ਅੰਮ੍ਰਿਤਸਰ:ਸਰਹੱਦੀ ਨੇੜਲੇ ਪਿੰਡਾਂ ਦੇ ਵਿਚੋਂ ਟਿਫਨ ਬੰਬ ਮਿਲਣ ਤੋਂ ਬਾਅਦ ਅੰਮ੍ਰਿਤਸਰ (Amritsar) ਦੀ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਹੈ। ਪੁਲਿਸ ਅਧਿਕਾਰੀ ਵਿਕਰਮਜੀਤ ਸਿੰਘ ਦੁੱਗਲ ਦਾ ਕਹਿਣਾ ਹੈ ਕਿ ਬੀਤੀ ਦਿਨੀਂ ਚਾਰ ਅੱਤਵਾਦੀਆਂ ਵੱਲੋਂ ਤੇਲ ਦੇ ਟੈਂਕਰ ਨੂੰ ਟਿਫਨ ਬੰਬ ਨਾਲ ਉਡਾਇਆ ਗਿਆ ਸੀ।ਉਨ੍ਹਾਂ ਗ੍ਰਿਫ਼ਤਾਰੀ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਥੇ ਹੀ ਅੰਮ੍ਰਿਤਸਰ ਪੁਲਿਸ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਹਾਈ ਅਲਰਟ (High alert) ਜਾਰੀ ਕੀਤਾ ਗਿਆ।ਤਿਉਹਾਰਾਂ ਮੌਕੇ ਥਾਂ ਥਾਂ ਮੇਲੇ ਲਗਾਏ ਜਾ ਰਹੇ ਹਨ।ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।ਪੁਲਿਸ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ।ਉਨ੍ਹਾਂ ਕਿਹਾ ਹੈ ਕਿ ਸ਼ੱਕੀ ਗੱਡੀਆਂ ਨੂੰ ਰੋਕ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਦਿਨ-ਰਾਤ ਚੈਕਿੰਗ ਕੀਤੀ ਜਾਵੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸ਼ੱਕੀ ਵਸਤੂ ਵੇਖੀ ਜਾਂਦੀ ਹੈ ਤਾਂ ਜਲਦ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।ਉੱਥੇ ਨਾਲ ਹੀ ਕਿਹਾ ਕਿ ਅਸੀਂ ਆਟੋ ਰਿਕਸ਼ਾ ਅਤੇ ਅਨਾਊਂਸਮੈਂਟ ਵੀ ਇਸ ਦੇ ਮੱਦੇਨਜ਼ਰ ਕਰਵਾਈਆਂ ਜਾ ਰਹੀਆਂ ਹਨ ਉੱਥੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸਰਹੱਦੀ ਇਲਾਕਿਆਂ ਵਿੱਚੋਂ ਦਿਹਾਤੀ ਦਾ ਟਿਫਨ ਬੰਬ ਮਿਲਿਆ ਸੀ।ਉਸ ਤੋਂ ਬਾਅਦ ਲਗਾਤਾਰ ਹੀ ਅੰਮ੍ਰਿਤਸਰ ਦੀ ਪੁਲਿਸ ਹਾਈ ਅਲਰਟ 'ਤੇ ਹੈ।
ਇਹ ਵੀ ਪੜੋ:ਕਾਂਗਰਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਆਵੇਗਾ ਫੈਸਲਾ:ਰਾਜ ਕੁਮਾਰ ਵੇਰਕਾ