ਅੰਮ੍ਰਿਤਸਰ : ਪਾਕਿਸਤਾਨੀ ਡਰੋਨ ਦੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ 'ਚ ਪਾਕਿਸਤਾਨ ਪਾਸਿਓ ਭਾਰਤੀ ਸਰਹੱਦ ਪਾਰ ਕਰਨ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਜਿਸ ਨੂੰ ਕਿ ਬੀਐਸਐਫ ਵਲੋਂ ਨਾਕਾਮ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਕਰੀਬ 1:15 ਵਜੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਧਨੋਂ ਕਲਾਂ ਨਜ਼ਦੀਕ ਪਾਕਿਸਤਾਨ ਪਾਸਿਓ ਭਾਰਤੀ ਹਵਾਈ ਖੇਤਰ ਵਿੱਚ ਕੁਝ ਸ਼ੱਕੀ ਸਮੱਗਰੀ ਵੇਖੀ ਜੋ ਭਾਰਤ 'ਚ ਦਾਖ਼ਲ ਹੋਣ ਦੀ ਤਾਕ 'ਚ ਸੀ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕਰਕੇ ਇਸ ਨੂੰ ਹੇਠਾਂ ਸੁੱਟ ਦਿੱਤਾ। ਇਸ ਡਰੋਨ ਦੀ ਵਰਤੋਂ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ, ਜਿਸ ਨੂੰ ਜਵਾਨਾਂ ਨੇ ਨਾਕਾਮ ਕਰ ਦਿੱਤਾ।
-
Today at about 1:15 am, BSF troops deployed at border heard buzzing sound of a suspected flying object/drone entering from Pakistan into Indian territory in the area near Village - Dhanoe Kalan, Amritsar Sector. Troops tried to intercept the object by firing &brought it down: BSF pic.twitter.com/nPltAui6MH
— ANI (@ANI) April 29, 2022 " class="align-text-top noRightClick twitterSection" data="
">Today at about 1:15 am, BSF troops deployed at border heard buzzing sound of a suspected flying object/drone entering from Pakistan into Indian territory in the area near Village - Dhanoe Kalan, Amritsar Sector. Troops tried to intercept the object by firing &brought it down: BSF pic.twitter.com/nPltAui6MH
— ANI (@ANI) April 29, 2022Today at about 1:15 am, BSF troops deployed at border heard buzzing sound of a suspected flying object/drone entering from Pakistan into Indian territory in the area near Village - Dhanoe Kalan, Amritsar Sector. Troops tried to intercept the object by firing &brought it down: BSF pic.twitter.com/nPltAui6MH
— ANI (@ANI) April 29, 2022
ਡਰੋਨ ਡਿੱਗਣ ਤੋਂ ਬਾਅਦ ਪੂਰੇ ਇਲਾਕੇ ਨੂੰ ਸੈਨਿਕਾਂ ਨੇ ਘੇਰ ਲਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਸਹਿਯੋਗੀ ਏਜੰਸੀਆਂ ਨੂੰ ਦਿੱਤੀ। ਇਸ ਤੋਂ ਬਾਅਦ ਸੈਨਿਕਾਂ ਨੂੰ ਸਰਚ ਅਭਿਆਨ ਦੌਰਾਨ ਸਵੇਰੇ 6.15 ਵਜੇ ਪਿੰਡ ਧਨੋਂ ਕਲਾ ਨਜ਼ਦੀਕ ਇੱਕ ਕਾਲੇ ਰੰਗ ਦਾ ਡਰੋਨ ਮਿਲਿਆ। ਬੀਐਸਐਫ ਵਲੋਂ ਬਰਾਮਦ ਕੀਤਾ ਗਿਆ ਡਰੋਨ ਚੀਨੀ ਡਰੋਨ ਸੀ।
ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਹਰ ਵਾਰ ਬੀਐਸਐਫ ਦੇ ਚੌਕਸ ਜਵਾਨਾਂ ਨੇ ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਕੁਝ ਦਿਨ ਪਹਿਲਾਂ ਇੱਕ ਪਾਕਿਸਤਾਨੀ ਡਰੋਨ ਅਟਾਰੀ ਉਪਰ ਉੱਡਦਾ ਦੇਖਿਆ ਗਿਆ ਸੀ। ਇਹ ਡਰੋਨ ਭਾਰਤੀ ਸਰਹੱਦ ਪਾਰ ਕਰਦੇ ਹੋਏ ਕਰੀਬ 5 ਕਿਲੋਮੀਟਰ ਤੱਕ ਅੰਦਰ ਆਇਆ ਸੀ। ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਗੁਰਦਾਸਪੁਰ ਸੈਕਟਰ 'ਚ ਡਰੋਨ ਰਾਹੀਂ 4 ਵਾਰ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਨੂੰ ਹੇਠਾਂ ਸੁੱਟਣ ਲਈ ਬੀਐਸਐਫ ਨੂੰ ਕਰੀਬ 165 ਰਾਊਂਡ ਫਾਇਰ ਕਰਨੇ ਪਏ ਸੀ।
ਇਹ ਵੀ ਪੜ੍ਹੋ: ਸਕੂਲਾਂ 'ਚ ਗਰਮੀ ਦੀ ਛੁੱਟੀਆਂ ਦਾ ਐਲਾਨ, 14 ਮਈ ਤੱਕ ਬਦਲਿਆਂ ਸਕੂਲੀ ਸਮਾਂ