ਅੰਮ੍ਰਿਤਸਰ: ਪਿਛਲੇ ਕੁਝ ਹਫ਼ਤਿਆਂ ਤੋਂ ਵਿਸ਼ਵ ਵਿੱਚ ਫੈਲ ਰਹੀ ਅਸ਼ਾਂਤੀ 'ਤੇ ਵੱਡੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ਵ ਸ਼ਾਂਤੀ ਰੈਲੀ ਦਾ ਦੂਜਾ ਅਡੀਸ਼ਨ ਜੋ ਕਿ ਅਹਿਮਦਾਬਾਦ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਿਆ ਹੈ। ਅੰਮਿ੍ਤਸਰ ਵਾਹਗਾ ਸਰਹੱਦ ਹੋਣ ਤੋਂ ਬਾਅਦ ਇਹ ਅਡੀਸ਼ਨ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਵੀ ਜਾਏਗਾ ਜਿਸ ਦੇ ਚਲਦੇ ਵਫ਼ਦ ਦੇ ਮੈਂਬਰਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ 'ਤੇ ਵਿਸ਼ਵ ਸ਼ਾਂਤੀ ਦੇ ਭਲੇ ਦੀ ਅਰਦਾਸ ਕੀਤੀ।
ਇਸ ਤੋਂ ਬਾਅਦ ਵਫ਼ਦ ਦੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ 2019 ਵਿੱਚ ਵੀ ਵਿਸ਼ਵ ਸ਼ਾਂਤੀ ਯਾਤਰਾ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਪੰਦਰਾਂ ਦੇਸ਼ਾਂ ਦੇ 'ਚ ਜਾਂ ਕੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਇਹ ਯਾਤਰਾ ਉਨ੍ਹਾਂ ਦੀ ਦੂਜੀ ਯਾਤਰਾ ਹੈ। ਇਸ ਯਾਤਰਾ ਦੇ ਵਿੱਚੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਕਰਤਾਰਪੁਰ ਸਾਹਿਬ ਗੁਰਦੁਆਰਾ 'ਤੇ ਨਤਮਸਤਕ ਹੋ ਕੇ ਜੰਮੂ ਕਸ਼ਮੀਰ ਦੇ ਵਿੱਚ ਦੇਸ਼ ਦੇ ਜਵਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਅਹਿਮਦਾਬਾਦ ਜਾਣਗੇ।
ਰੋਨਾਲਡੋ ਨੇ ਕਿਹਾ ਕਿ ਸਾਡੀ ਇਸ ਯਾਤਰਾ ਦਾ ਮਕਸਦ ਇਹ ਹੈ ਕਿ ਵਿਸ਼ਵ ਦੇ ਵਿਚ ਯੁੱਧ ਕਿਸੇ ਚੀਜ਼ ਦਾ ਹੱਲ ਨਹੀਂ ਹੈ ਸਾਨੂੰ ਹਮੇਸ਼ਾ ਸ਼ਾਂਤੀ ਬਣਾ ਕੇ ਆਪਸੀ ਭਾਈਚਾਰਾ ਬਰਕਰਾਰ ਰੱਖਣਾ ਚਾਹੀਦਾ ਹੈ ਦੂਜੇ ਪਾਸੇ ਇਸੇ ਟਰੱਸਟ ਦੇ ਮੈਂਬਰਾਂ ਨੇ ਕਿਹਾ ਕੀ ਉਨ੍ਹਾਂ ਦਾ ਇੱਕ ਦੁਪਹਿਰ ਵੇਲੇ ਪਾਕਿਸਤਾਨ ਵਾਹਗਾ ਸਰਹੱਦ ਵਾਹਗਾ ਬਾਰਡਰ ਦੇ ਉੱਤੇ ਇੱਕ ਕਾਰਿਆਕਰਮ ਵੀ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਕਿ ਪੁਲਿਸ ਦੇ ਜਵਾਨਾਂ ਨੂੰ ਉਨ੍ਹਾਂ ਦੇ ਟਰੱਸਟ ਦੇ ਅੰਬੈਸਡਰ ਦੇ ਰੂਪ ਵਿਚ ਉਥੇ ਸਨਮਾਨਿਤ ਵੀ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਾਡੀ ਇਸ ਯਾਤਰਾ ਦਾ ਮਕਸਦ ਇਹ ਹੈ ਕਿ ਵਿਸ਼ਵ ਵਿੱਚ ਸ਼ਾਂਤੀ ਬਣੀ ਰਹੇ।
ਇਹ ਵੀ ਪੜ੍ਹੋ:- ਪਿਛਲੇ 5 ਸਾਲ ਭਾਜਪਾ ਕੈਪਟਨ ਰਾਹੀਂ ਪੰਜਾਬ ’ਤੇ ਕਰਦੀ ਰਹੀ ਹੈ ਰਾਜ-ਵਿੱਤ ਮੰਤਰੀ