ਅੰਮ੍ਰਿਤਸਰ: ਲੌਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਕਿਸਾਨੀ ਅੰਦੋਲਨ ਦੀ ਚੜਦੀ ਕਲਾ ਵਾਸਤੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਕਿਸਾਨੀ ਆੰਦੌਲਨ ਦੀ ਚੜਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸਾਨੀ ਅੰਦੋਲਨ ਕਿਸੇ ਇੱਕ ਵਰਗ ਦਾ ਨਾਂਅ ਹੋ ਕੇ ਸਗੋ ਸਮੁਚੇ ਦੇਸ਼ ਦਾ ਆੰਦੌਲਨ ਬਣ ਚੁਕਿਆ ਹੈ। ਇਸ ਦੀ ਚੜਦੀ ਕਲਾ ਵਾਸਤੇ ਕਲ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵੀ ਕਲ ਅਰਦਾਸ ਕਰ ਕੇ ਗਏ ਹਨ ਅਤੇ ਉਨ੍ਹਾਂ ਵੱਲੋਂ ਵੀ ਅਰਦਾਸ ਕੀਤੀ ਗਈ ਹੈ।
ਇਸ ਮੌਕੇ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਰਗੇ ਲੌਕਤੰਤਰ ਦੇਸ਼ ਵਿੱਚ ਲੌਕਾ ਦੀ ਅਤੇ ਕਿਸਾਨਾ ਦੀ ਅਵਾਜ ਦਬਾ ਕੇ ਮੋਦੀ ਸਰਕਾਰ ਤਾਨਾਸ਼ਾਹ ਰਵੱਈਆ ਅਖਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਇੱਕ ਬਹੁਤ ਵਡਾ ਕਾਫ਼ਲੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਿਲੀ ਸਿੰਘੂ ਬਾਰਡਰ ਲਈ ਰਵਾਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੇ 115 ਵਿਧਾਇਕਾ ਦੇ ਨਾਲ ਦਿੱਲੀ ਬਾਰਡਰ 'ਤੇ ਇਕਠੇ ਹੋ ਕੇ ਕੇਂਦਰ ਸਰਕਾਰ ਤੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਦਵਾਬ ਬਣਾਉਣ।