ਅੰਮ੍ਰਿਤਸਰ: ਸਮਾਜ ਸੇਵਕ ਮਨਦੀਪ ਸਿੰਘ ਮੰਨਾ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਘਰ ਪੁੱਜੇ ਹਨ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਮੈਂ ਬੇਹੱਦ ਦੁੱਖ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਕੱਲਾ ਸੁਧੀਰ ਸੂਰੀ ਦਾ ਕਤਲ ਨਹੀਂ ਹੈ, ਇਹ ਸ਼ਹਿਰ ਦੀ ਅਮਨ ਸ਼ਾਂਤੀ ਦਾ ਕਤਲ ਕੀਤਾ ਗਿਆ ਹੈ, ਇਹ ਅੰਮ੍ਰਿਤਸਰ ਸ਼ਹਿਰ ਦਾ ਕਤਲ ਕੀਤਾ ਗਿਆ ਹੈ।Amritsar latest news in Punjabi
ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਅੰਮ੍ਰਿਤਸਰ ਦਾ ਇਕ ਨਾਂ ਹੈ। ਦੇਸ਼ਾਂ ਵਿਦੇਸ਼ਾਂ ਤੋਂ ਲੋਕ ਅੰਮ੍ਰਿਤਸਰ ਤੇ ਨਜ਼ਰ ਰੱਖਦੇ ਹਨ। ਕੱਲ੍ਹ ਜੋ ਹਾਲਾਤ ਬਣੇ ਹਨ ਬਾਹਰੋਂ ਆਏ ਜਿਹੜੇ ਯਾਤਰੀ ਸਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸਾਰੇ ਰਸਤੇ ਬੰਦ ਕੀਤੇ ਗਏ ਸਨ। ਉਹ ਆਪਣੇ ਮਨ ਤੇ ਅੰਮ੍ਰਿਤਸਰ ਦੀ ਕੀ ਛਵੀ ਲੈ ਕੇ ਗਏ ਹੋਣਗੇ।
ਉਨ੍ਹਾਂ ਕਿਹਾ ਕਿ ਕੱਲ੍ਹ ਪੂਰਾ ਸ਼ਹਿਰ ਦਾ ਮਾਹੌਲ ਤਣਾਅਪੂਰਨ ਸੀ ਲੋਕਾਂ ਵਿੱਚ ਕਾਫੀ ਖੌਫ ਵੇਖਣ ਨੂੰ ਮਿਲਿਆ ਏਨੀ ਜ਼ਿਆਦਾ ਪੁਲਿਸ ਹੋਣ ਦੇ ਬਾਵਜੂਦ ਅਜਿਹੀ ਘਟਨਾ ਵਾਪਰ ਜਾਵੇ। ਉਸ ਬੰਦੇ ਨੇ ਕਿੰਨੀ ਕੁ ਤਿਆਰੀ ਕੀਤੀ ਹੋਵੇਗੀ ਜਿੰਨੇ ਸ਼ਰ੍ਹੇਆਮ ਸੁਧੀਰ ਸੂਰੀ ਨੂੰ ਗੋਲੀਆਂ ਮਾਰੀਆਂ। ਉਨ੍ਹਾਂ ਕਿਹਾ ਕਿ ਉਹ ਬੰਦੇ ਦਾ ਕਿੰਨਾ ਕੁ ਤੇਜ਼ ਨਿਸ਼ਾਨਾ ਸੀ ਜਿਹੜਾ ਸਿੱਧੀਆਂ ਗੋਲੀਆਂ ਦੀ ਸੂਰੀ ਤੇ ਵੱਜੀਆਂ, ਉਸਨੇ ਕਿੰਨੀ ਟ੍ਰੇਨਿੰਗ ਦਿੱਤੀ ਹੋਵੇਗੀ।
ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਇਹੋ ਜਿਹੇ ਹਾਲਾਤ ਵੇਖ ਕੇ ਕੋਈ ਵੀ ਟੂਰਿਸਟ ਅੰਮ੍ਰਿਤਸਰ ਆਉਣ ਨੂੰ ਤਿਆਰ ਨਹੀਂ ਹੋਵੇਗਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀ ਬਿਆਨਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰਦਾ ਚਾਹੇ ਸਿੱਖ ਜਥੇਬੰਦੀਆਂ ਹੁਣ ਚਾਹੇ ਸੁਧੀਰ ਸੂਰੀ ਹੋਣ ਪਰ ਇਹ ਜਗ੍ਹਾ ਕਾਇਰਤਾਪੂਰਨ ਕਤਲ ਕੀਤਾ ਗਿਆ ਹੈ। ਇਸ ਦੀ ਜਿੰਨ੍ਹੀ ਨਿਖੇਧੀ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ। ਕੱਲ੍ਹ ਜੋ ਅੰਮ੍ਰਿਤਸਰ ਸ਼ਹਿਰ ਦੀ ਤਸਵੀਰ ਦੁਨੀਆਂ ਅੱਗੇ ਪੇਸ਼ ਕੀਤੀ ਗਈ ਹੈ ਉਸ ਦੀ ਜਿੰਨੀ ਨਿੰਦਾ ਕੀਤੀ ਹੈ ਓਨੀ ਥੋੜ੍ਹੀ ਹੈ ਅੱਜ ਸਾਰਾ ਸ਼ਹਿਰ ਬੰਦ ਉਨ੍ਹਾਂ ਕਿਹਾ ਕਿ ਮੰਗਾਂ ਆਪਣੀ ਜਗ੍ਹਾ ਹੈ ਪਰ ਜੋ ਸ਼ਹਿਰ ਨੂੰ ਬੰਦ ਕੀਤਾ ਗਿਆ ਹੈ ਉਸ ਤੇ ਵੀ ਗੌਰ ਕੀਤਾ ਜਾਵੇ ਕਿਉਂਕਿ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਦਿਹਾੜੀਦਾਰ ਲੋਕ ਵੀ ਹਨ ਜੋ ਦਿਹਾੜੀ ਲਾ ਕੇ ਆਪਣਾ ਗੁਜ਼ਾਰਾ ਕਰਦੇ ਹਨ, ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਹਿੰਦੂ ਸਿੱਖ ਈਸਾਈ ਭਾਈਚਾਰੇ ਦੇ ਮਨਾਂ ਵਿੱਚ ਵਿਤਕਰਾ ਪਾਇਆ ਜਾ ਰਿਹਾ ਹੈ। ਇਸ ਸਮੇਂ ਲੋੜ ਹੈ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਕੋਈ ਇਨਸਾਨ ਹੋਵੇ ਜਾਤ ਪਾਤ ਤੋਂ ਦੂਰ ਉੱਠ ਕੇ ਆਪਸ ਵਿੱਚ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਵੀ ਕਤਲ ਕੀਤਾ ਗਿਆ ਪਰ ਸਰਕਾਰ ਵੱਲੋਂ ਅਜੇ ਤੱਕ ਦੋਸ਼ੀ ਕਾਬੂ ਨਹੀਂ ਕੀਤੇ ਗਏ, ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਲੋਕਾਂ ਤੇ ਨੱਥ ਪਾਵੇ ਤਾਂ ਜੋ ਐਜ ਜੁਰਮ ਹੁਣੇ ਬੰਦ ਹੋ ਜਾਣ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ AAP ਦੇ ਦੋ ਵਿਧਾਇਕਾਂ ਖ਼ਿਲਾਫ਼ ਜਾਂਚ ਦੇ ਹੁਕਮ