ਅੰਮ੍ਰਿਤਸਰ: ਇਹ ਛੱਪੜ ਵਰਗੀਆਂ ਸੜਕਾਂ ਅੰਮ੍ਰਿਤਸਰ ਦੇ ਹਲਕਾ ਪੂਰਬ ਵਿੱਚ ਸਥਿਤ ਸੁਲਤਾਨਵਿੰਡ ਇਲਾਕੇ ਦੀਆਂ ਹਨ, ਜਿੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਅਜਿਹੀਆਂ ਸੜਕਾਂ ਤੋਂ ਲੰਘ ਰਹੇ ਹਨ, ਹਲਕੀ ਬਰਸਾਤ ਤੋਂ ਬਾਅਦ ਇਹ ਸੜਕਾਂ ਛੱਪੜਾਂ ਵਿੱਚ ਬਦਲ ਜਾਂਦੀਆਂ ਹਨ। ਜਿਸ ਵਿਚ ਹਰ ਰੋਜ਼ ਹਾਦਸੇ ਵਾਪਰਦੇ ਹਨ ਅਤੇ ਜੇਕਰ ਉਹ ਸਾਫ਼ ਕੱਪੜੇ ਪਾ ਕੇ ਜਾਣਾ ਚਾਹੁੰਦੇ ਹਾਂ ਹੈ ਤਾਂ ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ, ਉਹ ਇਸ ਸੜਕ ਤੋਂ ਲੰਘਣ ਤੋਂ ਬਾਅਦ ਹੀ ਆਪਣੇ ਜੁੱਤੇ-ਕੱਪੜੇ ਬਦਲਦੇ ਹਨ। condition of roads in the Sultanwind is bad
ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਹ ਨਵੇਂ ਕੱਪੜੇ ਅਤੇ ਜੁੱਤੀਆਂ ਪਾ ਕੇ ਇਨ੍ਹਾਂ ਗਲੀਆਂ ਵਿੱਚੋਂ ਲੰਘਣਗੇ ਤਾਂ ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਵੇਗੀ, ਉਨ੍ਹਾਂ ਕਿਹਾ ਕਿ ਕਿਸੇ ਹੋਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪਰ ਆਪ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਪਰ ਅੱਜ ਇੰਨੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਸੜਕ 15 ਸਾਲਾਂ ਵਰਗੀ ਹੀਂ ਹੈ।
ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅਸੀਂ ਹਲਕੇ ਦੀ ਵਿਧਾਇਕ ਜੀਵਨਜੋਤ ਕੌਰ ਕੋਲ ਵੀ ਗਏ ਉਨ੍ਹਾਂ ਨੂੰ ਇਸ ਬਾਰੇ ਮੰਗ ਪੱਤਰ ਵੀ ਦਿੱਤਾ ਉਨ੍ਹਾਂ ਵਲੋਂ ਸਾਨੂੰ ਅਸ਼ਵਾਸਨ ਵੀ ਦਿੱਤਾ ਅਸੀਂ ਉਹ ਅਸ਼ਵਾਸਨ ਲੈਕੇ ਘਰ ਆ ਗਏ ਪਰ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ, ਇਸ ਲਈ ਅੱਜ ਉਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਨ ਕਿ ਜੇਕਰ ਉਨ੍ਹਾਂ ਦੇ ਇਲਾਕੇ ਦੀਆਂ ਸੜਕਾਂ ਜਲਦੀ ਨਾ ਬਣਾਈਆਂ ਗਈਆਂ ਤਾਂ ਉਹ ਆਉਣ ਵਾਲੇ ਸਮੇਂ 'ਚ ਸੜਕਾਂ 'ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਧਰਨੇ ਤੋਂ ਬਾਅਦ ਹੀ ਸੁਣਵਾਈ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣਾ ਕੰਮ ਕਰਵਾਉਣ ਲਈ ਸੜਕਾਂ 'ਤੇ ਧਰਨਾ ਦੇਣਾ ਪਵੇਗਾ।
ਇਹ ਵੀ ਪੜੋ:- ਨੌਜਵਾਨ ਵੱਲੋਂ ਸੰਨੀ ਦਿਓਲ ਨੂੰ ਸੰਸਦ ਪਦ ਤੋਂ ਹਟਾਉਣ ਦੀ ਮੰਗ, ਰਾਸ਼ਟਰਪਤੀ ਨੂੰ ਲਿਖਿਆ ਪੱਤਰ