ਅੰਮ੍ਰਿਤਸਰ: ਸੁਲਤਾਨਵਿੰਡ ਵਿੱਚ ਇੱਕ ਅਜੀਬ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ। ਇੱਥੇ ਇੱਕ ਸਿੱਖ ਵਿਅਕਤੀ ਦੀ ਪੱਗ ਉਤਾਰਣ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।
ਸੁਲਤਾਨਵਿੰਡ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਸਰਦੂਲ ਸਿੰਘ ਨਾਂਅ ਦੇ ਵਿਅਕਤੀ ਦੀ ਕੁੱਝ ਨੌਜਵਾਨਾਂ ਵੱਲੋਂ ਪੱਗ ਉਤਾਰ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸਰਦਾਰ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਮਿਤੀ 4 ਜੁਲਾਈ ਨੂੰ ਸ਼ਾਮ ਦੇ 4.21 ਵਜੇ ਉਹ ਬੱਤੀ ਜਾਣ ਤੋਂ ਬਾਅਦ ਖੇਤ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਹੀ 4 ਨੌਜਵਾਨ, ਜਿਨ੍ਹਾਂ ਵਿੱਚੋਂ 2 ਪਿੱਛੇ ਹੀ ਰੁੱਕ ਗਏ ਜੋ ਕਿ ਮੋਟਰ-ਸਾਈਕਲ ਉੱਤੇ ਸਨ ਅਤੇ 2 ਜੋ ਕਿ ਐਕਟਿਵਾ ਉੱਤੇ ਸਨ, ਪਿੱਛੋਂ ਆਏ ਅਤੇ ਉਸ ਦੀ ਪੱਗੜੀ ਉਤਾਰ ਕੇ ਭੱਜ ਗਏ। ਉਸ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਪੱਗ ਉਤਾਰੀ ਉਸ ਨੇ ਹੱਥ ਵਿੱਚ ਦਾਤਰ ਵੀ ਫੜੀ ਹੋਈ ਸੀ।
ਸਰਦੂਲ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪੁਲਿਸ ਵਾਲਿਆਂ ਨੂੰ ਫੋਨ ਕਰਿਆ, ਪਰ ਉਹ ਥੋੜੀ ਦੇਰੀ ਨਾਲ ਆਏ।
ਇਸ ਮਾਮਲੇ ਦੀ ਜਾਂਚ ਕਰ ਰਹੇ ਪਵਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਸਿੱਖ ਵਿਅਕਤੀ ਦੀ ਪੱਗ ਉਤਾਰਣ ਦੇ ਮਾਮਲੇ ਦੀ ਸ਼ਿਕਾਇਤ ਆਈ ਸੀ, ਜਿਸ ਦੀ ਉਨ੍ਹਾਂ ਨੇ ਸੀਸੀਟੀਵੀ ਫੁਟੇਜ਼ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।