ਅੰਮ੍ਰਿਤਸਰ: ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Assembly elections) ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਸਿਆਸਤੀ ਵੀ ਤੇਜ਼ ਹੁੰਦੀ ਜਾ ਰਹੀ ਹੈ ਅਤੇ ਇੱਕ-ਦੂਜੇ ‘ਤੇ ਇਲਜ਼ਮਾਂ ਦੀ ਵੀ ਛੜੀ ਲੱਗ ਰਹੀ ਹੈ। ਇਨ੍ਹਾਂ ਇਲਜ਼ਮਾਂ ਦੇ ਦੌਰ ਵਿੱਚ ਹਰ ਲੀਡਰ ਵਿਰੋਧੀ ਨੂੰ ਨਿੰਦ ਕੇ ਆਪਣੇ-ਆਪ ਨੂੰ ਸਾਫ਼ ਤੇ ਇਮਾਨਦਾਰ ਦੱਸ ਰਿਹਾ ਹੈ। ਅੰਮ੍ਰਿਤਸਰ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ (Senior Congress leaders) ਭਗਵੰਤਪਾਲ ਸਿੰਘ ਸੱਚਰ ਨੇ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ (Shiromani Akali Dal and Aam Aadmi Party) ਇਹ ਦੋਵੇਂ ਪਾਰਟੀਆਂ ਪੰਜਾਬ ਦੀਆਂ ਵਿਰੋਧੀ ਪਾਰਟੀਆ ਹਨ। ਜੋ ਸਿਰਫ਼ ਤੇ ਸਿਰਫ਼ ਸੱਤਾ ਹਾਸਲ ਕਰਨ ਦੇ ਲਈ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਰਹੀਆਂ ਹਨ।
ਉੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ (Congress Party) ਉਨ੍ਹਾਂ ਦੇ ਪਰਿਵਾਰ ਉੱਤੇ ਇਸ ਵਾਰ ਦਾਅ ਖੇਡੇਗੀ ਤਾਂ ਉਹ ਸੀਟ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ (Congress Party) ਦੀ ਝੋਲੀ ਵਿੱਚ ਪਾਉਣਗੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਪਹਿਲਾਂ ਵੀ ਮਜੀਠਾ ਹਲਕੇ ਦੇ ਵਿੱਚ ਚੋਣਾਂ ਜਿੱਤ ਕੇ ਕਾਂਗਰਸ ਪਾਰਟੀ (Congress Party) ਦੇ ਲਈ ਕੰਮ ਕੀਤਾ ਜਾ ਰਿਹਾ ਸੀ।
ਉੱਥੇ ਹੀ ਭਗਵੰਤਪਾਲ ਸਿੰਘ ਸੱਚਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਸਵੀਰਾਂ ਜੋ ਸੋਸ਼ਲ ਮੀਡੀਆ ‘ਤੇ ਵਾਇਰਲ (Viral on social media) ਕੀਤੀਆਂ ਜਾ ਰਹੀਆਂ ਹਨ, ਉਹ ਛੋਟੀ ਰਾਜਨੀਤੀ ਹੈ ਕਿਉਂਕਿ ਅਸੀਂ ਜਦੋਂ ਵੀ ਪਿੰਡਾਂ ਦੇ ਵਿੱਚ ਦੁੱਖ-ਸੁੱਖ ਵਿੱਚ ਸ਼ਾਮਿਲ ਹੁੰਦੇ ਹਾਂ, ਉੱਥੇ ਕਈ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਵੀ ਪਹੁੰਚਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਹੜੀ ਮੇਰੀ ਫੋਟੋ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੋਸ਼ਲ ਮੀਡੀਆ (social media) ‘ਤੇ ਟਰੋਲ ਕੀਤੀ ਜਾ ਰਹੀ ਹੈ। ਉਹ ਮੇਰੇ ਪੁੱਤਰ ਦੇ ਵਿਆਹ ਦੀ ਫੋਟੋ ਹੈ ਅਤੇ ਇਹ ਛੋਟੀ ਰਾਜਨੀਤੀ ਹੈ। ਜੇਕਰ ਕੋਈ ਵੀ ਵਿਅਕਤੀ ਇਹ ਫੋਟੋ ਵਾਇਰਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਸੱਚਾ ਕਾਂਗਰਸੀ ਪਾਰਟੀ (Congress Party) ਹੈ ਅਤੇ ਸਾਨੂੰ ਕਿਸੇ ਤੋਂ ਸਾਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਉਹ ਕਾਂਗਰਸੀ ਹਨ ਜਾ ਫਿਰ ਨਹੀਂ।
ਇਹ ਵੀ ਪੜ੍ਹੋ:ਭਾਜਪਾ ਨੇ ਲੁਧਿਆਣਾ ਤੋਂ ਵਜਾਇਆ ਵਿਧਾਨ ਸਭਾ ਚੋਣਾਂ ਦਾ ਬਿਗੁਲ, ਸੂਬੇ ਦੇ ਨਾਲ ਕੇਂਦਰੀ ਲੀਡਰਸ਼ਿਪ ਰਹੀ ਮੌਜੂਦ