ਅੰਮ੍ਰਿਤਸਰ: ਬੀਤੇ ਦਿਨੀ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਸੁਧੀਰ ਸੂਰੀ ਨੂੰ ਗੋਲਿਆਂ ਮਾਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਆਪਣੇ ਘਰ ਵਾਪਿਸ ਆ ਗਿਆ ਹੈ। ਜਿਨ੍ਹਾਂ ਦਾ ਘਰ ਪਹੁੰਚਣ ’ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਦਾ ਸਿਰੋਪਾਓ ਪਾ ਸਨਮਾਨ ਕੀਤਾ ਗਿਆ ਹੈ ਅਤੇ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਦੇ ਘਰ ਅਤੇ ਪਰਿਵਾਰ ਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਲਈ।
ਸਿੱਖ ਜਥੇਬੰਦੀਆਂ ਦੀ ਚਿਤਾਵਨੀ: ਦੱਸ ਦਈਏ ਕਿ ਸਿੱਖ ਜਥੇਬੰਦੀਆਂ ਸੁਧੀਰ ਸੂਰੀ ਦੇ ਸਮਰਥਕਾਂ ਨੂੰ ਤਾੜਨਾ ਪਾਈ ਕਿ ਜੇਕਰ ਕੋਈ ਵੀ ਇਸ ਪਰਿਵਾਰ ਵਲ ਅੱਖ ਚੁੱਕ ਵੇਖੇਗਾ ਤਾਂ ਉਸਨੂੰ ਬਖਸ਼ਿਆ ਨਹੀ ਜਾਵੇਗਾ।
'ਸੁਧੀਰ ਸੂਰੀ ਮੌਤ ਦਾ ਜਿੰਮੇਵਾਰ ਖੁਦ": ਇਸ ਸੰਬਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪਹੁੰਚੇ ਸਿੱਖ ਯੂੱਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੇ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਸੁਧੀਰ ਸੂਰੀ ਦੀ ਮੌਤ ਦਾ ਜਿੰਮੇਵਾਰ ਖੁਦ ਸੁਧੀਰ ਸੂਰੀ ਅਤੇ ਸਰਕਾਰੀ ਤੰਤਰ ਹੈ ਜਿਸਨੇ ਸਮਾਂ ਰਹਿੰਦਿਆਂ ਉਸਨੂੰ ਗਲਤ ਬੋਲਣ ਤੋਂ ਨਹੀ ਰੋਕਿਆ ਅਤੇ ਜਿਸ ਦੇ ਚਲਦੇ ਉਸਨੂੰ ਉਸ ਦੇ ਕਿੱਤੇ ਦੀ ਸਜ਼ਾ ਮਿਲੀ।
ਪਰਿਵਾਰ ਦੇ ਨਾਲ ਸਿੱਖ ਜਥੇਬੰਦੀਆਂ: ਉਨ੍ਹਾਂ ਅੱਗੇ ਕਿਹਾ ਕਿ ਸੁਧੀਰ ਸੂਰੀ ਹਮੇਸ਼ਾ ਸਿੱਖ ਕੌਮ, ਉਨ੍ਹਾਂ ਦੀਆਂ ਧੀਆਂ ਭੈਣਾਂ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਦਾ ਸੀ ਜੋ ਕਿ ਨਾ ਸਹਿਣ ਯੋਗ ਸੀ ਜਿਸਦੇ ਚਲਦੇ ਅੱਜ ਉਹ ਆਪਣੇ ਕੀਤੇ ਗੁਨਾਹਾਂ ਦੀ ਭੇਂਟ ਚੜਿਆ। ਸਿੱਖ ਆਗੂਆਂ ਨੇ ਅੱਗੇ ਕਿਹਾ ਕਿ ਉਸਦੇ ਪਰਿਵਾਰ ਨੂੰ ਸੁਧੀਰ ਸੂਰੀ ਦੇ ਸਮਰਥਕਾਂ ਵੱਲੋਂ ਮੀਡੀਆ ’ਤੇ ਬਿਆਨ ਬਾਜੀ ਕਰ ਮਾਰਨ ਦੀ ਗਲ ਕਹਿ ਜਾ ਰਹੀ ਹੈ ਪਰ ਹੁਣ ਅਸੀਂ ਪੰਜਾਬ ਵਿਚ ਸਿੱਖਾਂ ਦੀ ਨਸ਼ਲਕੁਸ਼ੀ ਨਹੀ ਹੋਣ ਦੇਵਾਂਗੇ ਜਿਹੜਾ ਵੀ ਇਸ ਪਰਿਵਾਰ ਵਲ ਅੱਖ ਚੁੱਕ ਵੇਖੇਗਾ ਉਸਨੂੰ ਬਖਸ਼ਿਆ ਨਹੀ ਜਾਵੇਗਾ।
ਇਹ ਵੀ ਪੜੋ: ਲੁਧਿਆਣਾ ਵਿੱਚ ASI ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ