ETV Bharat / state

ਡਰੋਨ ਰਾਹੀਂ ਨਸ਼ਾ ਮੰਗਵਾਉਣ ਵਾਲੇ ਤਸਕਰ ਨੂੰ ਪੰਜਾਬ ਪੁਲਿਸ ਕੀਤਾ ਕਾਬੂ, ਪਾਕਿਸਤਾਨ ਨਾਲ ਦੱਸੇ ਜਾ ਰਹੇ ਸਬੰਧ - punjab police

ਪੰਜਾਬ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਆਈ ਜੋ ਕਿ ਥਾਰ ਗੱਡੀ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨਾਲ ਝੜਪ ਵੀ ਹੋਈ ਅਤੇ ਪੁਲਿਸ ਦੇ ਕਰਮੀ ਅਤੇ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਸਮੱਗਲਰ ਡਰੋਨ ਰਾਹੀਂ ਪਾਕਸਿਤਾਨ ਤੋਂ ਨਸ਼ਾ ਮੰਗਵਾ ਕੇ ਸਪਲਾਈ ਕਰਦਾ ਸੀ।

The Punjab Police claimed to have arrested the drug smuggler who was importing drones from Pakistan
ਡਰੋਨ ਰਾਹੀਂ ਨਸ਼ਾ ਮੰਗਵਾਉਣ ਵਾਲੇ ਤਸਕਰ ਨੂੰ ਪੰਜਾਬ ਪੁਲਿਸ ਕੀਤਾ ਕਾਬੂ, ਪਾਕਿਸਤਾਨ ਨਾਲ ਦੱਸੇ ਜਾ ਰਹੇ ਸਬੰਧ
author img

By

Published : Aug 4, 2023, 5:06 PM IST

ਡਰੋਨ ਰਾਹੀਂ ਨਸ਼ਾ ਮੰਗਵਾਉਣ ਵਾਲੇ ਤਸਕਰ ਨੂੰ ਪੰਜਾਬ ਪੁਲਿਸ ਕੀਤਾ ਕਾਬੂ, ਪਾਕਿਸਤਾਨ ਨਾਲ ਦੱਸੇ ਜਾ ਰਹੇ ਸਬੰਧ

ਅੰਮ੍ਰਿਤਸਰ : ਸੂਬੇ ਦੀ ਸਰਕਾਰ ਵੱਲੋਂ ਬੇਸ਼ੱਕ ਪੰਜਾਬ ਵਿੱਚ ਨਸ਼ਾ ਖਤਮ ਕਰਨ ਅਤੇ ਗੈਂਗਸਟਰਾਂ ਉੱਤੇ ਕਾਬੂ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਬਾਵਜੂਦ ਇਸ ਦੇ ਨਸ਼ਾ ਪੰਜਾਬ ਵਿੱਚ ਧੜੱਲੇ ਨਾਲ ਵਿਕ ਰਿਹਾ ਹੈ। ਇਥੋਂ ਤੱਕ ਕਿ ਗਵਾਂਢੀ ਸੂਬੇ, ਪਾਕਿਸਤਾਨ ਤੋਂ ਵੀ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਅਤੇ ਤਰਨਤਾਰਨ ਦੀ ਸਰਹੱਦ ਉੱਤੇ ਪੁਲਿਸ ਵੱਲੋਂ ਇੱਕ ਮਹਿੰਦਰਾ ਥਾਰ ਦੇ ਵਿੱਚ ਨਸ਼ਾ ਸਪਲਾਈ ਕਰ ਰਹੇ ਸਮੱਗਲਰ ਅਤੇ ਪੰਜਾਬ ਪੁਲਿਸ ਵਿੱਚ ਮੁੱਠਭੇੜ ਹੋਈ। ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ। ਪੁਲਿਸ ਅਧਿਕਾਰੀ ਦੇ ਮੁਤਾਬਿਕ ਜਿਸ ਗੱਡੀ ਦੇ ਵਿਚ ਨਸ਼ਾ ਤਸਕਰ ਅਤੇ ਹਥਿਆਰ ਤਸਕਰੀ ਕੀਤੀ ਜਾ ਰਹੀ ਸੀ। ਉਸ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਸ਼ਾ ਤਸਕਰ ਵਲੋਂ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ ਗਿਆ ਪੁਲਿਸ ਵੱਲੋਂ ਵੀ ਜਵਾਬੀ ਫਾਈਰਿੰਗ ਕੀਤੀ ਗਈ।

ਤਸਕਰ ਗ੍ਰਿਫਤਾਰ: ਉਥੇ ਹੀ ਮਾਮਲੇ ਸਬੰਧੀ ਡੀਐਸਪੀ ਗੁਰਪ੍ਰੀਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੀ ਪੁਲਿਸ ਨੂੰ ਮਿਲੀ ਸੀ ਕੀ ਇਕ ਤਸਕਰ ਜੋਂ ਕਿ ਨਸ਼ਾ ਅਤੇ ਹਥਿਆਰ ਤਸਕਰੀ ਕਰਨ ਵਾਸਤੇ ਝਬਾਲ ਰੋਡ ਤੋਂ ਆ ਰਿਹਾ ਹੈ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਫਾਇਰ ਕਰ ਉਸ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫੜ੍ਹੇ ਗਏ ਤਸਕਰ ਦਾ ਸਬੰਧ ਪਾਕਿਸਤਾਨ ਨਾਲ ਦੱਸਿਆ ਜਾ ਰਿਹਾ ਹੈ। ਕਈ ਵਾਰ ਇਸ ਵੱਲੋਂ ਡਰੋਨ ਦੇ ਰਸਤੇ ਨਸ਼ਾ ਵੀ ਮੰਗਾਇਆ ਜਾ ਚੁੱਕਾ ਹੈ। ਓਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਇਸ ਦਾ ਹੁਣ ਅਸੀਂ ਪੁਲਿਸ ਰਿਮਾਂਡ ਹਾਸਿਲ ਕਰ ਰਹੇ ਹਾਂ ਅਤੇ ਇਸ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਅਜੇ ਤੱਕ ਇਸ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸ਼ਮੂਲੀਅਤ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਵਿੱਚ ਜ਼ਰੂਰ ਸਾਹਮਣੇ ਆਈ ਹੈ। ਅਧਿਕਾਰੀ ਗੁਰਪ੍ਰੀਤ ਸਿੰਘ ਸਹੋਤਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਵੱਲੋਂ ਤਿੰਨ ਪੁਲਿਸ ਉੱਤੇ ਫਾਇਰਿੰਗ ਕੀਤੀ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਕਾਫ਼ੀ ਨੁਕਸਾਨ ਉੱਥੇ ਹੀ ਉਨ੍ਹਾਂ ਵਲੋਂ ਆਪਣੇ ਪੁਲਿਸ ਅਧਿਕਾਰੀਆਂ ਬਾਰੇ ਬੋਲਦੇ ਹੋਏ ਕਿਹਾ ਕੀ ਇਹਨਾਂ ਵੱਲੋਂ ਬਹੁਤ ਵਧੀਆ ਢੰਗ ਦੇ ਨਾਲ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪਾਕਿਸਤਾਨ ਦੇ ਨਾਲ ਸਬੰਧ: ਭਾਰਤ ਪਾਕਿਸਤਾਨ ਬਾਰਡਰ ਉੱਤੇ ਬਹੁਤ ਸਾਰੇ ਡਰੋਨ ਦੇ ਰਸਤੇ ਹੇ ਹੈਰੋਇਨ ਸਮੱਗਲਿੰਗ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਪਹਿਲੀ ਕਾਮਯਾਬੀ ਮਿਲੀ ਹੈ। ਜਿਸ ਵਿੱਚ ਵੱਲੋਂ ਇੱਕ ਅਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਸਬੰਧ ਪਾਕਿਸਤਾਨ ਦੇ ਨਾਲ ਦੱਸੇ ਜਾ ਰਹੇ ਓਥੇ ਹੀ ਪੁਲਿਸ ਦਾ ਕਹਿਣਾ ਹੈ ਇਸ ਕੋਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਜੋ ਹੋਰ ਖੁਲਾਸੇ ਹਨ ਉਹ ਵੀ ਜਲਦ ਕੀਤੇ ਜਾਣਗੇ, ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ। ਜਿਸ ਵੱਲੋਂ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਨਸ਼ਾ ਮੰਗਾਉਣ ਵਾਲੇ ਪਹਿਲੇ ਅਰੋਪੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.