ਅੰਮ੍ਰਿਤਸਰ: ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਮਰੀਜਾਂ ਨੂੰ ਮੁਫ਼ਤ ਭੋਜਨ ਮੁੱਹਈਆ ਕਰਵਾਉਣ ਦੇ ਸਕੀਮ ਤਹਿਤ ਹੈਲਪ ਲਾਈਨਾਂ ਜਾਰੀ ਕੀਤੀਆਂ ਸਨ ਜਿਸਦੇ ਚਲਦੇ ਅਜਨਾਲਾ ਦੇ ਪਿੰਡ ਮੋਹਰ ਤੋਂ ਵੀ ਹੈਲਪ ਲੈਣ ਤੇ ਕਰੋਨਾ ਦੇ ਮਰੀਜ ਵਲੋਂ ਰਾਸ਼ਨ ਦੀ ਮੰਗ ਕੀਤੀ ਗਈ ਤੇ ਅਜਨਾਲਾ ਪੁਲਸ ਵਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਜਰੂਰਤਮੰਦ ਪਰਿਵਾਰ ਤਕ ਭੋਜਨ ਸਮੱਗਰੀ ਪਹੁੰਚਾਈ ਗਈ।
ਪੁਲਿਸ ਵਾਲਿਆਂ ਕੀਤੀ ਕੋਰੋਨਾ ਪੀੜ੍ਹਤ ਮਰੀਜ਼ ਦੀ ਮਦਦ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰੋਨਾ ਮਰੀਜ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾ ਵਲੋਂ ਸਰਕਾਰ ਵਲੋਂ ਜਾਰੀ ਹੈਲਪ ਲਾਈਨ ਤੇ ਫੋਨ ਕੀਤਾ ਗਿਆ ਸੀ ਜਿਸ ਦੇ ਚੱਲਦੇ ਪੁਲਸ ਵਲੋਂ ਤੁਰੰਤ ਉਹਨਾ ਨੂੰ ਭੋਜਨ ਮੁੱਹਈਆ ਕਰਵਾਇਆ ਗਿਆ ਜਿਸ ਲਈ ਉਹ ਸੀਐਮ ਪੰਜਾਬ ਅਤੇ ਡੀਜੀਪੀ ਪੰਜਾਬ ਦਾ ਧੰਨਵਾਦ ਕਰਦੇ ਹਨ।ਇਸ ਸਬੰਧੀ ਥਾਣਾ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਉਹਨਾ ਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਚੰਪਾ ਰਾਣੀ 9 ਮਈ ਤੋਂ ਕਰੋਨਾ ਪੋਜ਼ੀਟਿਵ ਸੀ, ਜਿਸ ਵਲੋਂ ਭੋਜਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਤੁਰੰਤ ਬਾਅਦ ਵਿਭਾਗ ਵਲੋਂ ਤੁਰੰਤ ਭੋਜਨ ਦਾ ਇੰਤਜਾਮ ਕਰ ਪਰਿਵਾਰ ਨੂੰ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: ਹਾਏ ਮਹਿੰਗਾਈ ! ਕੋਰੋਨਾ ਨੇ ਆਮ ਲੋਕਾਂ ਤੋਂ ਦੂਰ ਕੀਤੇ ਸਬਜ਼ੀਆਂ ਤੇ ਫ਼ਲ