ਅੰਮ੍ਰਿਤਸਰ: ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈਕੇ ਦਾ ਸਮਾਂ ਨਿਕਲਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਚੋਣਾਂ 'ਚ ਕੀਤੀ ਜਾ ਰਹੀ ਦੇਰੀ ਨੂੰ ਲੈਕੇ ਜਿਥੇ ਸਿਆਸੀ ਲੀਡਰਾਂ ਵਲੋਂ ਇਲਜ਼ਾਮਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਉਥੇ ਹੀ ਅੰਮ੍ਰਿਤਸਰ ਦੇ ਸਮਾਜਿਕ ਕਾਰਕੁੰਨ ਪਵਨ ਸ਼ਰਮਾ ਵਲੋਂ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ।
ਚੋਣਾਂ 'ਚ ਸਰਕਾਰ ਕਰ ਰਹੀ ਦੇਰੀ: ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਦਾ ਕਹਿਣਾ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਸਰਕਾਰ ਵਲੋਂ ਦੇਰੀ ਕੀਤੀ ਜਾ ਰਹੀ ਹੈ, ਜਦਕਿ ਹਾਈਕੋਰਟ ਵਲੋਂ ਵੀ ਸਰਕਾਰ ਨੂੰ ਇੰਨਾਂ ਚੋਣਾਂ ਨੂੰ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੰਨਾਂ ਚੋਣਾਂ 'ਚ ਹੋ ਰਹੀ ਦੇਰੀ ਦੇ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਸਰਕਾਰ ਨੂੰ ਜਲਦ ਇਹ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ਦਾ ਕੋਈ ਕੰਮ ਨਾ ਰੁਕੇ ਤੇ ਉਨ੍ਹਾਂ ਨੂੰ ਆਪਣਾ ਲੋਕਲ ਲੀਡਰ ਮਿਲ ਸਕੇ।
ਸੰਭਾਵੀ ਗਠਜੋੜ ਨੂੰ ਲੈਕੇ ਵੀ ਨਿਸ਼ਾਨਾ: ਇਸ ਦੇ ਨਾਲ ਹੀ ਕਾਂਗਰਸ ਤੇ ਆਪ ਦੇ ਸੰਭਾਵੀ ਗਠਜੋੜ ਨੂੰ ਲੈਕੇ ਵੀ ਸਮਾਜ ਸੇਵੀ ਦਾ ਕਹਿਣਾ ਕਿ ਚੋਣਾਂ ਦੌਰਾਨ ਦਲ ਬਦਲੀਆਂ ਦਾ ਸਮਾਂ ਰਹਿੰਦਾ ਹੈ ਪਰ ਜੋ ਸਿਆਸੀ ਲੀਡਰ ਇੱਕ ਦੂਜੇ ਨੂੰ ਭੰਡਦੇ ਸੀ, ਉਹ ਹੁਣ ਗਠਜੋੜ ਹੋਣ ਨਾਲ ਇੱਕ ਦੂਜੇ ਖਿਲਾਫ਼ ਕੋਈ ਬਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਅਜਿਹਾ ਗਠਜੋੜ ਆਮ ਲੋਕਾਂ ਦੇ ਫਤਵੇ ਨੂੰ ਸੱਟ ਮਾਰਨ ਵਾਲੀ ਗੱਲ ਹੈ, ਕਿਉਂਕਿ ਜਿੰਨਾਂ ਨੂੰ ਹਰਾਇਆ ਹੁੰਦਾ ਤਾਂ ਗਠਜੋੜ ਕਰਕੇ ਉਨ੍ਹਾਂ ਨੂੰ ਪਿਰ ਤੋਂ ਤਾਕਤ ਦੇ ਦੇਣਾ।
ਸਰਕਾਰ ਨੂੰ ਨਹੀਂ ਮਿਲ ਰਹੇ ਉਮੀਦਵਾਰ: ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 92 ਸੀਟਾਂ ਹਾਸਲ ਕਰਕੇ ਸਰਕਾਰ ਤਾਂ ਬਣਾਈ ਪਰ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲ ਨਹੀਂ ਜਿੱਤ ਸਕੇ ਤੇ ਹੁਣ ਨਗਰ ਨਿਗਮ ਚੋਣਾਂ 'ਚ ਹੋ ਰਹੀ ਦੇਰੀ ਨਾਲ ਪੰਜਾਬ ਸਰਕਾਰ ਆਪਣਾ ਰਹਿੰਦਾ ਰਸੂਖ ਅਤੇ ਅਕਸ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਖ਼ਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਸਰਕਾਰ ਵਲੋਂ ਜਿੰਨਾਂ ਲੀਡਰਾਂ ਨੂੰ ਕਦੇ ਭੰਡਿਆ ਜਾਂਦਾ ਸੀ ਤੇ ਹੁਣ ਕਈ ਥਾਵਾਂ 'ਤੇ ਉਨ੍ਹਾਂ ਦੇ ਉਮੀਦਵਾਰ ਨਾਲ ਚੋਣਾਂ ਲੜੀਆਂ ਹਨ। ਸ਼ਾਇਦ ਇਸ ਲਈ ਹੀ ਸਰਕਾਰ ਹੁਣ ਇਹ ਚੋਣਾਂ ਨਹੀਂ ਕਰਵਾ ਰਹੀ ਹੋ ਸਕਦੀ, ਕਿਉਂਕਿ ਸਰਕਾਰ ਨੂੰ ਕੋਈ ਉਮੀਦਵਾਰ ਹੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਇੰਨਾਂ ਨਗਰ ਨਿਗਮ, ਨਗਰ ਕੌਂਸਲ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ।