ETV Bharat / state

ਸ਼੍ਰੋਮਣੀ ਕਮੇਟੀ ਵੱਲੋਂ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਸਿੰਘਾਂ ਦੀ ਰਿਹਾਈ ਸਣੇ ਅਹਿਮ ਮੁੱਦਿਆਂ 'ਤੇ ਹੋਈ ਚਰਚਾ - internal committee

ਅੱਜ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ। ਜਿਥੇ ਕੁਝ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ। ਇਸ ਮੌਕੇ ਸੁਲਤਾਨਪੁਰ ਲੋਧੀ ਵਿਖੇ ਗੁਰੂਦੁਆਰਾ ਸਾਹਿਬ ਵਿਖੇ ਪੁਲਿਸ ਵਲੋਂ ਦਾਖਿਲ ਹੋਣ ਤੇ ਗੋਲੀਬਾਰੀ ਕਰਨ ਸਬੰਧੀ ਗਠਿਤ 6 ਮੈਂਬਰੀ ਕਮੇਟੀ ਵਲੋਂ ਵੱਖ ਵੱਖ ਲੋਕਾਂ ਦੇ ਬਿਆਨ ਦਰਜ ਕੀਤੇ ਗਏ।

The meeting of the internal committee of the Shiromani Committee was held in amritsar
ਸ਼੍ਰੋਮਣੀ ਕਮੇਟੀ ਵੱਲੋਂ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ,ਸਿੰਘਾਂ ਦੀ ਰਿਹਾਈ ਸਣੇ ਅਹਿਮ ਮੁੱਦਿਆਂ 'ਤੇ ਹੋਈ ਚਰਚਾ
author img

By ETV Bharat Punjabi Team

Published : Jan 5, 2024, 6:05 PM IST

ਸ਼੍ਰੋਮਣੀ ਕਮੇਟੀ ਵੱਲੋਂ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ,ਸਿੰਘਾਂ ਦੀ ਰਿਹਾਈ ਸਣੇ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਅੰਮ੍ਰਿਤਸਰ: ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗੁਵਾਈ ਵਿੱਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ। ਜਿਥੇ ਕੁਝ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ। ਇਕੱਤਰਤਾ ਸਬੰਧੀ ਗੱਲਬਾਤ ਕਰਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੀ ਰਿਪੋਰਟ ਉਨ੍ਹਾਂ ਪਾਸ ਆ ਗਈ ਹੈ ਅਤੇ ਇਹ ਸਬ ਕਮੇਟੀ ਦੀ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ।

ਸਮਾਂ ਵਧਾਉਣ ਦੀ ਬੇਨਤੀ : ਜਿਸ ਨੇ 12 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਸੰਬੰਧੀ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਗਿਆ ਸੀ। 23 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਦਫਤਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਉਹਨਾਂ ਨੇ ਗ੍ਰਹਿ ਮੰਤਰੀ ਤੇ ਗ੍ਰਹਿ ਵਿਭਾਗ ਨੂੰ ਇਸ ਮਾਮਲੇ ਦੀ ਗੰਭੀਰਤਾ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ। ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਪੰਜ ਮੈਂਬਰੀ ਕਮੇਟੀ ਨੂੰ 31 ਦਸੰਬਰ 2023 ਦਾ ਸਮਾਂ ਦਿੱਤਾ ਗਿਆ ਸੀ, ਉਨ੍ਹਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ, ਗਿਆਨੀ ਰਘਬੀਰ ਸਿੰਘ ਵੱਲੋਂ 27 ਜਨਵਰੀ 2024 ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ। ਜਥੇਦਾਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਲਵੰਤ ਸਿੰਘ ਰਾਜੋਆਣਾ ਸਬੰਧੀ ਪਾਈ ਪਟੀਸ਼ਨ ਸਬੰਧੀ ਢੁਕਵਾਂ ਫੈਸਲਾ ਕਰੇ।

ਇਸ ਦੌਰਾਨ ਧਾਮੀ ਨੇ ਕਿਹਾ ਕਿ ਜਿੰਨੇ ਸਾਡੇ ਗ੍ਰੰਥੀ ਸਾਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਹਨ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਰਹੀ ਹੈ। ਉਹ ਉਸ ਹਿਸਾਬ ਨਾਲ ਹੀ ਵਸਤਰ ਧਾਰਨ ਕਰਨ। ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿ ਦਿੰਨੇ ਜਾ ਚੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਬਣਾਉਣਗੇ ਕਿ ਕੋਈ ਵੀ ਜਿਹੜਾ ਗ੍ਰੰਥੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਦੇਖ ਕੇ ਨਾ ਬਦਲੇ ਅਤੇ ਮਰਿਆਦਾ ਸਹਿਤ ਹੀ ਕੱਪੜੇ ਪਾਉਣ। ਆਉਂਦਾ ਸਮਾਂ ਉਹ ਲਾਗੂ ਕੀਤਾ ਜਾਂਦਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇਹ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਿਗੁਰੂ ਨੂੰ ਸਮਰਪਿਤ ਆ ਇਸ ਵਾਰ ਵੀ ਮੇਰੀ ਨਹੀਂ 'ਤੇ ਕਈ ਵਾਰੀ ਆਪਾਂ ਫਿਰ ਸਵਾਲ ਵੀ ਬਾਬਾ ਜੀ ਦੇ ਖੜੇ ਕਰ ਲੈਦੇ ਹਾਂ। ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜਰੂਰ ਜਿਹੜੀ ਲਾਗੂ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.