ਅੰਮ੍ਰਿਤਸਰ: ਪੰਜਾਬ ਦੇ ਵਿਧਾਨਸਭਾ ਹਲਕੇ ਦੇ ਮਜੀਠਾ ਪਿੰਡ ਵਿੱਚ ਦਲਿਤ ਕਾਂਗਰਸੀ ਵਰਕਰਾਂ ਨਾਲ ਕਾਂਗਰਸੀ ਆਗੂ ਹੀ ਧੱਕੇਸ਼ਾਹੀ ਕਰਨ 'ਚ ਲੱਗੇ ਹੋਏ ਹਨ। ਇਹ ਇਲਜਾਮ ਮਜੀਠਾ ਹਲਕੇ ਦੇ ਕਾਂਗਰਸੀ ਆਗੂ ਜਸਮਿੱਤਰ ਸਿੰਘ ਚੋਗਾਵਾਂ ਨੇ ਅੰਮ੍ਰਿਤਸਰ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਲਗਾਏ। ਜਸਮਿੱਤਰ ਸਿੰਘ ਚੋਗਾਵਾਂ ਨੇ ਕਿਹਾ ਕਿ ਪੰਜਾਬ 'ਚ ਚਾਹੇ ਕਾਂਗਰਸ ਦੀ ਸਰਕਾਰ ਹੈ ਪਰ ਪਿਛਲੇ ਸਾਡੇ 4 ਸਾਲਾਂ ਤੋਂ ਕੁਛ ਕਾਂਗਰਸੀ ਆਗੂਆਂ ਦੀ ਅਕਾਲੀ ਦਲ ਨਾਲ ਮਿਲੀਭਗਤ ਕਾਰਨ ਮਜੀਠਾ 'ਚ ਵੀ ਅਕਾਲੀ ਦਲ ਦੀ ਤੂਤੀ ਬੋਲਦੀ ਹੈ।
ਉਹਨਾ ਕਿਹਾ ਕਿ ਮਜੀਠਾ ਹਲਕੇ ਦੇ ਪਿੰਚ ਚੋਗਾਵਾਂ ਮੱਤੇਵਾਲ ਦੇ ਸਾਬਕਾ ਸਰਪੰਚ ਸਵਿੰਦਰ ਸਿੰਘ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਬਜਾ ਕਰ ਰੱਖਿਆ ਸੀ। ਜਦੋਂ ਪਿੰਡ ਦੀ ਪੰਚਾਇਤ ਨੇ ਇਹ ਕਬਜਾ ਛਡਵਾਉਣ ਲਈ ਕੋਸ਼ਿਸ ਕੀਤੀ ਤਾਂ ਸਾਬਕਾ ਸਰਪੰਚ ਨੇ ਪਿੰਡ ਦੇ ਦਲਿਤ ਭਾਈਚਾਰੇ ਲਈ ਜਾਤਿਸੂਚਕ ਸ਼ਬਦਾਵਲੀ ਦੀ ਵਰਤੋਂ ਕੀਤੀ।
ਹਾਲਾਂਕਿ ਪਿੰਡ ਦੀ ਪੰਚਾਇਤ ਅਤੇ ਦਲਿਤ ਭਾਈਚਾਰੇ ਦੇ ਧਰਨਾ ਦੇਣ ਕਰਕੇ ਜਮੀਨ ਦਾ ਕਬਜਾ ਤਾਂ ਹਾਸਿਲ ਕਰ ਲਿਆ ਗਿਆ ਪਰ ਪੁਲਿਸ ਨੇ ਅੱਜ ਤੱਕ ਸਾਬਕਾ ਸਰਪੰਚ ਖਿਲਾਫ਼ ਦਿੱਤੀ ਗਈ ਦਰਖ਼ਾਸਤ ਤੇ ਕੋਈ ਕਾਰਵਾਈ ਨਾ ਕਰਦੇ ਹੋੋਏ ਕੇਸ ਦਰਜ ਨਹੀਂ ਕੀਤਾ। ਦਲਿਤ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਵੇਲੇ ਕਾਂਗਰਸੀ ਆਗੂ ਹੀ ਦਲਿਤ ਕਾਂਗਰਸੀ ਆਗੂਆਂ ਅਤੇ ਦਲਿਤ
ਭਾਈਚਾਰੇ ਨਾਲ ਵਿਤਕਰਾ ਕਰ ਰਹੇ ਹਨ।
ਦਲਿਤ ਆਗੂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਾਤਿਸੂਚਕ ਸ਼ਬਦਾਵਲੀ ਵਰਤਨ ਵਾਲੇ ਸਾਬਕਾ ਸਰਪੰਚ ਉਤੇ ਕੇਸ ਦਰਜ ਨਾ ਦਿੱਤਾ ਤਾਂ ਅਗਲੇ ਮੰਗਲਵਾਰ ਨੂੰ
ਮੱਤੇਵਾਲ ਥਾਣੇ ਦਾ ਘਿਰਾਵ ਕੀਤਾ ਜਾਵੇਗਾ।
ਇਹ ਵੀ ਪੜੋ: ਛੁੱਟੀ ਆਏ 3 ਫੌਜੀਆਂ ਨਾਲ ਵਾਪਰਿਆ ਭਿਆਨਕ ਹਾਦਸਾ !