ਅੰਮ੍ਰਿਤਸਰ: ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦਿਆਂ ਜਾ ਰਹੀਆਂ ਹਨ। ਅੰਮ੍ਰਿਤਸਰ 'ਚ ਅਜਿਹੀ ਹੀ ਘਟਨਾ ਵਾਪਰੀ ਅਣਪਛਾਤੇ ਕਾਰ ਸਵਾਰ ਨਕਾਬਪੋਸ਼ਾਂ ਨੇ ਦਿਨ ਦਿਹਾੜੇ ਤੇਜ਼ਧਾਰ ਹਥਿਆਰ ਦੀ ਨੋਕ ਤੇ ਐਕਟਿਵਾ ਚਾਲਕ ਤੋਂ 49,000 ਰੁਪਏ ਲੁੱਟ ਲਏ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਦੋਲੋ ਨੰਗਲ ਤੋਂ ਬਿਆਸ ਚ ਸਥਿਤ ਆਪਣੇ ਬੈਂਕ ਖਾਤੇ ਵਿੱਚ 49,000 ਰੁਪਏ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਤਾਂ ਇਸ ਦੌਰਾਨ ਪਿੰਡ ਤੋਂ ਕਾਰ ਉਸ ਦੇ ਪਿੱਛੇ ਆ ਰਹੀ ਸੀ। ਜਿਸ ਚ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਸਵਾਰ ਸਨ। ਜਿਨ੍ਹਾ ਵਿੱਚੋਂ ਪਿਛਲੀ ਸੀਟ ਤੇ ਸਵਾਰ ਨੌਜਵਾਨ ਨੇ ਕਾਰ ਦਾ ਸ਼ੀਸ਼ਾ ਹੇਠਾਂ ਕਰ ਕਿਸੇ ਤੇਜਧਾਰ ਹਥਿਆਰ ਨਾਲ ਉਨ੍ਹਾਂ ਦੇ ਕੁੜਤੇ ਦੀ ਸਾਈਡ ਜੇਬ ਨੂੰ ਕੱਟ ਕੇ ਉਸ ਵਿੱਚ ਪਏ 49,000 ਰੁਪਏ ਪਰਸ ਕੱਢ ਲਿਆ। ਜਿਸ 'ਚ ਉਸ ਦੇ ਦੋ ਏਟੀਐਮ ਕਰੈਡਿਟ ਕਾਰਡ, ਅਧਾਰ ਕਾਰਡ, ਪੈਨ ਕਾਰਡ, ਲਾਈਸੈਂਸ ਆਦਿ ਸਨ।ਉਹ ਇਹ ਸਮਾਨ ਲੈ ਕੇ ਜਲੰਧਰ ਵੱਲ ਨੂੰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਬਿਆਸ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਬਿਆਸ ਦੇ ਸਬ ਇੰਸਪੈਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਸਬੰਧੀ ਘਟਨਾ ਦੇ ਸ਼ਿਕਾਰ ਵਿਅਕਤੀ ਵੱਲੋਂ ਦਰਖਾਸਤ ਹਾਸਿਲ ਹੋਈ ਹੈ। ਜਿਸ ਸਬੰਧੀ ਵੱਖ ਵੱਖ ਜਗ੍ਹਾ ਤੋਂ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਸ ਸ਼ੱਕੀ ਗੱਡੀ ਬਾਰੇ ਪਤਾ ਚੱਲਿਆ ਹੈ ਉਸ ਤੇ ਨੰਬਰ ਵੀ ਗਲਤ ਲਗਾਇਆ ਹੋਇਆ ਸੀ ਬਾਕੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- PCS ਦੀ ਪ੍ਰੀਖਿਆ ਵਿੱਚ ਅਭਿਸ਼ੇਕ ਨੇ ਦੂਜਾ ਸਥਾਨ ਹਾਸਿਲ ਕੀਤਾ