ਕਾਨੂੰਨ ਨਾਜਾਇਜ਼ ਟਰਾਂਸਪੋਰਟਾਂ ਚਲਾਉਣ ਅਤੇ ਮਿੰਨੀ ਬੱਸਾਂ ਵਾਲਿਆਂ ਨੂੰ ਉਹਨਾਂ ਦੇ ਅਧਿਕਾਰ ਦਵਾਉਣ ਤੇ ਅਹਿਮ ਚਰਚਾ ਕੀਤੀ।
ਪੰਜਾਬ ਪ੍ਰਧਾਨ ਟੌਂਗ ਨੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਯਕੀਨ ਦਵਾਇਆ ਕਿ ਇਸ ਵਾਰ ਆਮ ਲੋਕ ਕਾਗਰਸ ਅਤੇ ਅਕਾਲੀ ਦਲ ਨੂੰ ਪੂਰੀ ਤਰਾਂ ਨਕਾਰ ਚੁੱਕੇ ਹਨ । ਆਮ ਲੋਕਾਂ ਨੂੰ ਆਸ ਹੈ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਵਿਕਾਸ ਕਾਰਜ ਹੋਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।