ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤਪਾਨ ਕਰਵਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਸ਼ੇਸ਼ ਤੌਰ ਉੱਤੇ ਇੱਥੇ ਪੁੱਜੇ ਤੇ ਉਥੇ ਦੂਸਰੇ ਪਾਸੇ ਇੱਕ ਸਿੱਖ ਵਿਅਕਤੀ ਕਾਲੇ ਕੱਪੜੇ ਪਾ ਕੇ ਆਪਣਾ ਮੂੰਹ ਕਾਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਪੁੱਜਾ ਜਿਸ ਦੌਰਾਨ ਸਿੱਖ ਸੰਗਤ ਨੇ ਉਸ ਨੂੰ ਫੜ ਕੇ ਧੱਕੇ ਮਾਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ।
ਇਹ ਵੀ ਪੜੋ: Love Horoscope: ਵੀਕਐਂਡ ਲਵ ਲਾਈਫ, ਤੋਹਫੇ ਅਤੇ ਸਰਪ੍ਰਾਈਜ਼ ਡੇਟਸ ਨਾਲ ਰੋਮਾਂਟਿਕ ਰਹੇਗਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਖਸ ਨੇ ਦੱਸਿਆ ਕਿ ਉਹ ਬੇਅਦਬੀ ਕਰਨ ਦੇ ਮਕਸਦ ਨਾਲ ਨਹੀਂ ਆਇਆ ਉਹ ਕੇਵਲ ਆਪਣਾ ਵਿਰੋਧ ਜਤਾਉਣ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਆਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹਨੂੰ ਫੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਕੱਢ ਦਿੱਤਾ। ਉਥੇ ਹੀ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਦਾ ਭਿੱਜਿਆ ਹੋ ਕਿ ਨੁਮਾਇੰਦਾ ਹੈ ਜੋ ਮਾਹੌਲ ਨੂੰ ਵਿਗਾੜਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕਾਲੇ ਕੱਪੜੇ ਪਾ ਕੇ ਆਪਣਾ ਮੂੰਹ ਕਾਲ਼ਾ ਕਰਕੇ ਆਇਆ ਹੋਇਆ ਹੈ।
ਉੱਥੇ ਹੀ ਇਸ ਸ਼ਖਸ ਨੇ ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਉਸ ਦਾ ਨਾਂ ਕੁਲਜਿੰਦਰ ਸਿੰਘ ਹੈ ਤੇ ਉਹ ਕਪੂਰਥਲਾ ਦਾ ਰਹਿਣ ਵਾਲਾ ਹੈ। ਉਸ ਨੇ ਕਿਹਾ ਕਿ ਉਹ ਆਪਣੀ ਕੋਈ ਭੁੱਲ ਬਖਸ਼ਾਉਣ ਲਈ ਆਇਆ ਸੀ। ਉਸ ਨੇ ਕਿਹਾ ਕਿ ਜਿਹੜਾ ਮੈਂ ਆਪਣਾ ਮੂੰਹ ਕਾਲਾ ਕਰਕੇ ਆਇਆ ਹਾਂ ਇਸ ਦੇ ਪਿੱਛੇ ਕੋਈ ਰਾਜ਼ ਹੈ ਜੋ ਆਉਣ ਵਾਲੇ ਸਮੇਂ ਦੇ ਇਸ ਬਾਰੇ ਤੁਹਾਨੂੰ ਪਤਾ ਚੱਲੇਗਾ ਮੈਂ ਇਸਦੇ ਬਾਰੇ ਅਜੇ ਕੁਝ ਨਹੀਂ ਕਹਿਣਾ ਉਸ ਨੇ ਕਿਹਾ ਕਿ ਅੱਜ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਚੰਗੀ ਗੱਲ ਹੈ ਤਾਂ ਜੋ ਇਹ ਸਿੱਖ ਨੌਜਵਾਨ ਗੁਰੂ ਦੇ ਹੋਕੇ ਬਣਨ ਤੇ ਨਸ਼ਿਆਂ ਤੋਂ ਦੂਰ ਰਹਿਣਗੇ।
ਇਹ ਵੀ ਪੜੋ: ਮਾਨ ਸਰਕਾਰ ਵੱਲੋਂ ਡਿਊਟੀ ਵਿੱਚ ਕੁਤਾਹੀ ਲਈ ਚਾਰ ਖੇਤੀਬਾੜੀ ਅਧਿਕਾਰੀ ਮੁਅੱਤਲ