ਅੰਮ੍ਰਿਤਸਰ: ਇੱਕ ਪਰਿਵਾਰ ਦੇ ਦੋ ਪਰਿਵਾਰ ਮੈਂਬਰ ਸਰੀਰਿਕ ਤੌਰ 'ਤੇ ਪੂਰੀ ਤਰ੍ਹਾਂ ਅਪਾਹਿਜ ਹਨ ਪਰ ਫਿਰ ਵੀ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਇਸ ਪਰਿਵਾਰ ਦਾ 10 ਸਾਲ ਦਾ ਇੱਕ ਬੱਚਾ ਹੈ ਜੋ ਖੇਡਣ ਪੜ੍ਹਨ ਦੀ ਉਮਰ 'ਚ ਆਪਣੇ ਅਪਾਹਿਜ ਮਾਂ-ਬਾਪ ਨਾਲ ਕੰਮ ਕਰਦਾ ਹੈ। ਕਹਿੰਦੇ ਹਨ ਜ਼ਿੰਦਗੀ ਦਾ ਨਾਂ ਸੰਘਰਸ਼ ਹੈ ਪਰ ਸੰਘਰਸ਼ ਜਦੋਂ ਹੱਦ ਤੋਂ ਜ਼ਿਆਦਾ ਵਧ ਜਾਵੇ ਤਾਂ ਜ਼ਿੰਦਗੀ ਜੀਉਣਾ ਵੀ ਦੁਸ਼ਵਾਰ ਹੋ ਜਾਂਦਾ ਹੈ
ਅੰਮ੍ਰਿਤਸਰ ਦੇ ਇਸ ਪਰਿਵਾਰ ਦਾ ਹਾਲ ਵੀ ਇਸ ਤਰ੍ਹਾਂ ਦਾ ਹੀ ਇਹ ਦੋਨੋ ਪਤੀ-ਪਤਨੀ ਸਰੀਰਕ ਤੌਰ 'ਤੇ ਅਪਾਹਿਜ ਹਨ। ਪਰ ਇਹ ਦੋਨੋਂ ਆਪਣੇ ਬੱਚੇ ਦੇ ਭਵਿੱਖ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਇਹ ਆਪਣੇ ਬੱਚੇ ਨੂੰ ਪੜ੍ਹਾ ਨਹੀਂ ਪਾ ਰਹੇ ਕਿਉਂਕਿ ਇਨ੍ਹਾਂ ਦੇ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਬੁਰੇ ਹਨ। ਇਹ 10 ਸਾਲ ਦਾ ਮਾਸੂਮ ਖੇਡਣ ਅਤੇ ਪੜ੍ਹਨ ਦੀ ਉਮਰ 'ਚ ਆਪਣੇ ਮਾਂ- ਬਾਪ ਦੇ ਨਾਲ ਦੁਕਾਨ 'ਤੇ ਭਾਂਡੇ ਧੋਦਾ ਹੈ।
ਦਰਅਸਲ ਛੋਟੀ ਜਿਹੀ ਦੁਕਾਨ ਵਿਚ ਇਕ ਰਾਜਬੀਰ ਕੌਰ ਪਕੌੜੇ ਵੇਚਣ ਦਾ ਕੰਮ ਕਰਦੀ ਹੈ। ਉਸ ਦਾ ਪਤੀ 'ਤੇ ਉਹ ਆਪ ਦੋਨੋਂ ਅਪਾਹਜ ਹਨ ਉਸ ਦਾ ਪਤੀ ਵੀ ਉਸਦੇ ਨਾਲ ਦੇ ਕੰਮ ਵਿੱਚ ਹੱਥ ਵਟਾਉਂਦਾ ਹੈ ਕਮਾਈ ਨਾਲ ਉਸ ਦੇ ਘਰ ਦਾ ਗੁਜ਼ਾਰਾ ਹੀ ਬਹੁਕ ਮੁਸ਼ਕਿਲ ਨਾਲ ਹੁੰਦਾ ਹੈੈ ਜਿਸ ਨਾਲ ਉਨ੍ਹਾਂ ਦੀ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੋ ਵਕਤ ਦੀ ਰੋਟੀ ਮਿਲ ਹੀ ਜਾਂਦੀ ਹੈ ਦੋ ਵਕਤ ਦੀ ਰੋਟੀ ਲਈ ਇਹ ਦੋਵੇਂ ਮੀਆਂ ਬੀਬੀ ਦਿਨ ਰਾਤ ਮਿਹਨਤ ਕਰਦੇ ਹਨ। ਆਪਣੇ ਬੱਚੇ ਨੂੰ ਵੀ ਇਸੇ ਦੁਕਾਨ ਦੇ ਸਹਾਰੇ ਪਾਲ ਰਹੇ ਹਨ ਉਹ ਵੀ ਇਨ੍ਹਾਂ ਦੇ ਨਾਲ ਇਸੇ ਦੁਕਾਨ ਵਿੱਚ ਹੱਥ ਵਟਾਉਂਦਾ ਹੈ। ਦੁਕਾਨ ਹੀ ਉਨ੍ਹਾਂ ਦਾ ਰਹਿਣ ਬਸੈਰਾ ਹੈ।
ਉਨ੍ਹਾਂ ਦੀ ਰਹਿਣ ਲਈ ਕੋਈ ਛੱਤ ਨਹੀਂ ਹੈ ਜਿਸ ਦੁਕਾਨ 'ਚ ਉਹ ਰਹਿੰਦੇ ਹਨ ਉਸਦੀ ਹਾਲਤ ਵੀ ਖਸਤਾ ਹੈ। ਤੁਸੀ ਈਟੀਵੀ ਭਾਰਤ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਰਾਹੀ ਦੇਖ ਸਕਦੇ ਹੋ ਕਿ ਇਸ ਪਰਿਵਾਰ ਦੀ ਹਾਲਤ ਕਿੰਨੀ ਖਸਤਾ ਹੈ। ਉਨ੍ਹਾਂ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ।
ਉਨ੍ਹਾਂ ਨੂੰ ਡਰ ਲੱਗਿਆ ਰਹਿੰਦਾ ਹੈ ਉਨ੍ਹਾਂ ਦੀ ਛੱਤ ਡਿੱਗੀ ਹੀ ਨਾ ਪਵੇ ਇਸ ਲਈ ਉਨ੍ਹਾਂ ਨੇ ਸਮਾਜਸੇਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਕੋਈ ਅੱਗੇ ਆਵੇ। ਟੋਨੀ ਨੂੰ ਉਮੀਦ ਹੈ ਕਿ ਕੋਈ ਰੱਬ ਦਾ ਫਰਿਸਤਾ ਪ੍ਰਮਾਤਮਾ ਦੀ ਕ੍ਰਿਪਾ ਨਾਲ ਕਦੇ ਤਾਂ ਉਨ੍ਹਾਂ ਦੀ ਮਦਦ ਲਈ ਆਵੇਗਾ।
ਇਹ ਵੀ ਪੜ੍ਹੋ:- ਚੰਡੀਗੜ੍ਹ ’ਚ ਕਾਂਗਰਸੀਆਂ ਦਾ ਪ੍ਰਦਰਸ਼ਨ, ਪੁਲਿਸ ਨੇ ਕਾਂਗਰਸੀਆਂ ਨੂੰ ਲਿਆ ਹਿਰਾਸਤ ’ਚ