ਅੰਮ੍ਰਿਤਸਰ: ਇੱਥੋਂ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ।
ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਕਾਰੀ ਹਦਾਇਤਾਂ ਮੁਤਾਬਕ 20,880 ਕੋਰੋਨਾ ਵੈਕਸੀਨ ਡੋਜ਼ ਪਹੁੰਚੀ ਹੈ, ਜੋ ਕਿ ਰੀਜ਼ਨਲ ਵੈਕਸੀਨ ਸਟੋਰ ਦਫ਼ਤਰ ਸਿਵਲ ਹਸਪਤਾਲ ਵਿਖੇ ਪੂਰੀ ਨਿਗਰਾਨੀ ਅਤੇ ਸਰਕਾਰੀ ਹਦਾਇਤਾਂ ਮੁਤਾਬਕ ਕੋਲਡ ਚੈਨ ਨੂੰ ਬਰਕਰਾਰ ਰੱਖਦੇ ਹੋਏ ਸਟੋਰ ਕੀਤੀਆਂ ਹਨ। ਇਸ ਵੈਕਸੀਨੈਸ਼ਨ ਲਈ 26 ਸੈਂਟਰ ਬਣਾਏ ਗਏ ਹਨ, ਜੋ ਕਿ ਪੂਰੇ ਜ਼ਿਲ੍ਹੇ ਨੂੰ ਕਵਰ ਕਰਨਗੇ। ਇਨ੍ਹਾਂ ਸੈਂਟਰਾਂ ਵਿੱਚ ਪੈਰਾਮੈਡੀਕਲ ਸਟਾਫ਼ ਅਤੇ ਮੈਡੀਕਲ ਅਫਸਰਾਂ ਦੀ ਡਿਊਟੀ ਮਾਈਕਰੋ ਪਲੈਨ ਅਨੁਸਾਰ ਲਗਾਈ ਜਾ ਚੁੱਕੀ ਹੈ ਅਤੇ ਇਹ ਸੈਂਟਰ ਪੂਰੀ ਤਰ੍ਹਾਂ ਕੰਮ ਕਰਨ ਲਈ ਤਿਆਰ ਹਨ।
ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਸ਼ਰਮਾ ਨੇ ਕਿਹਾ ਕਿ ਜੋ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ ਇਹ ਸਿਹਤ ਵਰਕਰਾਂ ਜਾਂ ਸਿਹਤ ਡਾਕਟਰਾਂ ਉੱਤੇ ਹੀ ਟ੍ਰਾਇਲ ਦਿੱਤਾ ਜਾ ਰਿਹਾ, ਜਿਸ ਕਰਕੇ ਜ਼ਿਆਦਾਤਰ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਦੇ ਜਾਂ ਸਿਵਲ ਸਰਜਨ ਦੇ ਉੱਚ ਅਧਿਕਾਰੀ ਜਾਂ ਰਾਜਨੀਤਕ ਲੋਕ ਪਹਿਲਾਂ ਟੀਕਾਕਰਨ ਦਾ ਟ੍ਰਾਇਲ ਲੈਂਦੇ ਤਾਂ ਲੋਕਾਂ ਦੀ ਇੱਥੇ ਭੀੜ ਲੱਗ ਜਾਣੀ ਸੀ ਪਰ ਹਸਪਤਾਲ ਦੇ ਸਟਾਫ਼ ਤੋਂ ਜਦੋਂ ਟੀਕਾਕਰਨ ਦਾ ਟ੍ਰੈਕ ਕੀਤਾ ਜਾ ਰਿਹਾ ਤਾਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਤਾਂ ਆਪ ਹੀ ਬਣਨਾ ਸੀ।