ਅੰਮ੍ਰਿਤਸਰ: ਵੇਰਕਾ ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਤੇਜ਼ ਰਫਤਾਰ ਗੱਡੀ ਪੁਲ ਦੇ ਹੇਠਾਂ ਡਿੱਗ ਗਈ। ਪੁਲਿਸ ਦੇ ਮੁਤਾਬਕ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲੇ ਦੀ ਪਹਿਚਾਣ ਗੁਰਭੇਜ ਸਿੰਘ ਵੱਜੋ ਹੋਈ ਹੈ।
ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਦੇ ਮੁਤਾਬਕ ਗੱਡੀ ਓਵਰ ਸਪੀਡ ਹੋਣ ਕਰ ਕੇ ਪੁਲ ਦੇ ਥੱਲੇ ਜਾ ਡਿੱਗੀ ਜਿਸ ਕਰਕੇ ਮੌਕੇ ਤੇ ਹੀ ਗੁਰਭੇਜ ਸਿੰਘ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਪੁਲਿਸ ਨੇ ਕਿਹਾ ਕਿ ਅਸੀਂ ਧਾਰਾ ਇੱਕ 174 ਦੇ ਤਹਿਤ ਮਾਮਲਾ ਦਰਜ ਕਰ ਰਹੇ ਹਾਂ ਅਤੇ ਮੁਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਗੁਰਭੇਜ ਸਿੰਘ ਕੁੱਝ ਸਮਾਂ ਪਹਿਲਾਂ ਦੋਹਾ ਕਤਰ ਤੋਂ ਭਾਰਤ ਪਰਤਿਆ ਸੀ। ਪੁਲਿਸ ਨੇ ਕਿਹਾ ਕਿ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਜਲਦ ਹੀ ਦੇ ਦਿੱਤੀ ਜਾਵੇਗੀ।