ਅੰਮ੍ਰਿਤਸਰ : ਅੰਮ੍ਰਿਤਸਰ ਰਣਜੀਤ ਐਵੀਨਿਊ ਦੇ ਹੌਪਰ ਰੈਸਟੋਰੈਂਟ ਦਾ ਹਾਈਪ੍ਰੋਫਾਈਲ ਮਾਮਲਾ ਹੁਣ ਨਵਾਂ ਮੋੜ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ, ਜਿੱਥੇ ਪੰਜਾਬ ਪੁਲਿਸ ਵਲੋਂ ਹੌਪਰ ਰੈਸਟੋਰੈਂਟ ਦੇ ਮਾਲਕਾਂ ਦੀ ਜ਼ਮਾਨਤ ਰੱਦ ਹੋਣ ਨੂੰ ਲੈ ਕੇ ਆਪਣੇ ਸੋਹਲੇ ਗਾਏ ਜਾ ਰਹੇ ਸਨ, ਹੁਣ ਉਥੇ ਹੀ ਹੁਣ ਹੌਪਰ ਰੈਸਟੋਰੈਂਟ ਦੇ ਮਾਲਕਾਂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਨ੍ਹਾਂ ਉਤੇ ਪੁਲਿਸ ਅਧਿਕਾਰੀਆਂ ਵੱਲੋਂ ਜੋ ਇਲਜ਼ਾਮ ਲਗਾਏ ਗਏ ਹਨ, ਉਸ ਨੂੰ ਲੈ ਕੇ ਕੋਰਟ ਨੇ ਅਧਿਕਾਰਾਆਂ ਨੂੰ ਝਾੜ ਪਾਈ ਹੈ। ਇਹ ਸਾਰੀ ਜਾਣਕਾਰੀ ਹੌਪਰ ਰੈਸਟੋਰੈਂਟ ਦੇ ਮਾਲਕ ਦੇ ਵਕੀਲ ਵੱਲੋਂ ਦੱਤੀ ਗਈ ਹੈ।
ਜ਼ਿਲ੍ਹਾ ਅਦਾਲਤ ਵੱਲੋਂ ਜ਼ਮਾਨਤ ਨਾ ਮਿਲੀ ਤਾਂ ਹਾਈ ਕੋਰਟ ਦਾ ਕੀਤਾ ਰੁੱਖ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਡਿਟ੍ਰਿਕ ਅਦਾਲਤ ਤੋਂ ਉਨ੍ਹਾਂ ਨੂੰ ਜ਼ਮਾਨਤ ਨਹੀਂ ਦੇਣੀ ਪਵੇਗੀ, ਪਰ ਜਿਸ ਤਰ੍ਹਾਂ ਹੀ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਹਾਈਕੋਰਟ ਦਾ ਰੁੱਖ ਕੀਤਾ ਗਿਆ ਤਾਂਉਸ ਵੇਲੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਮਾਣਯੋਗ ਕੋਰਟ ਵੱਲੋਂ ਉਨ੍ਹਾਂ ਨੂੰ ਕਾਫ਼ੀ ਝਾੜ ਵੀ ਪਾਈ ਹੈ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਸਿਰਫ ਤੇ ਸਿਰਫ ਇਸ ਹੌਪਰ ਰੈਸਟੋਰੈਂਟ ਮਾਲਕ ਹੀ ਨਹੀਂ ਹੋਰ ਵੀ ਕਈ ਲੋਕ ਹਨ ਜੋ ਇਨ੍ਹਾਂ ਦੇ ਜ਼ੁਲਮ ਤੋਂ ਤੰਗ ਪਰੇਸ਼ਾਨ ਹਨ ਅਤੇ ਲੋਕ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਆਵਾਜ਼ ਵੀ ਕੋਰਟ ਤੱਕ ਜ਼ਰੂਰ ਪਹੁੰਚਾਵਾਂਗੇ।
- ਖੰਨਾ 'ਚ ਨੌਜਵਾਨ 'ਤੇ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ, ਇਟਲੀ ਤੋਂ ਦਿੱਤੀ ਗਈ ਸੁਪਾਰੀ, ਘਟਨਾ CCTV 'ਚ ਕੈਦ
- ਪੰਤਗਬਾਜ਼ੀ ਵਿੱਚੋਂ ਜਿੱਤਣ ਵਾਲੇ ਨੂੰ 5 ਲੱਖ ਤੇ ਪੜ੍ਹਾਈ 'ਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਨੂੰ 51 ਹਜ਼ਾਰ, "ਸਰਕਾਰ ਦੇ ਸਿਸਟਮ 'ਚ ਵੀ ਕਮੀਆਂ"
- IIT Entrance Exam JEE Advanced Result: ਹੈਦਰਾਬਾਦ ਜ਼ੋਨ ਦੀ ਵਾਵਿਲਾ ਰੈੱਡੀ ਨੇ ਕੀਤਾ ਟਾਪ, ਇੰਝ ਚੈਕ ਕਰੋ ਅਪਣਾ ਰਿਜ਼ਲਟ
ਪੁਲਿਸ ਅਧਿਕਾਰੀਆਂ ਉਤੇ ਰੈਸਟੋਰੈਂਟ ਮਾਲਕ ਨੂੰ ਫਸਾਉਣ ਦੇ ਇਲਜ਼ਾਮ ; ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਰੈਸਟੋਰੈਂਟ ਮਾਲਕਾਂ ਨੂੰ ਜਾਲ ਦੇ ਰਾਹੀਂ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਜਦੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ, ਉਸ ਵੇਲੇ ਸਿਰਫ ਤੇ ਸਿਰਫ ਉਨ੍ਹਾਂ ਦਾ ਐਕਸਾਈਜ਼ ਵਿਭਾਗ ਨੂੰ ਲੈ ਕੇ ਇਹ ਪਰਚਾ ਦਰਜ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਪੁਲਿਸ ਵੱਲੋਂ ਬੱਚਿਆਂ ਨੂੰ ਸ਼ਰਾਬ ਪਿਆਉਣ ਨੂੰ ਲੈ ਕੇ ਵੀ ਪਰਚਾ ਦਰਜ ਕੀਤਾ ਗਿਆ ਸੀ। ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਹੋਟਲ ਮਾਲਕ ਹਨ, ਜੋ ਇਹਨਾਂ ਪੁਲਿਸ ਅਧਿਕਾਰੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਉਹ ਸਾਹਮਣੇ ਆਉਣਾ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹਨਾਂ ਦੇ ਪੇਪਰ ਲੈ ਕੇ ਵੀ ਅਸੀਂ ਮਾਣਯੋਗ ਕੋਰਟ ਵਿੱਚ ਪੇਸ਼ ਕਰਾਂਗੇ ਤਾਂ ਜੋ ਕਿ ਉਹਨਾਂ ਨੂੰ ਵੀ ਇਨਸਾਫ ਦਿਵਾਇਆ ਜਾ ਸਕੇ।