ਅਮ੍ਰਿਤਸਰ: ਸ਼ਹਿਰ ਵਿੱਚ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਸਟਾਫ਼ ਵੱਲੋਂ ਰਾਤ ਨੂੰ ਰੇਲਵੇ ਸਟੇਸ਼ਨ 'ਤੇ ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਜਾਂਚ ਦੌਰਾਨ ਸਟੇਸ਼ਨ 'ਤੇ ਆਉਣ ਜਾਣ ਵਾਲੇ ਲੋਕਾਂ ਦੇ ਸ਼ੱਕ ਦੇ ਅਧਾਰ 'ਤੇ ਆਈਡੀ ਪਰੂਫ਼ ਵੀ ਚੈਕ ਕੀਤੇ ਗਏ।
ਇਹ ਵੀ ਪੜ੍ਹੋ: ਈਟੀਵੀ ਭਾਰਤ ਨੇ ਹੜ੍ਹਾਂ ਦੌਰਾਨ ਪਿੰਡ ਵਾਸੀਆਂ ਦੀ ਕੀਤੀ ਮਦਦ
ਇਸ ਬਾਰੇ ਮੀਡੀਆ ਨਾਲ਼ ਗਲਬਾਤ ਕਰਦਿਆਂ ਸੀਆਈਏ ਸਟਾਫ਼ ਦੇ ਮੁੱਖੀ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮ ਅਨੁਸਾਰ ਭੀੜ ਭੜ ਵਾਲ਼ੇ ਇਲਾਕੇ ਬੱਸ ਸਟੈਂਡ, ਸ਼ਹੀਦਾਂ ਸਾਹਿਬ, ਰੇਲਵੇ ਸਟੇਸ਼ਨ, ਤੇ ਜਿਆਰਪੀ ਤੇ ਸੀਆਈਏ ਸਟਾਫ਼ ਨਾਲ ਸਪੈਸ਼ਲ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਸਵੇਰ ਤੱਕ ਚਲੇਗੀ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ।