ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਬਲੂ ਹਿਲਸ ਇਮੀਗ੍ਰੇਸ਼ਨ ਦਫਤਰ ਨਾਲ ਜੁੜਿਆ ਹੈ, ਜਿੱਥੇ ਕੰਮ ਕਰਨ ਵਾਲੇ 22 ਦੇ ਕਰੀਬ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਮਿਲਣ ਕਾਰਣ ਕਮਿਸ਼ਨਰ ਅੰਮ੍ਰਿਤਸਰ ਕੋਲ ਪੇਸ਼ ਹੋ ਸ਼ਿਕਾਇਤ ਦਰਜ ਕਰਵਾ ਮਾਲਿਕਾ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। ਜਿਸ ਸੰਬਧੀ ਸ਼ਿਕਾਇਤ ਥਾਣਾ ਰਣਜੀਤ ਐਵੀਨਿਊ ਦੇ ਐੱਸਐੱਚਓ ਅਮਨਜੋਤ ਕੌਰ ਕੋਲ ਵਿਚਾਰ ਅਧੀਨ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਬਲੂ ਹਿਲਸ ਇਮੀਗ੍ਰੇਸ਼ਨ ਦੇ ਖਿਲਾਫ ਸ਼ਿਕਾਇਤ ਮਿਲੀ ਹੈ। ਜਲਦ ਹੀ ਮਾਲਿਕਾ ਅਤੇ ਇੰਪਲਾਇਜ਼ ਨੂੰ ਆਮਣੇ ਸਾਹਮਣੇ ਬਿਠਾ ਇਸ ਮਾਮਲੇ ਸੰਬਧੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਾਲਕਾਂ ਉੱਤੇ ਮੁਲਾਜ਼ਮਾਂ ਨੇ ਲਾਏ ਗੰਭੀਰ ਇਲਜ਼ਾਮ: ਇਸ ਸੰਬਧੀ ਬਲੂ ਹਿਲਸ ਵਿਚ ਕੰਮ ਕਰਨ ਲਈ ਵਾਲੀ ਹੈੱਡ ਸਤਿੰਦਰ ਕੌਰ ਅਤੇ ਹੌਰ ਮੁਲਾਜ਼ਮ ਕੁੜੀਆਂ ਨੇ ਦੱਸਿਆ ਕਿ ਉਹਨਾ ਦੀ ਤਿੰਨ ਮਹੀਨੇ ਤੋਂ ਸੈਲਰੀ ਪੈੰਡਿਗ ਹੈ ਅਤੇ ਮਾਲਿਕ ਜੋ ਕਿ ਪਾਰਟਨਰ ਹਨ ਕਦੇ ਆਫਿਸ ਬੰਦ ਰੱਖਣ ਦੀ ਗੱਲ ਕਰਦੇ ਹਨ ਕਦੇ ਵਰਕ ਫਰਾਮ ਹੋਮ ਲਈ ਨਿਰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਿਨਾ ਤਨਖਾਹਾਂ ਤੋਂ ਮਾਲਿਕ ਕੰਮ ਕਰਵਾਈ ਜਾ ਰਹੇ ਹਨ ਅਤੇ ਜੇਕਰ ਤਨਖਾਹ ਮੰਗਣ ਦੀ ਗਲ ਕਰੀਏ ਤਾਂ ਕਾਨੂੰਨੀ ਕਾਰਵਾਈ ਦੀ ਧਮਕੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ।
- ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਚਿਨ ਥਾਪਨ ਨੇ ਕੀਤੇ ਨਵੇਂ ਖੁਲਾਸੇ, ਕਹਿੰਦਾ ਵਾਰਦਾਤ ਤੋਂ ਪਹਿਲਾਂ ਹੀ ਲਾਰੈਂਸ ਨੇ ਭੇਜਿਆ ਸੀ ਵਿਦੇਸ਼
- Senior Citizen Act 2007: ਜਾਣੋ ਕੀ ਹੈ ਸੀਨੀਅਰ ਸਿਟੀਜ਼ਨ ਐਕਟ 2007, ਕਿਹੜੇ-ਕਿਹੜੇ ਮਿਲਦੇ ਨੇ ਲਾਭ, ਦੇਖੋ ਖਾਸ ਰਿਪੋਰਟ
- Breast Feeding Week: ਮਾਂ ਦੀ ਮਮਤਾ ’ਤੇ ਪੱਛਮੀ ਸੱਭਿਅਤਾ ਦਾ ਅਸਰ! ਔਰਤਾਂ 'ਚ ਵਧਿਆ ਨਸ਼ੇ ਦਾ ਰੁਝਾਨ ਮਾਂ ਦੇ ਦੁੱਧ ਨੂੰ ਬਣਾ ਰਿਹਾ ਅਸ਼ੁੱਧ !
ਫਰਜ਼ੀ ਇਮੀਗ੍ਰੇਸ਼ਨ ਦਫਤਰ: ਦੱਸ ਦਈਏ ਮਾਮਲਾ ਉਜਾਗਰ ਹੋਣ ਤੋਂ ਬਾਅਦ ਮੀਡੀਆ ਰਿਪੋਰਚਾਂ ਮੁਤਾਬਿਕ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਬਲੂ ਹਿਲਸ ਇਮੀਗ੍ਰੇਸ਼ਨ ਦਫਤਰ ਫਰਜ਼ੀ ਹੈ। ਇਹ ਫਰਜ਼ੀਵਾੜਾ ਕਰਕੇ ਲੋਕਾਂ ਦੀ ਲੁੱਟ ਕਰ ਰਹੇ ਸਨ ਅਤੇ ਆਪਣੇ ਮੁਲਜ਼ਮਾਂ ਨੁੂੰ ਵੀ ਤਨਖਾਹ ਇਨ੍ਹਾਂ ਵੱਲੋਂ ਨਹੀਂ ਦਿੱਤੀ ਗਈ। ਦੂਜੇ ਪਾਸੇ ਮਾਮਲੇ ਉੱਤੇ ਐੱਸਐੱਚਓ ਅਮਨਜੋਤ ਕੌਰ ਨੇ ਕਿਹਾ ਕਿ ਇਮੀਗ੍ਰੇਸ਼ਨ ਕੇਂਦਰ ਫਰਜ਼ੀ ਹੈ ਜਾਂ ਨਹੀਂ ਉਹ ਜਾਂਚ ਦਾ ਵਿਸ਼ਾ ਹੈ ਫਿਲਹਾਲ ਇਸ ਸਬੰਧੀ ਕੁੱਝ ਵੀ ਕਹਿਣਾ ਸਹੀ ਨਹੀਂ ਹੈ।